ਕਿਸਾਨ ਯੂਨੀਅਨ ਨੇ ਕਾਂਗਰਸੀਆਂ ਤੋਂ ਝੰਡੇ ਖੋਹੇ

ਕਿਸਾਨ ਯੂਨੀਅਨ ਨੇ ਕਾਂਗਰਸੀਆਂ ਤੋਂ ਝੰਡੇ ਖੋਹੇ

ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਬਾਦਸ਼ਾਹਪੁਰ ਮੰਡੀ ਦੇ ਕਾਰੋਬਾਰੀ।

ਸ਼ਾਹਬਾਜ਼ ਸਿੰਘ
ਘੱਗਾ, 25 ਸਤੰਬਰ

ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਉਤੇ ਘੱਗਾ ’ਚ ਹਲਕਾ ਸ਼ੁਤਰਾਣਾ ਕਾਂਗਰਸ ਦੇ ਇਕੱਠ ’ਚ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਸ਼ਾਮਲ  ਕਾਰਕੁਨਾਂ ਹੱਥੋਂ ਯੂਨੀਅਨ  ਆਗੂਆਂ ਨੇ ਮੌਕੇ ਉਤੇ ਜਾ ਕੇ ਝੰਡੇ ਖੋਹ ਲਏ। ਜਿਸ ਕਾਰਨ  ਮਾਹੌਲ ਗਰਮ ਹੋ ਗਿਆ ਤੇ ਘੱਗਾ ਪੁਲੀਸ ਨੇ ਬੜੀ ਮੁਸ਼ਕਲ ਨਾਲ ਮਾਮਲਾ ਸ਼ਾਂਤ ਕੀਤਾ। ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਅਤੇ ਜ਼ਿਲਾ ਪਰਿਸ਼ਦ ਉਪ ਚੇਅਰਮੈਨ ਸਤਨਾਮ ਸਿੰਘ ਦੀ ਅਗਵਾਈ ਹੇਠ ਕਾਂਗਰਸ ਦਾ ਇਹ ਧਰਨਾ ਜਲਦੀ ਸਮਾਪਤ ਹੋ ਗਿਆ ਅਤੇ ਪਾਰਟੀ ਦੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋਂ ਸ਼ਾਮਲ ਹੋਣ ਆਏ ਲੋਕ ਘੱਗਾ ਪਾਤੜਾਂ ਰੋਡ ਉਤੇ ਪਿੰਡ ਨਿਆਲ ਵਿੱਚ ਏਕਤਾ ਉਗਰਾਹਾਂ ਯੂਨੀਅਨ ਦੇ  ਧਰਨੇ ਵਿੱਚ ਜਾ ਸ਼ਾਮਲ ਹੋਏ। ਇਸੇ ਦੌਰਾਨ ਏਕਤਾ ਉਗਰਾਹਾਂ ਯੂਨੀਅਨ ਦੇ ਇਕ ਆਗੂ ਨੇ ਦੱਸਿਆ ਕਿ ਕਿਸੇ ਸਿਆਸੀ ਪਾਰਟੀ ਦੇ ਇਕੱਠ ਵਿਚ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਸ਼ਾਮਲ ਹੋਣਾ ਪ੍ਰਵਾਨ ਨਹੀਂ ਹੈ।

ਬੰਦ ਦੇ ਇਸ ਸੱਦੇ ਦੌਰਾਨ  ਘੱਗਾ ’ਚ ਪੈਟਰੋਲ ਪੰਪ, ਬਿਲਡਿੰਗ ਮਟੀਰੀਅਲ ਤੇ  ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਬਾਕੀ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ ਜਦੋਂਕਿ ਬਾਦਸ਼ਾਹਪੁਰ ’ਚ ਆੜ੍ਹਤੀ, ਸੈਲਰ, ਕੈਮਿਸਟ ਐਸੋਸੀਏਸ਼ਨ ਤੇ ਪੈਸਟੀਸਾਈਡ ਐਸੋਸੀਏਸ਼ਨ ਦੇ ਸੱਦੇ ’ਤੇ ਮੰਡੀ ਦੀਆਂ ਦੁਕਾਨਾਂ ਤੇ ਕਾਰੋਬਾਰ ਮੁਕੰਮਲ ਬੰਦ ਰਹੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...