DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਆਹੁਤਾ ਨੇ ਫਾਹਾ ਲਿਆ; ਪਤੀ, ਸੱਸ ਅਤੇ ਦਿਉਰ ਖ਼ਿਲਾਫ਼ ਕੇਸ ਦਰਜ

ਨੇੜਲੇ ਪਿੰਡ ਚੌਵਾਸ ਜਖੇਪਲ ਦੀ ਵਿਆਹੁਤਾ ਨੇ ਫਾਹਾ ਲੈ ਲਿਆ। ਪੁਲੀਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਭੱਟੀਵਾਲ ਕਲਾਂ ਦਾ ਡੇਢ ਕੁ ਸਾਲ ਪਹਿਲਾਂ ਚੌਵਾਸ ਜਖੇਪਲ ਦੇ ਗੁਰਵਿੰਦਰ ਸਿੰਘ...

  • fb
  • twitter
  • whatsapp
  • whatsapp
Advertisement

ਨੇੜਲੇ ਪਿੰਡ ਚੌਵਾਸ ਜਖੇਪਲ ਦੀ ਵਿਆਹੁਤਾ ਨੇ ਫਾਹਾ ਲੈ ਲਿਆ। ਪੁਲੀਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਭੱਟੀਵਾਲ ਕਲਾਂ ਦਾ ਡੇਢ ਕੁ ਸਾਲ ਪਹਿਲਾਂ ਚੌਵਾਸ ਜਖੇਪਲ ਦੇ ਗੁਰਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਦੇ ਦੋ ਜੌੜੀਆਂ ਬੱਚੀਆਂ ਪੈਦਾ ਹੋਈਆਂ ਸਨ। ਪੁਲੀਸ ਅਨੁਸਾਰ ਇਸੇ ਨੂੰ ਲੈ ਕੇ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਬੀਤੀ ਸ਼ਾਮ ਹਰਪ੍ਰੀਤ ਕੌਰ (23) ਨੇ ਛੱਤ ਵਾਲੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਵੱਲੋਂ ਮ੍ਰਿਤਕਾ ਦੀ ਮਾਤਾ ਜਸਵੀਰ ਕੌਰ ਭੱਟੀਵਾਲ ਕਲਾਂ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਦਿਉਰ ਰਘਵੀਰ ਸਿੰਘ ਉਰਫ ਕਾਕਾ ਅਤੇ ਸੱਸ ਅਮਰਜੀਤ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Advertisement
Advertisement
×