ਘੱਗਰ ’ਤੇ ਇਕਪਾਸੜ ਬੰਨ੍ਹ ਤੋਂ ਕਈ ਪਿੰਡਾਂ ਨੂੰ ਤਬਾਹੀ ਦਾ ਡਰ

* ਭਾਗੋਮਾਜਰੀ ਅਤੇ ਰਾਮਪੁਰ ਪੜਤਾਂ ਦੇ ਲੋਕਾਂ ਨੇ ਅਦਾਲਤ ਤਕ ਕੀਤੀ ਪਹੁੰਚ

ਘੱਗਰ ’ਤੇ ਇਕਪਾਸੜ ਬੰਨ੍ਹ ਤੋਂ ਕਈ ਪਿੰਡਾਂ ਨੂੰ ਤਬਾਹੀ ਦਾ ਡਰ

ਪਿੰਡ ਬਾਦਸ਼ਾਹਪੁਰ ਦੇ ਲੋਕ ਘੱਗਰ ਬੰਨ੍ਹ ਉਤੇ ਸਾਈਫਨ ਦੀ ਉਸਾਰੀ ਕਰਦੇ ਹੋਏ।

ਸ਼ਾਹਬਾਜ਼ ਸਿੰਘ

ਘੱਗਾ, 25 ਜੁਲਾਈ

ਬਾਦਸ਼ਾਹਪੁਰ ਦੇ ਇਲਾਕੇ ਵਿਚ ਘੱਗਰ ਉਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਬੰਨ੍ਹ ਦੀ ਉਸਾਰੀ ਤੋਂ ਜਿਥੇ ਇਲਾਕੇ ਦੇ ਲੋਕਾਂ ਨੇ ਤੱਸਲੀ ਪ੍ਰਗਟ ਕੀਤੀ ਹੈ ਉਥੇ ਇਕਪਾਸੜ ਬੰਨ੍ਹ ਤੋਂ ਕੁਝ ਪਿੰਡਾਂ ਨੂੰ ਵਧੇਰੇ ਤਬਾਹੀ ਦਾ ਖਦਸ਼ਾ ਬਣ ਗਿਆ ਹੈ। 

 ਘੱਗਰ ਦੇ ਬੰਨ੍ਹ ਉਤੇ ਇਨਲੈਟ (ਸਾਈਫਨ) ਦੀ ਉਸਾਰੀ ਕਰਵਾ ਰਹੇ ਪਿੰਡ ਬਾਦਸ਼ਾਹਪੁਰ ਦੇ ਸਾਬਕਾ ਸਰਪੰਚ ਪਿਛੌਰਾ ਸਿੰਘ ਨੇ ਦੱਸਿਆ ਕਿ ਘੱਗਰ ਉਤੇ ਬੰਨ੍ਹ ਦੀ ਉਸਾਰੀ ਲਈ ਉਨ੍ਹਾਂ ਪਿਛਲੇ ਵੀਹ ਸਾਲ ਤੋਂ ਸਾਰੀਆਂ ਸਰਕਾਰਾਂ ਕੋਲ ਲਗਾਤਾਰ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਵਿਖੇ ਘੱਗਰ ਦੇ ਬੰਨ੍ਹ ਨਾਲ ਸ਼ੁਤਰਾਣਾ ਤਕ ਦੇ ਦਰਜਨਾਂ ਪਿੰਡਾਂ ਵਿਚ ਫਸਲ ਦੀ ਤਬਾਹੀ ਰੁਕ ਜਾਵੇਗੀ ਅਤੇ ਇਹ ਇਲਾਕਾ ਫਲੱਡ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਬੰਨ੍ਹ ਹੇਠ ਸਾਈਫਨ ਦੀ ਉਸਾਰੀ ਲੋਕ ਆਪਣੇ ਪੱਧਰ ਉਤੇ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਦੇ ਲੋਕਾਂ ਵੱਲੋਂ ਉਸਾਰੇ ਜਾ ਰਹੇ ਸਾਈਫਨ ਵਿਚ 16 ਭੜੌਲੀਆਂ ਦੱਬੀਆਂ ਗਈਆਂ ਹਨ ਅਤੇ ਇਸ ਰਾਹੀਂ, ਬਾਦਸ਼ਾਹਪੁਰ, ਉਗੋਕੇ, ਧੂੜੀਆਂ, ਨਨਹੇੜਾ, ਬੂਟਾਸਿੰਘਵਾਲਾ, ਸੋਢੀਵਾਲਾ  ਆਦਿ ਪਿੰਡਾਂ ਦੇ ਪਾਣੀ ਦੀ ਨਿਕਾਸੀ ਘੱਗਰ ਵਿਚ ਹੋਵੇਗੀ।

ਜ਼ਿਕਰਯੋਗ ਹੈ ਕਿ ਪਿੰਡ ਹਰਚੰਦਪੁਰਾ ਤੋਂ ਬਾਦਸ਼ਾਹਪੁਰ ਤਕ ਘੱਗਰ ਦੇ ਸੱਜੇ ਪਾਸੇ 8 ਕਿਲੋਮੀਟਰ ਦੇ ਕਰੀਬ ਬੰਨ੍ਹ ਦੀ ਉਸਾਰੀ ਚੱਲ ਰਹੀ ਹੈ। ਪਰ ਇਸ ਦੇ ਨਾਲ ਹੀ ਘੱਗਰ ਦੇ ਖੱਬੇ ਪਾਸੇ ਪਿੰਡ ਭਾਗੋਮਾਜਰੀ ਅਤੇ ਰਾਮਪੁਰ ਪੜਤਾਂ ਦੇ ਲੋਕਾਂ ਨੇ ਇਸ ਖਿਲਾਫ ਅਦਾਲਤ ਵਿਚ ਵੀ ਪਹੁੰਚ ਕੀਤੀ ਹੈ। ਭਾਗੋਮਾਜਰੀ ਤੋਂ ਸਾਬਕਾ ਸਰਪੰਚ ਧਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਘੱਗਰ ਦੇ ਇਕ ਪਾਸੇ ਬੰਨ੍ਹ ਦੀ ਉਸਾਰੀ ਨਾਲ ਉਨ੍ਹਾਂ ਦੇ ਪਿੰਡ ਡੁੱਬਣ ਦਾ ਖਤਰਾ ਵਧ ਜਾਵੇਗਾ। ਉਨ੍ਹਾਂ ਕਿਹਾ ਕਿ ਭਾਗੋਮਾਜਰੀ ਤੇ ਰਾਮਪੁਰ ਪੜਤਾ ਦਾ ਬੰਨ੍ਹ ਬਹੁਤ ਨੀਵਾਂ ਤੇ ਕਮਜ਼ੋਰ ਹੈ ਜਦਕਿ ਅੱਗੇ ਹਰਿਆਣਾ ਦਾ ਬੰਨ੍ਹ ਕਾਫੀ ਉੱਚਾ ਹੈ। ਇਸੇ ਤਰ੍ਹਾਂ ਪਿੰਡ ਹਰਚੰਦਪੁਰਾ ਦੇ ਕਿਸਾਨ ਆਗੂ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਕ ਪਾਸੇ ਬੰਨ੍ਹ ਲੱਗਣ ਕਾਰਨ ਦੂਜੇ ਪਾਸੇ ਘੱਗਰ ਦੇ ਪਾਣੀ ਨਾਲ ਵਧੇਰੇ ਤਬਾਹੀ ਹੋਵੇਗੀ। ਇਸੇ ਦੌਰਾਨ ਡਰੇਨੇਜ ਅਧਿਕਾਰੀ ਨਿਸ਼ਾਂਤ ਗਰਗ ਨੇ ਦੱਸਿਆ ਕਿ ਘੱਗਰ ਉਤੇ ਹਰਚੰਦਪੁਰਾ ਤੋਂ ਬਾਦਸ਼ਾਹਪੁਰ ਤਕ 40 ਫੀਸਦੀ ਬੰਨ੍ਹ ਦੀ ਉਸਾਰੀ ਦਾ ਕੰਮ ਹੋ ਗਿਆ ਹੈ ਤੇ ਬਾਰਸ਼ ਕਾਰਨ ਫਿਲਹਾਲ ਕੰਮ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਥੇ ਜਿਥੇ ਜ਼ਰੂਰਤ ਹੋਵੇਗੀ ਬੰਨ੍ਹ ਹੇਠ ਇਨਲੈਟ ਉਸਾਰੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All