DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

local news: ਭੇਤ-ਭਰੀ ਹਾਲਤ ’ਚ ਨੌਜਵਾਨ ਫ਼ੌਤ

ਨਸ਼ੀਲੀ ਚੀਜ਼ ਦੇ ਕੇ ਮਾਰਨ ਦੇ ਦੋਸ਼ ਹੇਠ ਚਾਰ ਨਾਮਜ਼ਦ; ਔਰਤ ਸਣੇ ਤਿੰਨ ਜਣੇ ਕਾਬੂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਦੇਹ ਵਪਾਰ ਦੇ ਦੋਸ਼ ਹੇਠ ਜੇਲ੍ਹ ਬੰਦ ਔਰਤ ਵੱਲੋਂ ਚਲਾਏ ਜਾ ਰਹੇ ਅੱਡੇ ’ਤੇ ਅੱਜ ਤੜਕਸਾਰ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਇਸ ਮਾਮਲੇ ’ਚ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਨਸ਼ੀਲੀ ਵਸਤੂ ਦੇ ਕੇ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਔਰਤ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਰਮਨ ਨਗਰ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਠਾਕੁਰਦੀਪ ਸਿੰਘ (27) ਨਸ਼ਿਆਂ ਦਾ ਆਦੀ ਸੀ ਪਰ ਹੁਣ ਨਸ਼ਿਆਂ ਦੀ ਗ੍ਰਿਫ਼ਤ ’ਚੋਂ ਨਿਕਲ ਆਇਆ ਸੀ। ਯਾਦਵਿੰਦਰ ਸਿੰਘ ਉਰਫ਼ ਪੀਕਾ ਵੀਰਵਾਰ ਦੇਰ ਸ਼ਾਮ ਠਾਕੁਰਦੀਪ ਸਿੰਘ ਨੂੰ ਘਰੋਂ ਲੈ ਗਿਆ। ਉਸ ਦਾ ਛੋਟਾ ਲੜਕਾ ਪਵਨਦੀਪ ਸਿੰਘ ਜਦੋਂ ਰਾਤ 10 ਕੁ ਵਜੇ ਉਸ ਨੂੰ ਬੁਲਾਉਣ ਗਿਆ ਤਾਂ ਉਸ ਸਮੇਂ ਉੱਥੇ ਯਾਦਵਿੰਦਰ ਦੇ ਨਾਲ ਕੁਲਵਿੰਦਰ ਸਿੰਘ ਉਰਫ਼ ਸੋਨੀ, ਬੂਟਾ ਸਿੰਘ ਤੇ ਕਮਲਜੀਤ ਕੌਰ ਮੌਜੂਦ ਸਨ। ਉਦੋਂ ਠਾਕੁਰਦੀਪ ਘਰ ਨਹੀਂ ਆਇਆ। ਅੱਜ ਸਵੇਰੇ 7 ਵਜੇ ਕੁਲਵਿੰਦਰ ਸਿੰਘ ਉਰਫ਼ ਸੋਨੀ ਨੇ ਫੋਨ ’ਤੇ ਦੱਸਿਆ ਕਿ ਠਾਕੁਰਦੀਪ ਦੀ ਉਨ੍ਹਾਂ ਦੇ ਘਰ ਮੌਤ ਹੋ ਗਈ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਠਾਕੁਰਦੀਪ ਨੂੰ ਨਸ਼ੀਲੀ ਚੀਜ਼ ਦਿੱਤੀ ਗਈ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲੇ ’ਚ ਯਾਦਵਿੰਦਰ ਸਿੰਘ ਵਾਸੀ ਬੁਜਰਕ, ਕੁਲਵਿੰਦਰ ਸਿੰਘ ਵਾਸੀ ਦੌਣ ਕਲਾਂ, ਕਮਲਜੀਤ ਕੌਰ ਵਾਸੀ ਬੁਜਰਕ (ਤਿੰਨੋਂ ਹਾਲ ਆਬਾਦ ਹਰਮਨ ਨਗਰ ਪਾਤੜਾਂ) ਤੇ ਬੂਟਾ ਸਿੰਘ ਵਾਸੀ ਹਰਮਨ ਨਗਰ ਪਾਤੜਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ, ਬੂਟਾ ਸਿੰਘ ਤੇ ਕਮਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਯਾਦਵਿੰਦਰ ਸਿੰਘ ਉਰਫ ਪੀਕਾ ਹਾਲੇ ਫਰਾਰ ਹੈ।

Advertisement

Advertisement
Advertisement
×