ਲਾਲ ਸਿੰਘ ਨੇ ਬਾਹਰੋਂ ਝੋਨਾ ਲਿਆਉਣ ਦੇ ਦੋਸ਼ਾਂ ਨੂੰ ਨਕਾਰਿਆ

ਲਾਲ ਸਿੰਘ ਨੇ ਬਾਹਰੋਂ ਝੋਨਾ ਲਿਆਉਣ ਦੇ ਦੋਸ਼ਾਂ ਨੂੰ ਨਕਾਰਿਆ

ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਕਤੂਬਰ

ਯੂਪੀ ਅਤੇ ਬਿਹਾਰ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਝੋਨਾ ਲਿਆ ਕੇ ਵੇਚਣ ਦੇ ਮਾਮਲੇ ਨੂੰ ਲੈ ਕੇ ਸਰਕਾਰੀ ਖ਼ਰੀਦ ਏਜੰਸੀ ਦੇ ਪਟਿਆਲਾ ਸਥਿਤ ਇੱਕ ਜ਼ਿਲ੍ਹਾ ਮੈਨੇਜਰ ਦੇ ਫੋਨ ਨੰਬਰ ਦੇ ਹਵਾਲੇ ਨਾਲ ਵਾਇਰਲ ਹੋਈ ਐੱਸਐੱਮਐੱਸ ਚੈੱਟ ਵਿਚ ਸੱਤਾਧਾਰੀ ਧਿਰ ਦੀਆਂ ਅਹਿਮ ਸ਼ਖਸੀਅਤਾਂ ਦੇ ਨਾਵਾਂ ਦੀ ਚਰਚਾ ਕਾਰਨ ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸੇ ਕੜੀ ਵਜੋਂ ਕੁਝ ਅਕਾਲੀ ਨੇਤਾਵਾਂ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਉਨ੍ਹਾਂ ਆਪਣੇ ਦਾਮਨ ਨੂੰ ਪੂਰੀ ਤਰ੍ਹਾਂ ਸਾਫ਼ ਕਰਾਰ ਦਿੱਤਾ। ਸ੍ਰੀ ਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸ਼ੈੱਲਰ ਦੀ ਚੈਕਿੰਗ ਕਰਵਾਈ ਜਾ ਸਕਦੀ ਹੈ, ਜੇਕਰ ਉਸ ਦੇ ਸ਼ੈੱਲਰ ਵਿਚੋਂ ਗੈਰ-ਕਾਨੂੰਨੀ ਝੋਨੇ ਦਾ ਇੱਕ ਵੀ ਦਾਣਾ ਨਿਕਲ ਆਵੇ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਛੇ ਵਾਰ ਵਿਧਾਇਕ, 12 ਵਿਭਾਗਾਂ ਦੇ ਮੰਤਰੀ ਤੇ ਕਈ ਵਾਰ ਚੇਅਰਮੈਨ ਵਰਗੇ ਅਹਿਮ ਰੁਤਬਿਆਂ ’ਤੇ ਰਹਿ ਚੁੱਕੇ ਲਾਲ ਸਿੰਘ ਦੇ ਸਪੁੱਤਰ ਕਾਕਾ ਰਾਜਿੰਦਰ ਸਿੰਘ ਸਮਾਣਾ ਹਲਕੇ ਤੋਂ ਵਿਧਾਇਕ ਬਣੇ ਹਨ। ਲਾਲ ਸਿੰਘ ਨੇ ਦੱਸਿਆ ਕਿ ਸਾਲ 2018 ਦੌਰਾਨ ਵੀ ਉਨ੍ਹਾਂ ਦੇ ਸ਼ੈੱਲਰ ਦੀ ਜਾਂਚ ਕੀਤੀ ਗਈ ਸੀ, ਪਰ ਕੁੱਝ ਨਹੀਂ ਮਿਲਿਆ। ਦੂਜੇ ਪਾਸੇ ਪਨਸਪ ਦੇ ਜ਼ਿਲ੍ਹਾ ਮੈਨੇਜਰ ਪਰਵੀਨ ਜੈਨ ਆਪਣੇ ਨੰਬਰ ਦੇ ਹਵਾਲੇ ਨਾਲ ਵਾਇਰਲ ਹੋਈ ਇਸ ਚੈੱਟ ਨੂੰ ਫ਼ਰਜ਼ੀ ਕਰਾਰ ਦਿੱਤਾ। ਉਨ੍ਹਾਂ ਪਟਿਆਲਾ ਪੁਲੀਸ ਤੋਂ ਜਾਂਚ ਦੀ ਮੰਗ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All