ਪਾਵਰਕੌਮ ਦਫ਼ਤਰ ਅੱਗੇ ਥਾਲੀਆਂ ਤੇ ਚਮਚੇ ਖੜਕਾਏ

ਪਾਵਰਕੌਮ ਦਫ਼ਤਰ ਅੱਗੇ ਥਾਲੀਆਂ ਤੇ ਚਮਚੇ ਖੜਕਾਏ

ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੀਆਂ ਸੋੋਧੀਆਂ ਸੀਨੀਆਰਤਾ ਸੂਚੀਆਂ ਰੱਦ ਕਰਨ ’ਤੇ ਜ਼ੋਰ ਥਾਲੀਆਂ ਤੇ ਚਮਚੇ ਖੜਕਾਉਂਦੇ ਹੋਏ ਪ੍ਰਦਰਸ਼ਕਾਰੀ।

ਰਵੇਲ ਸਿੰਘ ਭਿੰਡਰ

ਪਟਿਆਲਾ, 18 ਜੂਨ

ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਅਤੇ ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਵੱਲੋੋ ਪਿਛਲੇ ਕਈ ਦਿਨਾਂ ਤੋਂ ਦਿੱਤੇ ਜਾ ਰਹੇ ਰੋਸ ਪ੍ਰਦਰਸ਼ਨ ਮਗਰੋਂ ਅੱਜ ਪਾਵਰਕੌਮ ਮੈਨੇਜਮੈਂਟ ਦੇ ਖ਼ਿਲਾਫ਼ ਖਾਲੀ ਥਾਲੀਆਂ ਤੇ ਚਮਚੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਮੌਕੇ ਪਾਵਰਕੌਮ ਮੈਨੇਜਮੈਂਟ ਦੇ ਸੀਐੱਮਡੀ ਸਮੇਤ ਸਾਰੇ ਉਚ ਅਧਿਕਾਰੀ ਦਫ਼ਤਰ ਕੰਪਲੈਕਸ ’ਚ ਮੌਜੂਦ ਸਨ। 

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਨੇ ਆਖਿਆ ਕਿ ਐੱਸਸੀ/ਬੀਸੀ ਵੈਲਫੇਅਰ ਫੈਡਰੇਸ਼ਨ ਦੇ ਕਾਮੇ ਲਗਾਤਾਰ ਮੁੱਖ ਦਫਤਰ ਸਾਹਮਣੇ ਰੋੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਪਾਵਰਕੌਮ ਦੀ ਮੈਨੇਜਮੈਟ ਵੱਲੋੋ ਉਨ੍ਹਾਂ ਦੇ ਨਾ ਤਾਂ ਮਸਲੇ ਹੱਲ ਕੀਤੇ ਗਏ ਹਨ ਅਤੇ ਨਾ ਹੀ ਮੀਟਿੰਗ ਲਈ ਬੁਲਾਇਆ ਗਿਆ ਹੈ। ਫੈਡਰੇਸ਼ਨ ਵੱਲੋੋ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਲਦੀ ਹੀ ਇਹ ਮਸਲੇ ਹੱਲ ਨਾ ਕੀਤੇ ਤਾਂ ਇਹ ਸੰਘਰਸ਼ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ। ਆਗੂਆਂ ਨੇ ਹੋਰ ਮਸਲਿਆਂ ਤੋਂ ਇਲਾਵਾ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਦੀਆਂ ਕਥਿਤ ਤੌਰ ’ਤੇ ਗਲਤ ਢੰਗ ਨਾਲ ਸੋੋਧੀਆਂ ਗਈਆਂ ਸੀਨੀਆਰਤਾ ਸੂਚੀਆਂ ਨੂੰ ਰੱਦ ਕਰਨ ਦੀ ਮੰਗ ਜੋਰ ਨਾਲ ਉਭਾਰੀ। 

ਰੋਸ ਪ੍ਰਦਰਸ਼ਨ ਨੂੰ ਪਵਿੱਤਰ ਸਿੰਘ ਨੌੌਲੱਖਾ,  ਹਰਬੰਸ ਸਿੰਘ ਗੁਰੂ ਅਤੇ ਮਨਦੀਪ ਕੌੌਰ ਕੈਂਥ  ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਮੇਸ਼ ਕੁਮਾਰ, ਰਾਜ ਕੁਮਾਰ, ਅਰੁਣ ਕੁਮਾਰ, ਨਰਿੰਦਰ ਸਿੰਘ ਕਲਸੀ, ਇੰਜ: ਵਰਿੰਦਰ ਸਿੰਘ, ਇੰਜ: ਆਰ. ਐੱਸ. ਬੰਗੜ,  ਮਦਨ ਲਾਲ, ਜਸਵਿੰਦਰ ਸਿੰਘ, ਨਾਇਬ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਕੌੌਰ ਆਦਿ ਨੇ ਸ਼ਿਰਕਤ ਕੀਤੀ। 

ਜੇਈ ਖ਼ਿਲਾਫ਼ ਨਾਅਰੇਬਾਜ਼ੀ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਨੇੜਲੇ ਪਿੰਡ ਨਦਾਮਪੁਰ ਪਾਵਰਕੌਮ ਗਰਿੱਡ ਦੇ ਜੇਈ ਖ਼ਿਲਾਫ਼ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਯੋਧਾ ਸਿੰਘ ਅਤੇ ਜਗਦੀਸ਼ ਸਿੰਘ ਜੱਗੀ ਨੇ ਦੋਸ਼ ਲਾਇਆ ਕਿ ਪਾਵਰਕੌਮ ਨਦਾਮਪੁਰ ਵਿਖੇ ਸਟੋਰ ਵਿੱਚ ਸਾਮਾਨ ਹੋਣ ਦੇ ਬਾਵਜੂਦ ਜੇਈ ਉਨ੍ਹਾਂ ਉਪਰ ਪ੍ਰਾਈਵੇਟ ਤੌਰ ’ਤੇ ਸਾਮਾਨ ਖਰੀਦਣ ਲਈ ਦਬਾਅ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੱਖੜ ਕਾਰਣ ਟੁੱਟੇ ਖੰਭੇ ਤੇ ਤਾਰਾਂ ਨੂੰ ਉਨ੍ਹਾਂ ਵੱਲੋਂ ਖ਼ੁਦ ਠੀਕ ਕਰਕੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਗਈ ਹੈ। ਇਸ ਸਬੰਧੀ ਜੇਈ ਬੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਬਾਹਰੋਂ ਸਾਮਾਨ ਖਰੀਦਣ ਲਈ ਨਹੀਂ ਕਿਹਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All