DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mandi Issues: ਆੜ੍ਹਤੀਆਂ ਦੇ ਵਫ਼ਦ ਦੀ ਚੰਨੀ ਨਾਲ ਮੁਲਾਕਾਤ

ਮੰਗਾਂ ਮੰਨਣ ਦੀ ਅਪੀਲ; ਲੋਕ ਸਭਾ ਮੈਂਬਰ ਨੇ ਮੰਗਾਂ ਸਬੰਧੀ ਠੋਸ ਕਦਮ ਚੁੱਕਣ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਦਿੰਦੇ ਹੋਏ ਜਸਵਿੰਦਰ ਸਿੰਘ ਰਾਣਾ ਅਤੇ ਹੋਰ।
Advertisement

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਵਫ਼ਦ ਦੀ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ (ਚੇਅਰਮੈਨ) ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਡੇਅਰੀ ਫੂਡ ਪ੍ਰੋਸੈਸਿੰਗ ਅਤੇ ਕੋਆਪਰੇਟਿਵਜ਼ ਦੀ 31 ਮੈਂਬਰੀ ਪਾਰਲੀਮੈਂਟ ਕਮੇਟੀ ਨਾਲ ਮੀਟਿੰਗ ਹੋਈ। ਇਸ ਦੌਰਾਨ ਮੰਗ ਪੱਤਰ ਵੀ ਦਿੱਤਾ ਗਿਆ। ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਕਿ ਆੜ੍ਹਤੀਆਂ ਲਈ 2.5 ਫ਼ੀਸਦੀ ਕਮਿਸ਼ਨ ਦੀ ਬਹਾਲੀ ਕੀਤੀ ਜਾਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਮੰਡੀ ਬੋਰਡ ਨੇ ਲੰਬੇ ਸਮੇਂ ਤੋਂ ਲੇਬਰ ਚਾਰਜਿਜ਼ ’ਚ ਸੋਧ ਨਹੀਂ ਕੀਤੀ ਹੈ। ਮੰਡੀ ਦੇ ਸੁਚਾਰੂ ਸੰਚਾਲਨ ਲਈ ਲੇਬਰ ਰੇਟਾਂ ਵਿੱਚ ਘੱਟੋ-ਘੱਟ 50 ਫ਼ੀਸਦੀ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਮੰਡੀ ਕਾਰਜਾਂ ਨੂੰ ਈ ਪੀ ਐੱਫ ਤੋਂ ਸਥਾਈ ਛੋਟ ਦਿੱਤੀ ਜਾਵੇ। ਵਫ਼ਦ ਨੇ ਇਹ ਮੁੱਦਾ ਵੀ ਚੁੱਕਿਆ ਕਿ ਭਾਰਤੀ ਖ਼ੁਰਾਕ ਨਿਗਮ ਅਤੇ ਰਾਜ ਏਜੰਸੀਆਂ 12 ਫ਼ੀਸਦੀ ਨਮੀ ’ਤੇ ਕਣਕ ਅਤੇ 17 ਫ਼ੀਸਦੀ ਨਮੀ ’ਤੇ ਝੋਨਾ ਖ਼ਰੀਦਦੀਆਂ ਹਨ। ਲਿਫਟਿੰਗ ਵਿੱਚ ਦੇਰੀ ਕਾਰਨ ਨਮੀ ਦਾ ਪੱਧਰ ਕੁਦਰਤੀ ਤੌਰ ’ਤੇ ਕਣਕ ਲਈ ਲਗਪਗ 9 ਫ਼ੀਸਦੀ ਅਤੇ ਝੋਨੇ ਲਈ 14 ਫ਼ੀਸਦੀ ਤੱਕ ਘੱਟ ਜਾਂਦਾ ਹੈ। ਇਸ ਕੁਦਰਤੀ ਸੁੱਕ ਕਾਰਨ ਭਾਰ ਘਟਣ ਦਾ ਖਾਮਿਆਜ਼ਾ ਆੜ੍ਹਤੀਆਂ ਨੂੰ ਭੁਗਤਣਾ ਪੈਂਦਾ ਹੈ, ਜਿਸ ਲਈ ਇਕ ਨਿਰਪੱਖ ਵਿਧੀ ਬਣਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ ਸਟੋਰੇਜ ਗੋਦਾਮ ਪੁਰਾਣੇ ਸਟਾਕ ਨਾਲ ਪੂਰੀ ਤਰ੍ਹਾਂ ਭਰੇ ਪਏ ਹਨ, ਜਿਸ ਕਾਰਨ ਨਵੀਂ ਕਣਕ ਦੀ ਲਿਫਟਿੰਗ ਰੁਕ ਗਈ ਹੈ। ਕਣਕ ਅਤੇ ਚੌਲਾਂ ਦੀ ਢੋਆ-ਢੁਆਈ ਲਈ ਵਿਸ਼ੇਸ਼ ਰੇਲਵੇ ਰੈਕਾਂ ਦਾ ਵੀ ਪ੍ਰਬੰਧ ਕੀਤਾ ਜਾਵੇ। ਹਾਈਬ੍ਰਿਡ ਝੋਨੇ ਦੀ ਡਿਲੀਵਰੀ ਸ਼ਰਤਾਂ ਵਿੱਚ ਢਿੱਲ ਦਿੱਤੀ ਜਾਵੇ। ​​ਇਸ ਮੌਕੇ ਚੰਨੀ ਨੇ ਮੰਗਾਂ ਸਬੰਧੀ ਠੋਸ ਕਦਮ ਚੁੱਕਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਰਿੰਦਰ ਪਾਲ, ਰਜਿੰਦਰ ਅਰੋੜਾ, ਪੁਨੀਤ ਜੈਨ ਅਤੇ ਗੌਰਵ ਥੰਮਣ ਆਦਿ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।

Advertisement
Advertisement
×