ਵਿਧਾਇਕ ਕੋਹਲੀ ਵੱਲੋਂ ਰਾਜਿੰਦਰਾ ਝੀਲ ਤੇ ਵਿਰਾਸਤੀ ਸਟਰੀਟ ਦਾ ਦੌਰਾ : The Tribune India

ਵਿਧਾਇਕ ਕੋਹਲੀ ਵੱਲੋਂ ਰਾਜਿੰਦਰਾ ਝੀਲ ਤੇ ਵਿਰਾਸਤੀ ਸਟਰੀਟ ਦਾ ਦੌਰਾ

ਵਿਧਾਇਕ ਕੋਹਲੀ ਵੱਲੋਂ ਰਾਜਿੰਦਰਾ ਝੀਲ ਤੇ ਵਿਰਾਸਤੀ ਸਟਰੀਟ ਦਾ ਦੌਰਾ

ਡੀਸੀ ਨੂੰ ਰਾਜਿੰਦਰਾ ਝੀਲ ਬਾਰੇ ਦੱਸਦੇ ਹੋਏ ਵਿਧਾਇਕ। -ਫ਼ੋਟੋ: ਅਕੀਦਾ

ਪੱਤਰ ਪ੍ਰੇਰਕ

ਪਟਿਆਲਾ, 8 ਦਸੰਬਰ

ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਜ਼ਿਲ੍ਹੇ ਦੇ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਵਿਕਾਸ ਕਾਰਜਾਂ ਦੀ ਤਹਿ ਤੱਕ ਜਾਣ ਲਈ ਸ਼ਹਿਰ ਦੇ ਕਈ ਸਥਾਨਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਕਮਿਸ਼ਨਰ ਨਗਰ ਨਿਗਮ ਅਦਿੱਤਿਆ ਉੱਪਲ, ਸਹਾਇਕ ਕਮਿਸ਼ਨਰ ਨਮਨ ਮੜਕਣ ਸਮੇਤ ਨਗਰ ਨਿਗਮ ਪਟਿਆਲਾ ਅਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਵਿਧਾਇਕ ਨੇ ਅਧਿਕਾਰੀਆਂ ਨੂੰ ਰਾਜਿੰਦਰਾ ਝੀਲ ਦੀ ਹਾਲਤ ਦਿਖਾਉਂਦਿਆਂ ਕਿਹਾ ਕਿ ਝੀਲ ਨੂੰ ਨਰਕ ਬਣਾ ਕੇ ਪਿਛਲੀਆਂ ਸਰਕਾਰਾਂ ਨੇ ਗੰਦਗੀ ਫੈਲਾਉਣ ਦਾ ਸਬੂਤ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਰਾਜਿੰਦਰਾ ਝੀਲ ਜਿਸ ਵਿੱਚ ਸੋਹਣੇ ਸੋਹਣੇ ਫੁਹਾਰੇ, ਰੰਗ ਬਿਰੰਗੀਆਂ ਲਾਈਟਾਂ, ਲੋਕਾਂ ਦੇ ਘੁੰਮਣ ਫਿਰਨ ਲਈ ਕਿਸ਼ਤੀਆਂ ਅਤੇ ਹੋਰ ਸਮਾਨ ਹੋਣਾ ਚਾਹੀਦਾ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪਟਿਆਲਾ ਸ਼ਹਿਰ ਨੂੰ ਟਰੈਫ਼ਿਕ ਮੁਕਤ ਕਰਨ ਲਈ ਬਣਾਈ ਜਾ ਰਹੀ ਯੋਜਨਾ ਦੇ ਅਧੀਨ ਪੁਰਾਣੀ ਟਰੈਕਟਰ ਮਾਰਕੀਟ ਚਾਂਦਨੀ ਚੌਕ ਦਾ ਦੌਰਾ ਕੀਤਾ। ਇਸੇ ਤਰ੍ਹਾਂ ਵਿਧਾਇਕ ਨੇ ਕਰੋੜਾਂ ਰੁਪਏ ਖ਼ਰਚ ਕੇ ਤਿਆਰ ਕੀਤੀ ਵਿਰਾਸਤੀ ਸਟਰੀਟ ਦੇ ਮਾੜੇ ਹਾਲ ਕਰਕੇ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਖਾਈ। ਇਸ ਤੋਂ ਬਾਅਦ ਉਹ ਅਨਸੇਫ ਕਰਾਰ ਦਿੱਤੀ ਖੱਦਰ ਭੰਡਾਰ ਦੀ ਇਮਾਰਤ ਵੀ ਦੇਖਣ ਲਈ ਗਏ। ਇਸੇ ਤਰ੍ਹਾਂ ਇਹ ਟੀਮ ਆਖ਼ਰ ਵਿੱਚ ਪਾਸੀ ਰੋਡ ਸਥਿਤ ਬਾਬਾ ਜੀਵਨ ਸਿੰਘ ਬਸਤੀ ਪੁੱਜੀ, ਜਿੱਥੇ ਮੌਜੂਦ ਗ਼ਰੀਬ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸਾਰੇ ਪਟਿਆਲਾ ਦਾ ਹਾਲ ਦਿਖਾਉਂਦਿਆਂ ਵਿਧਾਇਕ ਨੇ ਸੁਧਾਰ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All