DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mahindra Kothi Heritage Gallery: ਉਦਘਾਟਨ ਦੀ ਉਡੀਕ ’ਚ ਵਿਰਾਸਤੀ ਮੈਡਲ ਤੇ ਅਸਲਾ ਗੈਲਰੀ

ਦਰਸ਼ਕ ਰੋਜ਼ਾਨਾ ਪਰਤ ਰਹੇ ਨੇ ਨਿਰਾਸ਼; ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਲੱਗਿਆ ਸੁਆਲੀਆ ਨਿਸ਼ਾਨ

  • fb
  • twitter
  • whatsapp
  • whatsapp
featured-img featured-img
ਮਹਿੰਦਰਾ ਕੋਠੀ ਦੇ ਬਾਹਰ ਸੈਰ ਸਪਾਟਾ ਵਿਭਾਗ ਵੱਲੋਂ ਲਾਇਆ ਬੈਨਰ।
Advertisement

ਇਕ ਪਾਸੇ ਪੰਜਾਬ ਸਰਕਾਰ ਦਾ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਪੰਜਾਬ ਵਿਚ ਧਾਰਮਿਕ ਪ੍ਰੋਗਰਾਮ ਕਰਵਾ ਕੇ ਪੰਜਾਬ ਸਰਕਾਰ ਦੀ ਵਾਹ ਵਾਹ ਕਰਾਉਣ ਵਿਚ ਸਹਾਈ ਹੋ ਰਿਹਾ ਹੈ, ਦੂਜੇ ਪਾਸੇ ਵਿਭਾਗ ਦੇ ਹੋਰ ਕਈ ਕੰਮ ਅਟਕੇ ਪਏ ਹਨ, ਜਿਸ ਵਿਚੋਂ ਇਕ ਪਟਿਆਲਾ ਦੇ ਮਾਲ ਰੋਡ ਤੇ ਫੁਹਾਰਾ ਚੌਕ ਨਜ਼ਦੀਕ ਵਿਰਾਸਤੀ ਮਹਿੰਦਰਾ ਕੋਠੀ ਵਿਚ ਬਣਾਈ ਵਿਰਾਸਤੀ ਮੈਡਲ ਤੇ ਅਸਲਾ ਗੈਲਰੀ ਦਾ ਉਦਘਾਟਨ ਨਾ ਹੋਣ ਕਰ ਕੇ ਇੱਥੇ ਦਰਸ਼ਕ ਆਉਂਦੇ ਹਨ ਤੇ ਨਿਰਾਸ਼ ਵਾਪਸ ਮੁੜ ਜਾਂਦੇ ਹਨ। ਹਾਲਾਂ ਕਿ 28 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੋਠੀ ਵਿੱਚ ਗੈਲਰੀ ਦਾ ਉਦਘਾਟਨ ਕਰਦਿਆਂ ਲੋਕ ਅਰਪਣ ਕਰਨਾ ਸੀ ਪਰ ਉਸ ਦਿਨ ਰੁਝੇਵੇਂ ਹੋਰ ਹੋਣ ਕਰ ਕੇ ਉਹ ਕੋਠੀ ਦਾ ਉਦਘਾਟਨ ਨਾ ਕਰ ਸਕੇ। ਮਗਰੋਂ ਇਹ ਉਦਘਾਟਨ ਹੁਣ ਤੱਕ ਅਟਕਿਆ ਪਿਆ ਹੈ।

ਜ਼ਿਕਰਯੋਗ ਹੈ ਕਿ ਵਿਰਾਸਤੀ ਮਹਿੰਦਰਾ ਕੋਠੀ ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ (16 ਸਤੰਬਰ 1852-13 ਅਪਰੈਲ 1876) ਨੇ ਬਣਵਾਈ ਸੀ। ਇਸ ਕੋਠੀ ਵਿੱਚ ਪੀ ਡਬਲਿਊ ਡੀ ਵਿਭਾਗ ਤੋਂ ਲੈ ਕੇ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਆਦਿ ਦੇ ਦਫ਼ਤਰ ਰਹੇ ਹਨ, ਪਰ ਹੁਣ ਇਸ ਕੋਠੀ ਨੂੰ ਸੈਰ ਸਪਾਟਾ ਵਿਭਾਗ ਨੇ ਵਿਰਾਸਤੀ ਮੈਡਲਾਂ ਤੇ ਅਸਲਾ ਪ੍ਰਦਰਸ਼ਿਤ ਕਰਨ ਲਈ ਵਰਤਿਆ ਹੈ, ਜਿੱਥੇ ਸ਼ੀਸ਼ ਮਹਿਲ ਤੋਂ ਮੈਡਲ ਤੇ ਕਿਲ੍ਹਾ ਮੁਬਾਰਕ ਤੋਂ ਅਸਲਾ ਲਿਆਂਦਾ ਗਿਆ ਹੈ। ਮੈਡਲਾਂ ਵਿਚ ਪਟਿਆਲਾ ਦੇ ਮਹਾਰਾਜਿਆਂ ਵੱਲੋਂ ਵੱਖ-ਵੱਖ ਮੁਲਕਾਂ ਤੋਂ ਲਿਆਂਦੇ ਮੈਡਲ ਸਜਾਏ ਗਏ ਹਨ। ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਲਿਆਂਦੇ ਮੈਡਲ ਇਸ ਵਿਚ ਜ਼ਿਆਦਾ ਹਨ। ਵਿਰਾਸਤੀ ਅਸਲੇ ਵਿਚ ਕਰੀਬ 34 ਰਿਵਾਲਵਰ ਹਨ। ਇਸ ਤੋਂ ਇਲਾਵਾ ਰਾਈਫਲਾਂ, ਇਕ ਨਾਲੀ ਦੋ ਨਾਲੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਮਹਿੰਦਰਾ ਕੋਠੀ ਦੇ ਬਾਹਰ ਟਿਕਟ ਦਾ ਕਾਊਂਟਰ ਵੀ ਲੱਗਿਆ ਹੋਇਆ ਹੈ। ਕੋਠੀ ’ਤੇ ਗੈਲਰੀ ਦਾ ਬੋਰਡ ਵੀ ਲਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਸ ਕੋਠੀ ਦੇ ਬਾਹਰ ਮਹਾਰਾਜਾ ਭੁਪਿੰਦਰ ਸਿੰਘ ਦਾ ਬੁੱਤ ਲਾਇਆ ਗਿਆ ਸੀ। ਉਸ ਵੇਲੇ ਕੋਠੀ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਦਾ ਬੁੱਤ ਲਾਇਆ ਗਿਆ ਸੀ। ਮਹਾਰਾਜਾ ਯਾਦਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਹਨ ਜਦਕਿ ਮਹਾਰਾਜਾ ਭੁਪਿੰਦਰ ਸਿੰਘ ਦੇ ਪੁੱਤਰ ਹਨ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਇਹ ਲਾਈਨਾਂ ਲਿਖ ਕੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਹੈਸੀਅਤ ਨੂੰ ਉਭਾਰਿਆ ਹੈ।

Advertisement

ਗੈਲਰੀ ’ਚ ਅਜੇ ਕੁਝ ਅਧੂਰਾ: ਡੀ ਸੀ

ਡੀ ਸੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਦੁਬਾਰਾ ਉਦਘਾਟਨ ਕਰਨ ਦਾ ਅਜੇ ਕੋਈ ਪ੍ਰੋਗਰਾਮ ਨਹੀਂ ਆਇਆ। ਇਸ ਗੈਲਰੀ ਵਿੱਚ ਅਜੇ ਕੁਝ ਅਧੂਰਾ ਹੈ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜਲਦ ਪੰਜਾਬ ਸਰਕਾਰ ਦਾ ਪ੍ਰੋਗਰਾਮ ਆਵੇਗਾ ਤੇ ਇਹ ਲੋਕ ਅਰਪਣ ਕਰ ਦਿੱਤੀ ਜਾਵੇਗੀ।

Advertisement
Advertisement
×