ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਆਪ’ ਦੇ ਘੱਟ ਗਿਣਤੀਆਂ ਵਿੰਗ ਵੱਲੋਂ ਐੱਸਐੱਮਓ ਨਾਲ ਮੁਲਾਕਾਤ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 15 ਜੁਲਾਈ ‘ਆਪ’ ਮਨਿਓਰਿਟੀ ਵਿੰਗ ਵੱਲੋਂ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ ਹੇਠ ਐੱਸਐੱਮਓ ਰਾਜਪੁਰਾ ਨਾਲ ਮੁਲਾਕਾਤ ਕਰ ਕੇ ਹੜ੍ਹ ਤੋਂ ਬਾਅਦ ਆਮ ਲੋਕਾਂ ਵਿੱਚ ਫੈਲ ਰਹੀਆਂ ਬਿਮਾਰੀ ਸਬੰਧੀ ਜਾਣੂ ਕਰਵਾਇਆ ਗਿਆ। ਲੋਕਾਂ ਦੀ ਮਦਦ ਲਈ...
ਐੱਸਐੱਮਓ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਤੇ ਹੋਰ।
Advertisement

ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 15 ਜੁਲਾਈ

Advertisement

‘ਆਪ’ ਮਨਿਓਰਿਟੀ ਵਿੰਗ ਵੱਲੋਂ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ ਹੇਠ ਐੱਸਐੱਮਓ ਰਾਜਪੁਰਾ ਨਾਲ ਮੁਲਾਕਾਤ ਕਰ ਕੇ ਹੜ੍ਹ ਤੋਂ ਬਾਅਦ ਆਮ ਲੋਕਾਂ ਵਿੱਚ ਫੈਲ ਰਹੀਆਂ ਬਿਮਾਰੀ ਸਬੰਧੀ ਜਾਣੂ ਕਰਵਾਇਆ ਗਿਆ। ਲੋਕਾਂ ਦੀ ਮਦਦ ਲਈ ਪਿੰਡਾਂ ਵਿੱਚ ਟੀਮਾਂ ਭੇਜਣ ਦੀ ਅਪੀਲ ਕੀਤੀ। ਇਸਲਾਮ ਅਲੀ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਲੋਕਾਂ ਵਿਚ ਜ਼ਿਆਦਾਤਰ ਪੇਟ ਦਰਦ, ਉਲਟੀਆਂ ਅਤੇ ਦਸਤ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪਿੰਡਾ ਵਿੱਚ ਟੀਮਾਂ ਭੇਜ ਕੇ ਜਿੱਥੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਸਬੰਧੀ ਦਵਾਈਆਂ ਦਿੱਤੀਆਂ ਜਾਣ, ਉੱਥੇ ਹੀ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਦੇ ਉਪਾਅ ਵੀ ਦੱਸੇ ਜਾਣ। ਐੱਸਐੱਮਓ ਡਾ. ਬਿੱਧੀ ਚੰਦ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਉਨ੍ਹਾਂ ਦੇ ਖੇਤਰ ਅਧੀਨ ਆਉਂਦੀਆਂ ਡਿਸਪੈਂਸਰੀਆਂ ਆਦਿ ਨੂੰ ਇਹ ਹਦਾਇਤਾਂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਕੋਲ ਸਨੇਕ ਬਾਈਟ (ਸੱਪ) ਦੇ ਡੱਸਣ ਦੇ ਮਰੀਜ਼ ਆ ਰਹੇ ਹਨ। ਜਿਨ੍ਹਾਂ ਦੇ ਉਪਚਾਰ ਲਈ ਉਨ੍ਹਾਂ ਕੋਲ ਪੂਰਾ ਪ੍ਰਬੰਧ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵਰਕਰ ਸ਼ਿਵ ਕੁਮਾਰ ਭੂਰਾ, ਅਮਰੀਕ ਸਿੰਘ ਫਰੀਦਪੁਰ, ਰਾਜਿੰਦਰ ਸਿੰਘ ਮੌਜੂਦ ਸਨ।

Advertisement
Tags :
‘ਆਪ’ਐੱਸਐੱਮਓਗਿਣਤੀਆਂਮੁਲਾਕਾਤਵੱਲੋਂਵਿੰਗ