ਪਟਿਆਲਾ ਜ਼ਿਲ੍ਹੇ ’ਚ ਮਲੇਰੀਆ ਤੇ ਡੇਂਗੂ ਦੀ ਦਸਤਕ; ਛੇ ਕੇਸ ਮਿਲੇ

ਪਟਿਆਲਾ ਜ਼ਿਲ੍ਹੇ ’ਚ ਮਲੇਰੀਆ ਤੇ ਡੇਂਗੂ ਦੀ ਦਸਤਕ; ਛੇ ਕੇਸ ਮਿਲੇ

ਸਿਵਲ ਸਰਜਨ ਡਾ. ਰਾਜੂ ਧੀਰ ਤੇ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਸਥਿਤੀ ਬਾਰੇ ਜਾਣਕਾਰੀ ਲੈਂਦੇ ਹੋਏ

ਖੇਤਰੀ ਪ੍ਰਤੀਨਿਧ

ਪਟਿਆਲਾ, 5 ਜੁਲਾਈ

ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪਟਿਆਲਾ ਜ਼ਿਲ੍ਹੇ ’ਚ ਮਲੇਰੀਆ ਅਤੇ ਡੇਂਗੂ ਨੇ ਵੀ ਦਸਤਕ ਦੇ ਦਿੱਤੀ ਹੈ। ਤਿੰਨ-ਤਿੰਨ ਕੇਸ ਮਿਲੇ ਹਨ। ਮਲੇਰੀਆ ਦੇ ਤਿੰਨ ਕੇਸ ਕਾਲੋਮਾਜਰਾ, ਕਾਮੀਕਲਾਂ ਅਤੇ ਘਨੌਰ ਨਾਲ ਸਬੰਧਤ ਹਨ। ਉਂਜ ਇਹ ਤਿੰਨੋਂ ਹੀ ਕੇਸ ਬਾਹਰੀ ਰਾਜਾਂ ਤੋਂ ਕੰਮਕਾਜ ਲਈ ਆਈ ਲੇਬਰ ਵਿੱਚ ਪਾਏ ਗਏ ਹਨ। ਇਸ ਨੂੰ ਲੈ ਕੇ ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਕੁਝ ਖੇਤਰਾਂ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਜਾਰੀ ਹੈ ਅਤੇ ਇਨ੍ਹਾਂ ਦੇ ਕੰਟੈਕਟ ਕੇਸਾਂ ਦੇ ਖੂਨ ਦੀ ਜਾਂਚ ਲਈ ਸਲਾਈਡਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਬਾਹਰੀ ਰਾਜਾਂ ਤੋਂ ਫੈਕਟਰੀਆਂ ਅਤੇ ਭੱਠਿਆਂ ਆਦਿ ਥਾਵਾਂ ’ਤੇ ਕੰਮਕਾਜ ਲਈ ਆ ਰਹੀ ਲੇਬਰ ਵਿੱਚ ਬੁਖਾਰ ਦੇ ਲੱਛਣ ਪਾਏ ਜਾਣ ’ਤੇ ਉਨ੍ਹਾਂ ਦੇ ਮਲੇਰੀਆ ਸਬੰਧੀ ਖੂਨ ਦੀ ਜਾਂਚ ਕਰਵਾਏ ਜਾਣ ਦੀ ਤਾਕੀਦ ਕੀਤੀ ਹੈ, ਤਾਂ ਜੋ ਮਲੇਰੀਆ ਅੱਗੇ ਨਾ ਵਧ ਸਕੇ। ਉਨ੍ਹਾਂ ਕੇਸਾਂ ਵਾਲੇ ਏਰੀਏ ਦਾ ਮਾਈਗਰੇਟ ਫੀਵਰ ਸਰਵੇ ਕਰਵਾਉਣ ਲਈ ਵੀ ਕਿਹਾ। ਦੂਜੇ ਬੰਨੇ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਦੋ ਕੇਸ ਨਾਭਾ ਤਹਿਸੀਲ ਦੇ ਪੇਂਡੂ ਇਲਾਕਿਆਂ ਅਤੇ ਇੱਕ ਕੇਸ ਪਿੰਡ ਦੂਧਨਸਾਧਾਂ ਵਿੱਚ ਪਾਇਆ ਗਿਆ ਹੈ। ਕੇਸ ਰਿਪੋਰਟ ਹੋਣ ’ਤੇ ਸਿਹਤ ਵਿਭਾਗ ਨੇ ਇਨ੍ਹਾਂ ਕੇਸਾਂ ਵਾਲੇ ਘਰਾਂ ਵਿੱਚ ਇਨਡੋਰ ਰੈਜੀਡੂਅਲ ਸਪਰੇਅ ਤੇ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕਰਵਾ ਦਿੱਤਾ। ਬਿਮਾਰੀ ਦਾ ਫੈਲਾਅ ਰੋਕਣ ਲਈ ਯਤਨ ਜਾਰੀ ਹਨ।

ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਮਲੇਰੀਆ, ਡੇਂਗੂ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਪ੍ਰਾਈਮਰੀ ਹੈਲਥ ਸੈਂਟਰਾਂ ਦਾ ਦੌਰਾ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All