ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ
ਮੰਡੌਰ ਦੇ ਮਜ਼ਦੂਰਾਂ ਵੱਲੋਂ ਰਿਜ਼ਰਵ ਕੋਟੇ ਦੀ ਜ਼ਮੀਨ ਹਾਸਲ ਕਰਨ ਅਤੇ ਆਗੂਆਂ ਦੀ ਰਿਹਾਈ ਲਈ ਲਗਾਇਆ ਪੱਕਾ ਧਰਨਾ 19ਵੇਂ ਦਿਨ ਵੀ ਜਾਰੀ। ਇਸੇ ਦੌਰਾਨ ਅੱਜ ਡਿਵੀਜ਼ਨਲ ਡਿਪਟੀ ਡਾਇਰੈਕਟਰ ਨਾਲ ਮੀਟਿੰਗ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਹੋਈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ ਅਤੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਰਿਜ਼ਰਵ ਜ਼ਮੀਨ ਦੀ ਹੋਈ ਡੰਮੀ ਬੋਲੀ ਦੀ ਜਾਂਚ ਰਿਪੋਰਟ ਜਨਤਕ ਕਰਾਉਣ ਅਤੇ ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰ ਆਗੂਆਂ ਦੀ ਰਿਹਾਈ ਲਈ ਪੱਕਾ ਧਰਨਾ ਭਾਰੀ ਮੀਂਹ ਤੇ ਖਰਾਬ ਮੌਸਮ ਦੇ ਬਾਵਜੂਦ ਜਾਰੀ ਹੈ।
ਐਸ.ਐਸ.ਪੀ ਵਰੁਣ ਸ਼ਰਮਾ ਦੀ ਪ੍ਰਸੰਸਾ ਕਰਦਿਆਂ,ਆਗੂਆਂ ਕਿਹਾ ਕਿ ਉਨ੍ਹਾਂ ਵੱਲੋਂ ਯਤਨ ਕਰਕੇ ਕਮੇਟੀ ਦੇ ਆਗੂਆਂ ਦੀ ਸਿਹਤ ਮੰਤਰੀ ਨਾਲ਼ ਮੁਕੱਰਰ ਕਰਵਾਈ ਗਈ ਮੀਟਿੰਗ ਅੱਜ ਹੋ ਗਈ ਹੈ। ਸਿਹਤ ਮੰਤਰੀ ਨੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੂੰ ਮਾਮਲਾ ਹੱਲ ਕਰਾਉਣ ਲਈ ਕਿਹਾ ਹੈ। ਜਿਨ੍ਹਾਂ ਨੇ ਹੀ ਬਾਅਦ ’ਚ ਪੰਚਾਇਤ ਵਿਭਾਗ ਦੇ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਗਾਗਟ ਨਾਲ਼ ਉਨ੍ਹਾਂ ਦੇ ਦਫ਼ਤਰ ’ਚ ਮੀਟਿੰਗ ਕਰਵਾਈ। ਇਸ ਮੌਕੇ ਹੋਰ ਆਗੂ ਦਰਸ਼ਨ ਸਿੰਘ ਚੌਧਰੀ ਮਾਜਰਾ, ਅਮਰੀਕ ਸਿੰਘ ਦੁੱਲੜ, ਲਖਵੀਰ ਸਿੰਘ, ਜਗਸੀਰ ਸਿੰਘ,ਜੀਤ ਸਿੰਘ, ਹਰਪਾਲ ਸਿੰਘ, ਆਦਿ ਹਾਜ਼ਰ ਰਹੇ।