ਕੋਵਿਡ-19: ਸਰਕਾਰੀ ਨਿਯਮਾਂ ਦੀਆਂ ਲੋਕ ਉਡਾ ਰਹੇ ਨੇ ਧੱਜੀਆਂ

ਕੋਵਿਡ-19: ਸਰਕਾਰੀ ਨਿਯਮਾਂ ਦੀਆਂ ਲੋਕ ਉਡਾ ਰਹੇ ਨੇ ਧੱਜੀਆਂ

ਦੇਵੀਗੜ੍ਹ ਵਿੱਚ ਕਰੋਨਾ ਮਹਾਮਾਰੀ ਦੌਰਾਨ ਬੈਂਕਾਂ ਅੱਗੇ ਲੱਗੀ ਲੋਕਾਂ ਦੀ ਭੀੜ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 15 ਜੁਲਾਈ

ਕਰੋਨਾ ਮਹਾਮਾਰੀ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਜਿਥੇ ਦੇਸ਼ ਦੀ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਉਥੇ ਹੀ ਪੰਜਾਬ ਸਰਕਾਰ ਵੀ ਸਮੇਂ ਸਮੇਂ ਕਾਨੂੰਨੀ ਦਾਅ ਪੇਚ ਲਾਉਂਦੀ ਰਹਿੰਦੀ ਹੈ ਪਰ ਕਸਬਾ ਦੇਵੀਗੜ੍ਹ ਦੇ ਲੋਕਾਂ ’ਤੇ ਇਸ ਦਾ ਕੋਈ ਅਸਰ ਹੁੰਦਾ ਨਹੀਂ ਜਾਪਦਾ ਤੇ ਸਥਾਨਕ ਪੁਲਲੀਸ ਵੀ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦੇ ਰਹੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕਰੋਨਾ ਦੇ ਜ਼ਿਆਦਾ ਕੇਸ ਆ ਰਹੇ ਹਨ ਪਰ ਕਸਬਾ ਦੇਵੀਗੜ੍ਹ ਵਿੱਚ ਪੰਜਾਬ ਸਰਕਾਰ ਵੱਲੋਂ ਡਿਸਟੈਂਸਿੰਗ ਰੱਖਣ, ਮਾਸਕ ਜ਼ਰੂਰੀ ਪਾਉਣ ਅਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਨਾ ਹੋਣ ਦੇ ਜ਼ਿਲ੍ਹਾ ਪ੍ਰਾਸ਼ਸਨ ਰਾਹੀਂ ਹੁਕਮ ਕੀਤੇ ਹੋਏ ਹਨ ਪਰ ਇਥੇ ਪੁਲੀਸ ਪ੍ਰਸ਼ਾਸਨ ਦੀ ਢਿੱਲ ਕਾਰਨ ਲੋਕ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਹੀਂ ਕਰ ਰਹੇ। ਬਾਜ਼ਾਰਾਂ ਵਿੱਚ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ ਤੇ ਬੈਂਕਾਂ ਅੱਗੇ ਤੇ ਤਹਿਸੀਲ ਵਿੱਚ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਜਿਥੇ ਲੋਕਾਂ ਦੇ ਝੁੰਡਾਂ ਦੇ ਝੁੰਡ ਖੜ੍ਹੇ ਰਹਿੰਦੇ ਹਨ।

ਇਸ ਤੋਂ ਇਲਾਵਾ ਵੱਡੀਆ ਵੱਡੀਆ ਮਨਿਆਰੀ, ਕਰਿਆਨੇ ਅਤੇ ਜਨਰਲ ਸਟੋਰਾਂ ਦੀਆਂ ਦੁਕਾਨਾਂ ’ਤੇ ਲੋੜ ਨਾਲੋਂ ਵੱਧ ਲੋਕ ਵੜੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ ਮਾਸਕ ਵੀ ਨਹੀਂ ਪਾਏ ਹੁੰਦੇ। ਇਸ ਦੌਰਾਨ ਪੁਲੀਸ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਮੇਂ ਸਮੇਂ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਪ੍ਰਸ਼ਾਸਨ ਦੇ ਹੁਕਮਾਂ ਤੋਂ ਜਾਣੂ ਕਰਵਾਏ ਪਰ ਪੁਲੀਸ ਮੁੱਖ ਬਾਜ਼ਾਰ ਦੇ ਨਾਕੇ ’ਤੇ ਟੈਂਟ ਦੀ ਠੰਢੀ ਛਾਂ ਹੇਠ ਬੈਠ ਕੇ ਆਪਣੇ ਘੰਟੇ ਪੂਰੇ ਕਰਦੇ ਰਹਿੰਦੇ ਹਨ। ਜਿਨ੍ਹਾਂ ਦਾ ਲੋਕਾਂ ਨੂੰ ਕੋਈ ਡਰ ਨਹੀਂ। ਇਸ ਤੋਂ ਇਲਾਵਾ ਕਸਬੇ ਦੀਆਂ ਬਹੁਤੀਆਂ ਦੁਕਾਨਾਂ ਵੀ ਦਿੱਤੇ ਸਮੇਂ ਤੋਂ ਕਾਫੀ ਸਮਾਂ ਬਾਅਦ ’ਚ ਬੰਦ ਹੁੰਦੀਆਂ ਹਨ। ਜੋ ਕਰੋਨਾ ਨੂੰ ਸੱਦਾ ਦਿੰਦੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਲਾਪ੍ਰਵਾਹੀ ਵੱਲ ਧਿਆਨ ਦੇਵੇ ਤੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਦਾ ਯਤਨ ਕਰੇ।

ਲਹਿਰਾਗਾਗਾ (ਰਮੇਸ਼ ਭਾਰਦਵਾਜ) ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਲਈ ਲੌਕਡਾਉਨ , ਸਮਾਜਿਕ ਵਿੱਥ, ਮੂੰਹ ਤੇ ਨੱਕ ਦੀ ਪਾਲਣਾ ਪ੍ਰਤੀ ਪਬਲਿਕ ਨੂੰ ਸੁਚੇਤ ਕਰਨ ਲਈ ਕਰੋੜਾਂ ਰੁਪਏ ਪ੍ਰਚਾਰ ਪ੍ਰਸਾਰ ’ਤੇ ਖ਼ਰਚਣੇ ਪੈ ਰਹੇ ਹਨ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੁਲੀਸ ਕਰਮਚਾਰੀ, ਸਿਹਤ ਕਰਮਚਾਰੀ ਵੀ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਹੇ ਹਨ। ਪਰ ਜਦੋਂ ਸ਼ਹਿਰ ਤੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਵੀਹ ਫ਼ੀਸਦੀ ਮਸਾਂ ਲੋਕ ਮਾਸਕ ਦੀ ਵਰਤੋਂ ਕਰਦੇ ਹਨ ਤੇ ਬਹੁਤ ਘੱਟ ਲੋਕ ਹੀ ਸੋਸ਼ਲ ਦੂਰੀ ਦੀ ਪਾਲਨਾ ਕਰਦੇ ਨਜ਼ਰ ਆਏ। ਬਾਕੀ ਲੋਕ ਕਰੋਨਾ ਮਹਾਮਾਰੀ ਵਰਗੀ ਕੋਈ ਚੀਜ਼ ਨਹੀਂ, ਸਰਕਾਰ ਤਾਂ ਲੋਕਾਂ ਨੂੰ ਵੈਸੇ ਹੀ ਡਰਾ ਰਹੀ ਹੈ। ਸ਼ਹਿਰ ਵਿੱਚ ਦੁਪਹਿਰ ਤੇ ਸ਼ਾਮ ਸਮੇਂ ਰਿਕਸ਼ਾ ਰੇਹੜੀਆਂ ’ਚ ਪੰਜ ਪੰਜ ਵਿਅਕਤੀ ਬੈਠੇ ਰਹਿੰਦੇ ਹਨ। ਕਈ ਟੋਲੀਆਂ ਬਣਾ ਕੇ ਇੱਕ ਹੀ ਗਲਾਸ ਨਾਲ ਸ਼ਾਮ ਸਮੇਂ ਸ਼ਰਾਬ ਪੀਂਦੇ ਆਮ ਵੇਖੇ ਜਾ ਸਕਦੇ ਹਨ। ਅਨਾਜ ਮੰਡੀ ’ਚ ਨਿੰਮਾਂ ਥੱਲੇ ਲੇਬਰ ਵਾਲੇ ਟੋਲੀਆਂ ਬਣਾ ਕੇ ਤਾਸ਼ ਖੇਡਦੇ ਹਨ। ਕਿਸੇ ਦੇ ਮੂੰਹ ’ਤੇ ਮਾਸਕ ਨਹੀਂ ਹੁੰਦਾ। ਸਿਰਫ਼ ਇੱਕਾ- ਦੁੱਕਾ ਮੂੰਹ ਤੋਂ ਥੱਲੇ ਠੋਡੀ ’ਤੇ ਹੀ ਰੁਮਾਲ, ਪਰਨੇ ਨੂੰ ਮਾਸਕ ਦਿਖਾਵੇ ਵਜੋਂ ਪਾਉਂਦੇ ਹਨ। ਉਪ ਪੁਲੀਸ ਕਪਤਾਨ ਰੌਸ਼ਨ ਲਾਲ ਤੇ ਐੱਸਐੱਚਓ ਸਦਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਪੁਲੀਸ ਕਰੋਨਾਵਾਇਰਸ ਤੋਂ ਬਚਾਅ ਲਈ ਗਸ਼ਤ ਵਧਾ ਕੇ ਪਾਬੰਦੀਆਂ ਨੂੰ ਤੋੜਨ ਵਾਲਿਆਂ ਖ਼ਿਲਾਫ਼ ਹੁਣ ਪੂਰੀ ਤਰ੍ਹਾਂ ਸਖ਼ਤੀ ਕਰਨ ਦੀ ਮੁਹਿੰਮ ਤੇਜ਼ੀ ਨਾਲ ਲਾਗੂ ਕਰਕੇ ਮਹਾਮਾਰੀ ਨੂੰ ਠੱਲ੍ਹ ਪਾਉਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਚਾਰੇ ਪਾਸ ਪਾਸਿਓਂ ਘੇਰਾ ਪਾ ਕੇ ਇਨ੍ਹਾਂ ਦੇ ਹਰ ਰੋਜ਼ ਚਲਾਨ ਕੱਟੇ ਜਾਣ ਤਾਂ ਜੋ ਇਹ ਨਿਯਮਾਂ ਦੀ ਪਾਲਣਾ ਕਰਦੇ ਰਹਿਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All