DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kavishari Event Held in Memory of Karnail Singh Paras: ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਯਾਦ ਕੀਤਾ

ਭਾਸ਼ਾ ਵਿਭਾਗ ਪੰਜਾਬ ਵੱਲੋਂ ਸਮਾਗਮ

  • fb
  • twitter
  • whatsapp
  • whatsapp
featured-img featured-img
ਗਾਇਕ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਸਿੰਘ ਨਾਲ ਕਵੀਸ਼ਰੀ ਗਾਉਂਦੇ ਹੋਏ।
Advertisement

ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਭਵਨ ਦੇ ਓਪਨ ਏਅਰ ਥੀਏਟਰ, ਪਟਿਆਲਾ ਵਿੱਚ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਯਾਦ ਨੂੰ ਸਮਰਪਿਤ ਕਵੀਸ਼ਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਜੀ ਆਇਆਂ ਕਿਹਾ। ਮੁੱਖ ਵਕਤਾ ਵਜੋਂ ਪਹੁੰਚੇ ਡਾ. ਜਸਵਿੰਦਰ ਸ਼ਰਮਾ, ਸਹਾਇਕ ਪ੍ਰੋਫ਼ੈਸਰ ਸਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ ਨੇ ਕਿਹਾ ਕਿ ਕਰਨੈਲ ਸਿੰਘ ਪਾਰਸ ਆਪਣੀ ਘਾਲਣਾ, ਹੌਸਲੇ ਤੇ ਲਗਾਤਾਰਤਾ ਕਾਰਨ ਸੱਚਮੁੱਚ ਹੀ ਪਾਰਸ ਸਨ ਜਿਨ੍ਹਾਂ ਕਿੰਨੀਆਂ ਹੀ ਪੀੜ੍ਹੀਆਂ ਨੂੰ ਕਵੀਸ਼ਰੀ ਦੀ ਜਾਗ ਲਾਈ। ਉਨ੍ਹਾਂ ਕਰਨੈਲ ਪਾਰਸ ਦੇ ਗੁਰੂ ਸ਼ਾਗਿਰਦਗੀ ਦਾ ਕੁਰਸੀਨਾਮਾ ਵੀ ਸਾਂਝਾ ਕੀਤਾ। ਸਮਾਗਮ ਦੌਰਾਨ ਪਹੁੰਚੇ ਕਵੀਸ਼ਰੀ ਜਥਿਆਂ ਵਿੱਚੋਂ ਮੇਵਾ ਸਿੰਘ ਪਾਲੀਆ, ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਹਰਵਿੰਦਰ ਸਿੰਘ ਰੋਡੇ ਤੇ ਸਾਥੀਆਂ ਵੱਲੋਂ ਧਾਰਮਿਕ, ਨੈਤਿਕ, ਇਤਿਹਾਸਕ ਅਤੇ ਸਮਕਾਲੀ ਪ੍ਰਸੰਗਾਂ ਨਾਲ ਸਬੰਧਤ ਕਵੀਸ਼ਰੀ ਗਾਈ ਗਈ। ਇਸ ਮੌਕੇ ਕਰਨੈਲ ਸਿੰਘ ਪਾਰਸ ਦੇ ਸ਼ਾਗਿਰਦ ਅਤੇ ਗਾਇਕ ਹਰਭਜਨ ਮਾਨ ਨੇ ਆਪਣੇ ਜੀਵਨ ਵਿਕਾਸ ਵਿੱਚ ਪਾਰਸ ਸਾਹਿਬ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ। ਇਸ ਮੌਕੇ ਉਨ੍ਹਾਂ ਆਪਣੇ ਪੁੱਤਰ ਅਵਕਾਸ਼ ਸਿੰਘ ਨਾਲ ‘ਜੱਗ ਜੰਕਸ਼ਨ ਰੇਲਾਂ ਦਾ’ ਕਵੀਸ਼ਰੀ ਵੀ ਗਾਈ। ਇਸ ਮੌਕੇ ਦਿਲਬਾਗ ਚਹਿਲ ਨੇ ਬਾਬੂ ਸਿੰਘ ਮਾਨ ਦੇ ਗੀਤ ‘ਜਿਹੜੇ ਮਿਰਜ਼ੇ ਨੇ ਵਰਤੇ ਹੀ ਨਾ ਉਨ੍ਹਾਂ ਤੀਰਾਂ ਦਾ ਕੀ ਕਰਨਾ’ ਦਾ ਗਾਇਨ ਕੀਤਾ। ਸਮਾਗਮ ਦੌਰਾਨ ਪੰਜਾਬੀ ਦੇ ਵਿਭਾਗੀ ਰਸਾਲੇ ਜਨ ਸਾਹਿਤ ਦਾ ਗੁਰਮੇਲ ਕੌਰ ਜੋਸ਼ੀ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ। ਅਖੀਰ ਵਿੱਚ ਮੁੱਖ ਬੁਲਾਰੇ, ਮੁੱਖ ਮਹਿਮਾਨ ਅਤੇ ਕਵੀਸ਼ਰ ਜਥਿਆਂ ਦਾ ਵਿਭਾਗੀ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰੋ. ਕਿਰਪਾਲ ਕਜ਼ਾਕ, ਦਰਸ਼ਨ ਬੁੱਟਰ, ਪ੍ਰੋ. ਬਲਕਾਰ ਸਿੰਘ, ਡਾ. ਬਲਬੀਰ ਕੌਰ ਪੰਧੇਰ, ਅਵਤਾਰਜੀਤ, ਨਿਧੜਕ ਸਿੰਘ ਬਰਾੜ, ਇੰਜ. ਹਰਜੀਤ ਸਿੰਘ ਸਾਬਕਾ ਡਾਇਰੈਕਟਰ, ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਪਟਿਆਲਾ ਦੇ ਕੁਝ ਅਧਿਕਾਰੀ ਤੇ ਸਿਖਿਆਰਥੀ ਵੀ ਸ਼ਾਮਲ ਹੋਏ।

Advertisement
Advertisement
×