ਸੀਵਰੇਜ ਦਾ ਪਾਈਪ ਟੁੱਟਣ ਕਾਰਨ ਜ਼ਮੀਨ ਧਸੀ

ਟਰਾਂਸਫਾਰਮਰ ਖੰਭੇ ਸਮੇਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ

ਸੀਵਰੇਜ ਦਾ ਪਾਈਪ ਟੁੱਟਣ ਕਾਰਨ ਜ਼ਮੀਨ ਧਸੀ

ਧਸੀ ਹੋਈ ਜ਼ਮੀਨ ਕਾਰਨ ਬਣਿਆ ਖੱਡਾ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 11 ਜੁਲਾਈ

ਇੱਥੇ ਤਿੰਨ ਦਿਨ ਪਹਿਲਾਂ ਪਏ ਮੀਂਹ ਮਗਰੋਂ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸੀਵਰੇਜ ਦਾ ਪਾਈਪ ਟੁੱਟ ਗਿਆ ਸੀ। ਬੀਤੀ ਰਾਤ ਮੁੜ ਹੋਈ ਭਾਰੀ ਬਰਸਾਤ ਕਾਰਨ ਟੁੱਟੇ ਸੀਵਰੇਜ ਦੇ ਪਾਈਪ ਕਾਰਨ ਇਸ ਦੇ ਨਾਲ ਲੱਗਦੀ ਜ਼ਮੀਨ ਧੱਸ ਗਈ ਹੈ। ਜ਼ਮੀਨ ਧਸ ਜਾਣ ਕਰਕੇ ਇਸ ਦੇ ਨਾਲ ਲੱਗਿਆ ਬਿਜਲੀ ਦਾ ਟਰਾਂਸਫਾਰਮਰ ਖੰਭੇ ਸਮੇਤ ਇਸ ਖੱਡੇ ਵਿੱਚ ਡਿੱਗ ਗਿਆ ਜਿਸ ਕਾਰਨ ਹਰਮਨ ਨਗਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਪਾਵਰਕੌਮ ਦੇ ਕਰਮਚਾਰੀਆਂ ਵੱਲੋਂ ਜੇਸੀਬੀ ਦੀ ਮਦਦ ਨਾਲ ਖੰਭੇ ਅਤੇ ਟਰਾਂਸਫਾਰਮਰ ਨੂੰ ਬਾਹਰ ਕੱਢ ਕੇ ਨਵੀਂ ਜਗ੍ਹਾ ਉੱਤੇ ਲਗਾਉਣ ਉਪਰੰਤ ਬਿਜਲੀ ਸਪਲਾਈ ਬਹਾਲ ਕੀਤੀ ਗਈ।

ਮੁਹੱਲਾ ਵਾਸੀਆਂ ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਅਜੈਬ ਸਿੰਘ, ਲਖਵਿੰਦਰ ਸਿੰਘ, ਜੋਗਾ ਸਿੰਘ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਅਨਾਜ ਮੰਡੀ ਅਤੇ ਮਾਡਲ ਟਾਊਨ ਸਮੇਤ ਕਾਫ਼ੀ ਇਲਾਕੇ ਦਾ ਸੀਵਰੇਜ ਦਾ ਪਾਣੀ ਸ਼ਹਿਰ ਨਾਲ ਲੱਗਦੇ ਭੁਪਿੰਦਰਾ ਸਾਗਰ ਡਰੇਨ (ਝੰਬੋਵਾਲੀ ਚੋਅ) ਵਿੱਚ ਪਾਉਣ ਲਈ ਮੰਡੀ ਬੋਰਡ ਵੱਲੋਂ ਸੀਵਰੇਜ ਪਾਇਆ ਗਿਆ ਸੀ ਜਿਸ ਦਾ ਪਾਈਪ ਟੁੱਟ ਜਾਣ ਕਾਰਨ ਉਕਤ ਜ਼ਮੀਨ ਧੱਸ ਜਾਣ ਕਾਰਨ ਇਸ ਜਗ੍ਹਾ ਲੱਗੇ ਬਿਜਲੀ ਦੇ ਖੰਭੇ ਟਰਾਂਸਫਾਰਮਰ ਸਮੇਤ ਡਿੱਗ ਗਏ। ਪਾਵਰਕੌਮ ਦੇ ਕਰਮਚਾਰੀਆਂ ਵੱਲੋਂ ਟਰਾਂਸਫਾਰਮਰ ਹੋਰ ਥਾਂ ਲਾ ਕੇ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਪਾਤੜਾਂ  ਤੋਂ ਕਈ ਪਿੰਡਾਂ ਨੂੰ ਜੋੜਨ ਵਾਲੀ ਸੜਕ ਉੱਤੇ ਪਏ ਇਸ ਖੱਡੇ ਤੇ ਵੱਡੀ ਪੱਧਰ ਉੱਤੇ ਵਹਿੰਦੇ ਸੀਵਰੇਜ ਦੇ ਪਾਣੀ ਕਾਰਨ ਹੋਰ ਜ਼ਮੀਨ ਧਸ ਜਾਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਤੁਰੰਤ ਸੀਵਰੇਜ ਦਾ ਪਾਈਪ ਠੀਕ ਕਰਕੇ ਖੱਡੇ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। 

ਨਗਰ ਕੌਂਸਲ ਪਾਤੜਾਂ ਦੀ ਕਾਰਜ ਸਾਧਕ ਅਫ਼ਸਰ ਬਲਜਿੰਦਰ ਕੌਰ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਅਨਾਜ ਮੰਡੀ ਦੇ ਇਲਾਕੇ ਵਿੱਚੋਂ ਸੀਵਰੇਜ ਦਾ ਪਾਣੀ ਕੱਢਣ ਲਈ ਪਾਈਪ ਪਾਇਆ ਗਿਆ ਹੈ। ਇਸ ਲਈ ਇਹ ਮਾਰਕੀਟ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਨ੍ਹਾਂ ਮੁਰੰਮਤ ਤੇ ਖੱਡੇ ਨੂੰ ਬੰਦ ਕਰਨ ਲਈ ਸੈਕਟਰੀ ਮਾਰਕੀਟ ਕਮੇਟੀ ਨੂੰ ਲਿਖ ਕੇ ਭੇਜਿਆ ਹੈ।

ਪਾਈਪ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ: ਸਕੱਤਰ

ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਸੀਵਰੇਜ ਦੇ ਟੁੱਟੇ ਹੋਏ ਪਾਈਪ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All