‘ਆਪ’ ਉਮੀਦਵਾਰ ਨਾਲ ਚੱਲਣ ਤੋਂ ਕੁੰਦਨ ਗੋਗੀਆ ਸ਼ਸ਼ੋਪੰਜ ’ਚ

‘ਆਪ’ ਉਮੀਦਵਾਰ ਨਾਲ ਚੱਲਣ ਤੋਂ ਕੁੰਦਨ ਗੋਗੀਆ ਸ਼ਸ਼ੋਪੰਜ ’ਚ

ਅਜੀਤਪਾਲ ਕੋਹਲੀ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜਨਵਰੀ

ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਚਿੰਤਾ ਵਿੱਚ ਗਏ ਉਮੀਦਵਾਰੀ ਦੇ ਦਾਅਵੇਦਾਰਾਂ ਨੇ ਪਾਰਟੀ ਨਾਲ ਹੀ ਖੜ੍ਹਨ ਦਾ ਫ਼ੈਸਲਾ ਕੀਤਾ ਹੈ ਜਦੋਂਕਿ ਮੁੱਖ ਦਾਅਵੇਦਾਰ ਕੁੰਦਨ ਗੋਗੀਆ ਅਜੇ ਸ਼ਸ਼ੋਪੰਜ ਵਿਚ ਹਨ। ਉਹ ਕਹਿੰਦੇ ਹਨ ਸਮਰਥਕਾਂ ਨਾਲ ਸਲਾਹ ਕਰਨ ਤਗਰੋਂ ਹੀ ਫ਼ੈਸਲਾ ਲਿਆ ਜਾਵੇਗਾ। ਅੱਜ ਵੀ ਕੁੰਦਨ ਗੋਗੀਆ ਨੇ ਸਾਰਾ ਦਿਨ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ। ਅਜੀਤਪਾਲ ਸਿੰਘ ਕੋਹਲੀ ਅਜੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ।

ਕੁੰਦਨ ਗੋਗੀਆ

ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰੀ ਵਿੱਚੋਂ ਆਮ ਆਦਮੀ ਪਾਰਟੀ ਨੇ ਟਕਸਾਲੀ ਅਕਾਲੀ ਪਰਿਵਾਰ ਰਹੇ ਕੋਹਲੀ ਪਰਿਵਾਰ ਵਿੱਚੋਂ ਨੌਜਵਾਨ ਅਜੀਤਪਾਲ ਸਿੰਘ ਕੋਹਲੀ ਨੂੰ ਟਿਕਟ ਦਿੱਤੀ ਹੈ। ਯਕਦਮ ਆਏ ਫ਼ੈਸਲੇ ਤੋਂ ਬਾਅਦ ਟਿਕਟ ਦੇ ਦਾਅਵੇਦਾਰ ਰਹੇ ਪਾਰਟੀ ਦੇ ਵਾਲੰਟੀਅਰਾਂ ਤੇ ਸੀਨੀਅਰ ਆਗੂਆਂ ਵਿੱਚੋਂ ਮੇਜਰ ਆਰਪੀਐੱਸ ਮਲਹੋਤਰਾ, ਪ੍ਰੋ. ਸੁਮੇਰ ਸਿੰਘ, ਜਰਨੈਲ ਸਿੰਘ ਮੰਨੂ ਨੇ ਪਾਰਟੀ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਫ਼ੈਸਲਾ ਪਾਰਟੀ ਨੇ ਕੀਤਾ ਹੈ ਉਹ ਉਸ ਨਾਲ ਖੜ੍ਹੇ ਹਨ। ਪ੍ਰੋ. ਸੁਮੇਰ ਨੇ ਕਿਹਾ ਕਿ ਉਹ ਪਾਰਟੀ ਦੀ ਵਿਚਾਰਧਾਰਾ ਨਾਲ ਹੀ ਪਾਰਟੀ ਨਾਲ ਜੁੜੇ ਸਨ ਅਤੇ ਅੱਜ ਵੀ ਉਹ ਪਾਰਟੀ ਨਾਲ ਖੜ੍ਹੇ ਹਨ। ਪਾਰਟੀ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਕੁੰਦਨ ਗੋਗੀਆ ਅਫ਼ਸੋਸ ਵਿੱਚ ਹਨ। ਉਨ੍ਹਾਂ ਕਿਹਾ ਕਿ ਅਸੀਂ ਅੰਨ੍ਹਾ ਹਜ਼ਾਰੇ ਦੀ ਮੁਹਿੰਮ ਤੋਂ ਬਾਅਦ ਬਣੀ ਆਮ ਆਦਮੀ ਪਾਰਟੀ ਵਿੱਚ ਸੇਵਾ ਕੀਤੀ ਹੈ। ਪਟਿਆਲਾ ਸ਼ਹਿਰ ਵਿੱਚ ਉਨ੍ਹਾਂ ਦਾ ਕਾਫ਼ੀ ਕੰਮ ਵੀ ਕੀਤਾ ਹੋਇਆ ਹੈ। ਲੋਕ ਉਸ ਨੂੰ ਚਾਹੁੰਦੇ ਹਨ। ਉਨ੍ਹਾਂ ਨੇ ਆਜ਼ਾਦਾਨਾ ਤੌਰ ’ਤੇ ਪਾਰਟੀ ਦਾ ਦਫ਼ਤਰ ਖੋਲ੍ਹ ਕੇ ਪਾਰਟੀ ਦੀਆਂ ਨੀਤੀਆਂ ਨੂੰ ਪਟਿਆਲਾ ਸ਼ਹਿਰ ਵਿੱਚ ਘਰ ਘਰ ਪਹੁੰਚਾਇਆ ਪਰ ਪਾਰਟੀ ਨੇ ਉਸ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਗੱਲ ਕਰਕੇ ਕੱਲ੍ਹ ਇਸ ਬਾਰੇ ਫ਼ੈਸਲਾ ਲੈਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All