ਕਾਹਨਗੜ੍ਹ ਭੂਤਣਾ: ਪੰਚਾਇਤੀ ਜ਼ਮੀਨ ਦੀ ਕਬਜ਼ਾ ਕਾਰਵਾਈ 26 ਮਈ ’ਤੇ ਪਈ

ਕਾਹਨਗੜ੍ਹ ਭੂਤਣਾ: ਪੰਚਾਇਤੀ ਜ਼ਮੀਨ ਦੀ ਕਬਜ਼ਾ ਕਾਰਵਾਈ 26 ਮਈ ’ਤੇ ਪਈ

ਪਿੰਡ ਕਾਹਨਗੜ੍ਹ ਭੂਤਣਾ ਵਿੱਚ ਕਿਸਾਨਾਂ ਨਾਲ ਕਬਜ਼ਾ ਕਾਰਵਾਈ ਸਬੰਧੀ ਗੱਲਬਾਤ ਕਰਦੇ ਹੋਏ ਅਧਿਕਾਰੀ। -ਫੋਟੋ: ਸੁਭਾਸ਼

ਪੱਤਰ ਪ੍ਰੇਰਕ

ਸਮਾਣਾ, 19 ਮਈ

ਬਲਾਕ ਸਮਾਣਾ ਅਧੀਨ ਪੈਂਦੇ ਪਿੰਡ ਕਾਹਨਗੜ੍ਹ ਭੂਤਣਾ ਵਿਖੇ ਵੀਰਵਾਰ ਨੂੰ ਕਬਜ਼ਾ ਕਾਰਵਾਈ ਤਹਿਤ ਇੱਕ ਸੌ ਸਤਾਈ ਕਨਾਲ ਜ਼ਮੀਨ ਜੋ ਨੌਂ ਕਿਸਾਨਾਂ ਦੇ ਕਬਜ਼ੇ ਵਿੱਚ ਸੀ, ਨੂੰ ਛੁਡਾਉਣ ਲਈ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਪਹੁੰਚੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੌਵੀ ਮਈ ਤੱਕ ਪੰਚਾਇਤੀ ਜ਼ਮੀਨਾਂ ਸਬੰਧੀ ਮੀਟਿੰਗ ਕਰਨ ਦੇ ਦਿੱਤੇ ਭਰੋਸੇ ਕਾਰਨ ਕਿਸਾਨ ਆਗੂਆਂ ਗੁਰਨਾਮ ਸਿੰਘ ਢੈਂਠਲ, ਜਸਵਿੰਦਰ ਸਿੰਘ ਬਿਸ਼ਨਪੁਰਾ ਨੇ ਪੁਲੀਸ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਕਬਜ਼ਾ ਕਾਰਵਾਈ 26 ਮਈ ਤੱਕ ਅੱਗੇ ਪਾਉਣ ਲਈ ਕਿਹਾ ਜਿਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਬਿਨਾਂ ਕਬਜ਼ਾ ਲਏ ਵਾਪਸ ਪਰਤਣਾ ਪਿਆ।

ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਹਨਗੜ੍ਹ ਭੂਤਨਾ ਦੀ ਪੰਚਾਇਤੀ ਜ਼ਮੀਨ ਜੋ ਪਿਛਲੇ ਲੰਮੇ ਸਮੇਂ ਤੋਂ ਪਵਿੱਤਰ ਸਿੰਘ, ਨਰੋਤਮ ਸਿੰਘ ਵਾਸੀ ਪਟਿਆਲਾ ਨੇ ਉਣੱਤੀ ਕਨਾਲ ਸੱਤ ਮਰਲੇ, ਤਜਿੰਦਰ ਕੌਰ ਨੇ ਚਾਰ ਕਨਾਲ ਚਾਰ ਮਰਲੇ, ਭੁਪਿੰਦਰ ਸਿੰਘ, ਨਰੰਜਣ ਸਿੰਘ, ਕਿਰਪਾਲ ਸਿੰਘ, ਜਗਮਿੰਦਰ ਸਿੰਘ ਨੇ ਤੇਤੀ ਕਨਾਲ ਦੱਸ ਮਰਲੇ, ਲਛਮਣ ਸਿੰਘ ਤੇ ਭਜਨ ਸਿੰਘ ਨੇ ਉਨਾਹਠ ਕਨਾਲ ਉਨੀ ਮਰਲੇ ਕੁੱਲ ਇੱਕ ਸੌ ਸਤਾਈ ਕਨਾਲ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਉਹ ਪੰਚਾਇਤ ਨੂੰ ਚਕੋਤਾ ਵੀ ਨਹੀਂ ਦੇ ਰਹੇ ਜਿਸ ਕਾਰਨ ਉਨ੍ਹਾਂ ਖਿਲਾਫ ਡੀਡੀਪੀਓ ਦੇ ਹੁਕਮਾਂ ਅਨੁਸਾਰ ਅੱਜ ਕਬਜ਼ਾ ਕਾਰਵਾਈ ਕੀਤੀ ਜਾ ਰਹੀ ਸੀ, ਜੋ ਉੱਚ ਅਧਿਕਾਰੀਆਂ ਦੀ ਰਾਇ ਅਨੁਸਾਰ ਤੇ ਜਥੇਬੰਦੀਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਛੱਬੀ ਮਈ ਤਕ ਅੱਗੇ ਪਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਉਸ ਦਿਨ ਵੀ ਪ੍ਰਸ਼ਾਸਨ ਨੂੰ ਕੋਈ ਕਾਗਜ਼ ਦਿਖਾਉਣ ’ਚ ਅਸਫਲ ਰਹੇ, ਤਾਂ ਕਿਸਾਨ ਜ਼ਮੀਨ ਤੋਂ ਸਹਿਮਤੀ ਨਾਲ ਕਬਜ਼ਾ ਛੱਡਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਸਦਰ ਥਾਣਾ ਮੁਖੀ ਅਮਨਦੀਪ ਸਿੰਘ, ਸੈਕਟਰੀ ਸੁਖਚੈਨ ਸਿੰਘ, ਕਾਨੂੰਗੋ ਸਤਪਾਲ ਸਿੰਘ ਆਦਿ ਹਾਜ਼ਰ ਸਨ।

ਹੇੜੀਕੇ ਮਾਮਲਾ: ਸੰਘਰਸ਼ ਕਮੇਟੀ ਵੱਲੋਂ ਬਲਾਕ ਪੱਧਰੀ ਮੀਟਿੰਗ ਅੱਜ

ਸ਼ੇਰਪੁਰ (ਪੱਤਰ ਪ੍ਰੇਰਕ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਹੇੜੀਕੇ ’ਚ ਅਨੁਸੂਚਿਤ ਜਾਤੀ ਲਈ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਏ ਜਾਣ ਅਤੇ ਜਥੇਬੰਦੀ ਦੇ ਆਗੂਆਂ ’ਤੇ ਹਮਲਾ ਕਰਨ ਵਾਲਿਆਂ ’ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਤਿੱਖੇ ਸੰਘਰਸ਼ ਦੀ ਵਿਉਂਤਬੰਦੀ ਲਈ 20 ਮਈ ਨੂੰ ਬਲਾਕ ਸ਼ੇਰਪੁਰ ਵਿੱਚ ਮੀਟਿੰਗ ਰੱਖੀ ਹੈ। ਜਥੇਬੰਦੀ ਦੀ ਜ਼ੋਨਲ ਜਨਰਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਪਿੰਡ ਹੇੜੀਕੇ ’ਚ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਕਰਵਾਏ ਜਾਣ ਤੋਂ ਪਿੰਡ ਦੀ ਪੰਚਾਇਤ ਨੂੰ ਤਕਲੀਫ਼ ਤਾਂ ਸਮਝ ਆਉਂਦੀ ਹੈ ਪਰ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪੰਚਾਇਤ ਵਿਭਾਗ ਵੀ ਬੋਲੀ ਕਰਵਾਏ ਜਾਣ ਤੋਂ ਕੰਨੀ ਕਤਰਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਮੁੱਖ ਖ਼ਬਰਾਂ

ਪੰਜਾਬ ਦੀ ਆਪ ਸਰਕਾਰ ਨੂੰ ਵੱਡਾ ਝਟਕਾ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 5822 ਵੋਟਾਂ ਨਾਲ ਜਿੱਤੀ

ਪੰਜਾਬ ਦੀ ਆਪ ਸਰਕਾਰ ਨੂੰ ਵੱਡਾ ਝਟਕਾ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 5822 ਵੋਟਾਂ ਨਾਲ ਜਿੱਤੀ

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪੰਜਵੇਂ ਨੰਬਰ ’ਤੇ ਅਤੇ ਭਾਜਪਾ ਦਾ ਢਿੱ...

ਜਯੰਤ ਸਿਨਹਾ ‘ਰਾਜ ਧਰਮ’ ਨਿਭਾਅ ਰਿਹੈ ਤੇ ਮੈਂ ‘ਰਾਸ਼ਟਰ ਧਰਮ’: ਯਸ਼ਵੰਤ ਸਿਨਹਾ

ਜਯੰਤ ਸਿਨਹਾ ‘ਰਾਜ ਧਰਮ’ ਨਿਭਾਅ ਰਿਹੈ ਤੇ ਮੈਂ ‘ਰਾਸ਼ਟਰ ਧਰਮ’: ਯਸ਼ਵੰਤ ਸਿਨਹਾ

ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਅੱਜ ਭਰਨਗੇ ਨਾਮਜ਼...

ਦਿੱਲੀ: ਆਪ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ

ਦਿੱਲੀ: ਆਪ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ

ਭਾਜਪਾ ਨੇ ਰਾਮੁਪਰ ਲੋਕ ਸਭਾ ਸੀਟ ਜਿੱਤੀ, ਤ੍ਰਿਪੁਰਾ ਦੇ ਮੁੱਖ ਮੰਤਰੀ ਸਾ...

ਸ਼ਹਿਰ

View All