ਸਰਕਾਰੀ ਸਕੂਲ ਦੇ ਗੇਟ ਨੇੜੇ ਲੱਗੇ ਰੂੜੀਆਂ ਦੇ ਢੇਰ

ਸਰਕਾਰੀ ਸਕੂਲ ਦੇ ਗੇਟ ਨੇੜੇ ਲੱਗੇ ਰੂੜੀਆਂ ਦੇ ਢੇਰ

ਪਿੰਡ ਰੁੜਕੀ ਬੁੱਧ ਸਿੰਘ ਵਾਲਾ ਦੇ ਬੀਈਓ ਦਫਤਰ ਤੇ ਸਕੂਲ ਅੱਗੇ ਲੱਗੇ ਗੰਦਗੀ ਦੇ ਢੇਰ।

ਮੁਖਤਿਆਰ ਸਿੰਘ
ਦੇਵੀਗੜ੍ਹ, 24 ਸਤੰਬਰ

ਪਿੰਡ ਰੁੜਕੀ ਬੁੱਧ ਸਿੰਘ ਵਾਲੀ ਵਿੱਚ ਨਵੇਂ ਸਥਾਪਤ ਹੋਏ ਬਲਾਕ ਸਿੱਖਿਆ ਅਫਸਰ ਦਾ ਦਫਤਰ ਬਣਿਆ ਹੈ, ਇਸ ਦੇ ਨਾਲ ਹੀ ਕਾਫੀ ਸਾਲਾਂ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਲ ਰਿਹਾ ਹੈ ਪਰ ਬੀਈਓ ਦਫਤਰ ਅਤੇ ਸਰਕਾਰੀ ਸਕੂਲ ਦਾ ਗੇਟ ਇਕੋ ਹੀ ਹੈ, ਜਿਸ ਦੇ ਨੇੜੇ ਪਿੰਡ ਦੇ ਹੀ ਕੁਝ ਲੋਕਾਂ ਨੇ ਡੰਗਰਾਂ ਦੇ ਗੋਹੇ ਦੀ ਰੂੜੀ ਲਾ ਦਿੱਤੀ ਹੈ। ਜੋ ਆਉਣ ਵਾਲੇ ਅਧਿਆਪਕਾਂ ਅਤੇ ਬੱਚਿਆਂ ਦਾ ਬੁਦਬੂ ਨਾਲ ਸਵਾਗਤ ਕਰਦੀ ਹੈ। ਇਸ ਸਬੰਧੀ ਜਦੋਂ ਬੀਈਓ ਦੇਵੀਗੜ੍ਹ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਪਿੰਡ ਦੇ ਸਰਪੰਚ ਨੂੰ ਕਈ ਵਾਰ ਰੂੜੀਆਂ ਹਟਾਉਣ ਬਾਰੇ ਕਿਹਾ ਗਿਅ ਹੈ ਪਰ ਸਰਪੰਚ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਬੀਈਓ ਨੇ ਕਿਹਾ ਕਿ ਸਰਪੰਚ ਨੇ ਇਹ ਵੀ ਦੱਸਿਆ ਕਿ ਐੱਸ.ਡੀ.ਐੱਮ. ਦੁਧਨਸਾਧਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤੇ ਰੂੜੀ ਚੁਕਵਾਈ ਜਾਵੇਗੀ। ਬੀਈਓ ਨੇ ਇਹ ਵੀ ਕਿਹਾ ਕਿ ਉਹ ਬੀਡੀਪੀਓ ਨੂੰ ਵੀ ਚਿੱਠੀ ਲਿੱਖ ਕੇ ਰੂੜੀ ਚੁਕਵਾਉਣ ਦੀ ਮੰਗ ਕਰਨਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All