DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mandouli Village Clash: ਗੋਲੀ ਤੇ ਕਿਰਚ ਲੱਗਣ ਕਾਰਨ ਦੋ ਜ਼ਖ਼ਮੀ

ਦੋਵੇਂ ਗੰਭੀਰ ਹਾਲਤ ’ਚ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ

  • fb
  • twitter
  • whatsapp
  • whatsapp
featured-img featured-img
ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ-ਇਲਾਜ ਮੰਡੌਲੀ ਵਾਸੀ।
Advertisement

ਥਾਣਾ ਖੇੜੀ ਗੰਢਿਆਂ ਦੇ ਅਧੀਨ ਪੈਂਦੇ ਪਿੰਡ ਮੰਡੌਲੀ ਵਿੱਚ ਦੋ ਧਿਰਾਂ ’ਚ ਹੋਈ ਤਕਰਾਰ ਨੇ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਭਾਵੇਂ ਅਜੇ ਪੁਲੀਸ ਵੱਲੋਂ ਮੁਕੰਮਲ ਜਾਂਚ ਕੀਤੀ ਜਾਣੀ ਹੈ ਪਰ ਰਾਜਿੰਦਰਾ ਹਸਪਾਤਲ ਵਿੱਚ ਜ਼ੇਰੇ ਇਲਾਜ ਪੀੜਤਾਂ ਅਤੇ ਇਨ੍ਹਾਂ ਦੇ ਜਾਣਕਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਦੁਆਰੇ ਦੇ ਬਾਹਰ ਕਿਸੇ ਮਾਮਲੇ ਨੂੰ ਲੈ ਕੇ ਦੋਵਾਂ ਜਣਿਆਂ ਦਰਮਿਆਨ ਤਕਰਾਰ ਹੋਇਆ ਸੀ। ਇਸ ਦੌਰਾਨ ਹੀ ਦੋਵਾਂ ਵੱਲੋਂ ਇੱਕ ਦੂਜੇ ’ਤੇ ਕੀਤੇ ਗਏ ਹਮਲੇ ਦੌਰਾਨ ਦੋਵੇਂ ਹੀ ਜ਼ਖ਼ਮੀ ਹੋ ਗਏ। ਪਿੰਡ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਇਬ ਸਿੰਘ (60) ਦੇ ਗਲ਼ੇ (ਜਬਾੜ੍ਹੇ ਦੇ ਹੇਠਾਂ) ਕਿਰਚ ਦਾ ਡੂੰਘਾ ਟੱਕ ਹੈ। ਜਦਕਿ ਪਿੰਡ ਵਾਸੀ ਕਮਲਜੀਤ ਸਿੰਘ (35) ਦੇ ਢਿੱਡ ’ਚ ਉਪਰਲੇ ਪਾਸੇ ਗੋਲ਼ੀ ਲੱਗੀ ਹੈ। ਦੋਵੇਂ ਹੀ ਇਸ ਸਬੰਧੀ ਇੱਕ ਦੂਜੇ ’ਤੇ ਦੋਸ਼ ਲਾ ਰਹੇ ਹਨ। ਨਾਇਬ ਸਿੰਘ ਦੇ ਜਾਣਕਾਰ ਦਾ ਕਹਿਣਾ ਸੀ ਕਿ ਜਦੋਂ ਕਮਲਜੀਤ ਸਿੰਘ ਨੇ ਨਾਇਬ ਸਿੰਘ ਦੇ ਗਲ਼ੇ ’ਤੇ ਕਿਰਚ ਮਾਰ ਦਿੱਤੀ ਤਾਂ ਨਾਇਬ ਸਿੰਘ ਨੇ ਲਾਇਸੈਂਸੀ ਰਿਵਾਲਵਰ ਨਾਲ ਉਸ ’ਤੇ ਗੋਲੀ ਦਾਗ ਦਿੱਤੀ, ਜੋ ਉਸ ਦੇ ਢਿੱਡ ਵਿੱਚ ਲੱਗੀ। ਇਸ ਉਪਰੰਤ ਦੋਵਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ’ਚ ਲਿਆਂਦਾ ਗਿਆ ਜਿਥੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਧਰ ਇਸ ਘਟਨਾ ਮਗਰੋਂ ਪਟਿਆਲਾ ਪੁੱਜੇ ਥਾਣਾ ਮੁਖੀ ਜਰਨੈਲ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਦੋਵਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement
Advertisement
×