ਕਲਵਾਣੂ ’ਚ ਗੋਲੀ ਮਾਰ ਕੇ ਵਿਅਕਤੀ ਦੀ ਹੱਤਿਆ

ਕਲਵਾਣੂ ’ਚ ਗੋਲੀ ਮਾਰ ਕੇ ਵਿਅਕਤੀ ਦੀ ਹੱਤਿਆ

ਕਲਵਾਣੂ ਵਿੱਚ ਗੋਲੀ ਮਾਰ ਕੇ ਕੀਤੇ ਗਏ ਕਤਲ ਵਾਲੀ ਥਾਂ ਦੀ ਤਸਵੀਰ।

ਸ਼ਾਹਬਾਜ਼ ਸਿੰਘ

ਘੱਗਾ, 29 ਨਵੰਬਰ

ਪਿੰਡ ਕਲਵਾਣੂ ਵਿੱਚ ਲੰਘੀ ਰਾਤ 12 ਵਜੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਪਿੰਡ ਕਲਵਾਣੂ ਵਿੱਚ ਤਰਸੇਮ ਨਾਂ ਦੇ ਵਿਅਕਤੀ ਦੇ ਘਰ ਮੋਟਰਸਾਈਕਲ ਉਤੇ ਆਏ ਦੋ ਵਿਅਕਤੀਆਂ ਵੱਲੋਂ ਬੂਹਾ ਖੜਕਾਉਣ ਉਤੇ ਜਦੋਂ ਤਰਸੇਮ ਨੇ ਕੁੰਡਾ ਖੋਲ੍ਹਿਆ ਤਾਂ ਇਹ ਵਿਅਕਤੀ ਉਸ ਉਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਅਤੇ ਗਲ ਵਿੱਚ ਗੋਲੀ ਲੱਗਣ ਕਾਰਨ ਲਹੂ-ਲੁਹਾਣ ਤਰਸੇਮ (40) ਬੂਹੇ ਅੱਗੇ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਤਰਸੇਮ ਕੰਬਾਈਨ ਚਾਲਕ ਸੀ ਤੇ ਸੀਜ਼ਨ ਲਾ ਕੇ ਕੁਝ ਦਿਨ ਪਹਿਲਾਂ ਹੀ ਘਰ ਪਰਤਿਆ ਸੀ। ਘਟਨਾ ਸਬੰਧੀ ਪੀੜਤ ਪਰਿਵਾਰ ਦੇ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਨ੍ਹਾਂ ਨੂੰ ਲੱਗਾ ਕਿ ਪਿੰਡ ਵਿਚ ਹੋ ਰਹੇ ਵਿਆਹ ਵਿਚ ਕੋਈ ਪਟਾਕਾ ਚੱਲਿਆ ਹੈ। ਉਨ੍ਹਾਂ ਦੱਸਿਆ ਕਿ ਤਰਸੇਮ ਦਾ ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਹੋਇਆ।

ਇਸੇ ਦੌਰਾਨ ਥਾਣਾ ਘੱਗਾ ਦੀ ਐੱਸਐੱਚਓ ਮਨਦੀਪ ਕੌਰ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ਉਤੇ ਪੁਲੀਸ ਤੁਰੰਤ ਮੌਕੇ ਉਤੇ ਪਹੁੰਚ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All