Khedan Watan Punjab Dian: ਸੌ ਮੀਟਰ ਦੌੜ ’ਚ ਅਬਰਾਨ ਖ਼ਾਨ ਨੇ ਸਭ ਨੂੰ ਪਛਾੜਿਆ
ਅਹਿਮਦਗੜ੍ਹ ਬਲਾਕ ਦੀਆਂ ਖੇਡਾਂ ਵਿਧਾਇਕ ਗੱਜਣਮਾਜਰਾ ਨੇ ਸ਼ੁਰੂ ਕਰਵਾਈਆਂ
‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅਹਿਮਦਗੜ੍ਹ ਬਲਾਕ ਦੀਆਂ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਗੁਬਾਰੇ ਛੱਡ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਖਿਡਾਰੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਖੇਡ ਨਤੀਜਿਆਂ ਵਿੱਚ ਐਥਲੈਟਿਕਸ ਅੰਡਰ-17 ਦੀ 100 ਮੀਟਰ ਦੌੜ ਵਿੱਚ ਅਬਰਾਨ ਖ਼ਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਟੈਨਿਸ ਬਾਲ ਕ੍ਰਿਕਟ ਵਿੱਚ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਬਲਾਕਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਮੈਚ ਵਿੱਚ ਸਾਹਿਬਜ਼ਾਦਾ ਫ਼ਤਹਿ ਸਿੰਘ ਪਬਲਿਕ ਸਕੂਲ, ਮਾਲੇਰਕੋਟਲਾ ਨੇ ਕੈਂਬਰਿਜ਼ ਸਕੂਲ ਹਥਨ ਨੂੰ ਹਰਾਇਆ, ਜਦਕਿ ਦੂਜੇ ਮੈਚ ਵਿੱਚ ਪਾਇਨੀਅਰ ਕ੍ਰਿਕਟ ਅਕੈਡਮੀ, ਮਾਲੇਰਕੋਟਲਾ ਨੇ ਵਾਰਡ ਨੰਬਰ 3 ਮਾਲੇਰਕੋਟਲਾ ਦੀ ਟੀਮ ਨੂੰ 7 ਦੌੜਾਂ ਨਾਲ ਮਾਤ ਦਿੱਤੀ। ਖੋ-ਖੋ ਅੰਡਰ-17 ਲੜਕਿਆਂ ਵਿੱਚ ਡੀ ਏ ਵੀ ਸਕੂਲ ਅਹਿਮਦਗੜ੍ਹ ਨੇ ਕਪਿਲ ਮਾਡਲ ਸਕੂਲ ਨੂੰ ਹਰਾਇਆ। ਇਸ ਮੌਕੇ ਬਲਾਕ ਸਮਿਤੀ ਦੇ ਚੇਅਰਮੈਨ ਮੋਹਨਜੀਤ ਸਿੰਘ, ਸਰਪੰਚ ਬਲਦੇਵ ਸਿੰਘ ਦੁਲਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ, ਸੀਨੀਅਰ ਫੁਟਬਾਲ ਕੋਚ ਹਰਪ੍ਰੀਤ ਸਿੰਘ, ਬਲਾਕ ਇੰਚਾਰਜ ਹਰਪ੍ਰੀਤ ਸਿੰਘ, ਦਾ ਟਾਊਨ ਸਕੂਲ ਦੇ ਪ੍ਰਿੰਸੀਪਲ ਮਜ਼ਾਹਿਦ ਅਤੇ ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫ਼ੀਕ ਹਾਜ਼ਰ ਸਨ ।
ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ):‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਸੀਜ਼ਨ-4 ਤਹਿਤ ਅੱਜ ਬਲਾਕ ਸੁਨਾਮ ਦੀਆਂ ਬਲਾਕ ਪੱਧਰੀ ਖੇਡਾਂ ਵੀ ਸ਼ੁਰੂ ਹੋ ਗਈਆਂ, ਜਦਕਿ ਬਲਾਕ ਭਵਾਨੀਗੜ੍ਹ ਵਿੱਚ ਖੇਡ ਮੁਕਾਬਲਿਆਂ ਦਾ ਅੱਜ ਤੀਜਾ ਦਿਨ ਰਿਹਾ।
ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਸੁਨਾਮ ਦੀਆਂ ਖੇਡਾਂ ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ, ਛਾਹੜ ਅਤੇ ਸ਼ਹੀਦ ਊਧਮ ਸਿੰਘ ਓਲੰਪਿਕ ਕਾਲਜ, ਸੁਨਾਮ ਵਿੱਚ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਵਿੱਚ ਤੀਜੇ ਦਿਨ ਕ੍ਰਿਕਟ ਦੇ ਸੈਮੀਫਾਈਨਲ ਕਰਵਾਏ ਗਏ। ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੇ ਐਥਲੈਟਿਕਸ ਮੁਕਾਬਲੇ ਹੋਏ। ਵਾਲੀਬਾਲ ਸਮੈਸ਼ਿੰਗ ਅੰਡਰ-17 (ਲੜਕੀਆਂ) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ ਦੀ ਟੀਮ ਅੱਵਲ, ਵਾਲੀਬਾਲ ਸਮੈਸ਼ਿੰਗ ਅੰਡਰ-14 (ਲੜਕੇ) ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ (ਏ) ਦੀ ਟੀਮ ਨੇ ਪਹਿਲਾ ਸਥਾਨ ਮੱਲਿਆ। ਐਥਲੈਟਿਕਸ 50 ਤੋਂ 60 ਸਾਲ ਵਰਗ, 800 ਮੀਟਰ: ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਐਥਲੈਟਿਕਸ-70 ਸਾਲ ਤੋਂ ਵੱਧ ਵਰਗ, 100 ਮੀਟਰ, ਭਗਵਾਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ

