ਪੰਜਾਬੀ ’ਵਰਸਿਟੀ ਦੀ ਵਾਤਾਵਰਨ ਸੰਭਾਲ ਵੱਲ ਪੁਲਾਂਘ

ਪੰਜਾਬੀ ’ਵਰਸਿਟੀ ਦੀ ਵਾਤਾਵਰਨ ਸੰਭਾਲ ਵੱਲ ਪੁਲਾਂਘ

ਖੇਤਰੀ ਪ੍ਰਤੀਨਿਧ
ਪਟਿਆਲਾ, 19 ਜਨਵਰੀ

ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਕੈਂਪਸ ਵਿਚ ਪ੍ਰਦੂਸ਼ਣ-ਰਹਿਤ ਅਤੇ ਵਾਤਾਵਰਨ ਨਾਲ ਦੋਸਤਾਨਾ ਪਹੁੰਚ ਵਾਲੀਆਂ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਲਈ ਦੋ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਹੈ। ‘ਕਮੇਟੀ ਫਾਰ ਟੇਕਿੰਗ ਇਨੀਸ਼ੀਏਟਿਵ ਟੂ ਪ੍ਰੋਮੋਟ ਗਰੀਨ ਐਕਟੀਵਿਟੀਜ ਐਜ਼ ਪਰ ਨੈਕ ਗਾਈਡਲਾਈਨਜ਼’ ਅਤੇ ‘ਕਮੇਟੀ ਫ਼ਾਰ ਗਰੀਨ ਐਂਡ ਐਨਰਜੀ ਆਡਿਟ’ ਨਾਮ ਦੀਆਂ ਦੋ ਕਮੇਟੀਆਂ ਦੇ ਕਨਵੀਨਰ ਕ੍ਰਮਵਾਰ ਡਾ. ਓਂਕਾਰ ਸਿੰਘ, ਜੂਆਲੋਜ਼ੀ ਵਿਭਾਗ ਅਤੇ ਡਾ. ਸੁਖਜਿੰਦਰ ਸਿੰਘ ਬੁੱਟਰ, ਮਕੈਨੀਕਲ ਇੰਜਨੀਅਰਿੰਗ ਵਿਭਾਗ ਨੂੰ ਲਗਾਇਆ ਗਿਆ ਹੈ।

ਡਾ. ਓਂਕਾਰ ਸਿੰਘ ਨੇ ਦੱਸਿਆ ਕਿ ਭਾਵੇਂ ਪਹਿਲਾਂ ਵੀ ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿਚ ਸੈਮੀਨਾਰਾਂ, ਕਾਨਫਰੰਸਾਂ, ਰੈਲੀਆਂ ਆਦਿ ਜ਼ਰੀਏ ਇਸ ਵਿਸ਼ੇ ਉੱਪਰ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਸੀ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਗਈਆਂ ਸਨ। ਹੁਣ ਕਮੇਟੀਆਂ ਦੇ ਗਠਨ ਨਾਲ ਇਨ੍ਹਾਂ ਕੰਮਾਂ ਨੂੰ ਕਰਨ ਲਈ ਹੋਰ ਬਲ ਮਿਲੇਗਾ। ਕੈਂਪਸ ਵਿੱਚ ਪੰਜਾਬ ਦੇ ਪੌਣ-ਪਾਣੀ ਦੇ ਅਨੁਕੂਲ ਮੌਲਿਕ ਤਾਸੀਰ ਵਾਲੇ ਪੌਦੇ ਲਗਾਏ ਜਾਣਗੇ। ਧਰਤੀ ਵਿੱਚੋਂ ਵਧੇਰੇ ਪਾਣੀ ਸੋਖਣ ਵਾਲੇ ਪੌਦਿਆਂ ਨੂੰ ਹੌਲੀ ਹੌਲੀ ਖ਼ਤਮ ਕੀਤਾ ਜਾਵੇਗਾ। ਕੈਂਪਸ ਬਹੁਤ ਸਾਰੇ ਪੰਛੀਆਂ ਦਾ ਨਿਵਾਸ ਸਥਾਨ ਹੈ। ਇਨ੍ਹਾਂ ਪੰਛੀਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਝਾੜੀਆਂ ਜਾਂ ਦਰੱਖਤ ਲਗਾਉਣ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਰੋਜ਼ਾਨਾ ਪੈਦਾ ਹੁੰਦੇ ਗਿੱਲੇ ਕੂੜੇ ਦੀ ਸੰਭਾਲ ਅਤੇ ਸੁਯੋਗ ਵਰਤੋਂ ਲਈ ਵਰਮੀ ਕੰਪੋਸਟ ਵਿਧੀ ਦਾ ਸਹਾਰਾ ਲਿਆ ਜਾਵੇਗਾ। ਪ੍ਰਸ਼ਾਸਨ ਦੀ ਮਦਦ ਨਾਲ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਲਈ ਰੇਨ ਵਾਟਰ ਹਾਰਵੈਸਟਿੰਗ ਦੇ ਪਾਜੈਕਟ ਯੂਨੀਵਰਸਿਟੀ ਕੈਂਪਸ ਵਿਚਲੀਆਂ ਵੱਡੀਆਂ ਇਮਾਰਤਾਂ ਉੱਪਰ ਲਗਾਏ ਜਾਣ ਦੀ ਯੋਜਨਾ ਹੈ।

ਡਾ. ਬੁੱਟਰ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਗੱਲ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਜਾਵੇਗਾ ਕਿ ਕੈਂਪਸ ਵਿੱਚ ਵਾਤਾਵਰਨ ਪ੍ਰਤੀ ਦੋਸਤਾਨਾ ਪਹੁੰਚ ਰੱਖਣ ਵਾਲੀ ਊਰਜਾ ਦੀ ਵਰਤੋਂ ਸਬੰਧੀ ਕੀ ਸਥਿਤੀ ਹੈ। ਇਸ ਵਿਚ ਕਿੱਥੇ ਕਿੱਥੇ ਕੀ ਸੁਧਾਰ ਕੀਤਾ ਜਾ ਸਕਦਾ ਹੈ। ਅਜਿਹੀ ਊਰਜਾ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਜੋ ਵੀ ਲੋੜੀਂਦੇ ਕਦਮਾਂ ਦੀ ਲੋੜ ਹੋਵੇਗੀ, ਉਸ ਸਬੰਧੀ ਇਸ ਕਮੇਟੀ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All