DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਤ੍ਰਿਵੇਣੀ ਸਾਹਿਤ ਪਰਿਸ਼ਦ ਵੱਲੋਂ ਕਵੀ ਦਰਬਾਰ

ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚੋਂ ਲਗਭਗ 45 ਸ਼ਾਇਰਾਂ ਨੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀਨੀਅਰ ਮੀਤ ਪ੍ਰਧਾਨ...

  • fb
  • twitter
  • whatsapp
  • whatsapp
Advertisement

ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚੋਂ ਲਗਭਗ 45 ਸ਼ਾਇਰਾਂ ਨੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀਨੀਅਰ ਮੀਤ ਪ੍ਰਧਾਨ ਨਿਰਮਲਾ ਗਰਗ, ਗਿਆਨ ਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਨਾਰੀਕੇ, ਡਾ. ਰਵੀ ਭੂਸ਼ਣ ਅਤੇ ਉੱਘੇ ਸਾਹਿਤਕਾਰ ਰਣਜੀਤ ਆਜ਼ਾਦ ਕਾਂਝਲਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਕਰਵਾਏ ਜਾ ਰਹੇ ਇਸ ਸਮਾਗਮ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦਾ ਆਗਾਜ਼ ਮੰਗਤ ਖ਼ਾਨ ਵੱਲੋਂ ਸੁਰਜੀਤ ਪਾਤਰ ਦੀ ਗ਼ਜ਼ਲ ‘ਮੈਂ ਰਾਹਾਂ ’ਤੇ ਨਹੀਂ ਤੁਰਦਾ’ ਗਾ ਕੇ ਕੀਤਾ ਗਿਆ। ਕਵੀ ਦਰਬਾਰ ਸੈਸ਼ਨ ਦੌਰਾਨ ਕ੍ਰਿਸ਼ਨ ਲਾਲ ਧੀਮਾਨ, ਬਲਜੀਤ ਸਿੰਘ, ਰੋਹਿਤ ਰਿਸ਼ੀ, ਰਾਕੇਸ਼ ਜਲੋਤਰਾ, ਜੱਗਾ ਰੰਗੂਵਾਲ, ਇੰਸ਼ਾਦ ਖਡਿਆਲਵੀ, ਮਨਦੀਪ ਮੈਂਡੀ, ਸਾਗਰ ਸੂਦ ਸੰਜੇ ਤ੍ਰਿਲੋਕ ਢਿੱਲੋਂ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ, ਕ੍ਰਿਪਾਲ ਸਿੰਘ ਮੂਣਕ, ਨਵਦੀਪ ਮੁੰਡੀ, ਰਾਜੇਸ਼ਵਰ ਕੁਮਾਰ, ਡਾ. ਅਸ਼ੋਕ ਖੁਰਾਣਾ, ਕਿਰਨ ਸਿੰਗਲਾ, ਜਸਵਿੰਦਰ ਕੌਰ, ਪ੍ਰੋ. ਸਤਵੰਤ ਕੌਰ, ਗੁਰਸਵ ਕੌਰ ਨਹਿਲ, ਸੰਦੀਪ ਕੌਰ ਸਿੱਧੂ, ਹਰਪ੍ਰੀਤ ਕੌਰ, ਸਿਮਰਨ ਕੌਰ, ਸਰਵਣ ਕੁਮਾਰ ਵਰਮਾ, ਰਾਜਬੀਰ ਸਿੰਘ ਮੱਲ੍ਹੀ, ਰਾਮ ਸਿੰਘ ਬੰਗ, ਗੁਰਦੀਪ ਸਿੰਘ ਸੱਗੂ, ਬਲਬੀਰ ਦਿਲਦਾਰ, ਕੁਲਵੰਤ ਸੈਦੋਕੇ, ਡਾ. ਜੀ. ਐੱਸ. ਆਨੰਦ, ਜਗਤਾਰ ਨਿਮਾਣਾ, ਹਰਦੀਪ ਸੱਭਰਵਾਲ, ਗੁਰਪ੍ਰੀਤ ਢਿੱਲੋਂ, ਹਰੀਸ਼ ਹਰਫ਼, ਚਰਨ ਪੁਆਧੀ, ਨਿਰਮਲਾ ਗਰਗ, ਰਣਜੀਤ ਆਜ਼ਾਦ ਕਾਂਝਲਾ, ਡਾ. ਰਵੀ ਭੂਸ਼ਣ, ਮੰਗਤ ਖ਼ਾਨ ਨੇ ਸਾਵਣ ਦੇ ਵੱਖ ਵੱਖ ਰੰਗ ਪੇਸ਼ ਕਰਦੀਆਂ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਇੰਦਰਪ੍ਰੀਤ ਸਿੰਘ, ਬਹਾਦਰ ਸਿੰਘ, ਊਸ਼ਾ ਕਿਰਨ, ਸਤਵਿੰਦਰ ਕੌਰ ਅਤੇ ਰਾਜੇਸ਼ ਕੋਟੀਆ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਸਮਾਗਮ ਦੇ ਅਖ਼ੀਰਲੇ ਪੜਾਅ ਵਿੱਚ ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਖ਼ੂਬਸੂਰਤ ਗਜ਼ਲ ਵੀ ਸਾਂਝੀ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ।

Advertisement
Advertisement
×