ਸਿੰਘੂ ਬਾਰਡਰ ਲਈ ਖਾਨਪੁਰ ਬੜਿੰਗ ਤੋਂ ਜਥਾ ਰਵਾਨਾ

ਸਿੰਘੂ ਬਾਰਡਰ ਲਈ ਖਾਨਪੁਰ ਬੜਿੰਗ ਤੋਂ ਜਥਾ ਰਵਾਨਾ

ਪਿੰਡ ਖਾਨਪੁਰ ਬੜਿੰਗ ਤੋਂ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਜਥਾ ਰਵਾਨਾ ਹੁੰਦਾ ਹੋਇਆ।

ਗੁਰਪ੍ਰੀਤ ਸਿੰਘ 

ਘਨੌਰ,  14 ਅਪਰੈਲ

ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਰੰਭੇ ਗਏ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਿੰਡ ਖਾਨਪੁਰ ਬੜਿੰਗ  ਤੋਂ ਕਿਸਾਨ ਆਗੂਆਂ ਬੰਟੀ ਸਿੰਘ ਖਾਨਪੁਰ, ਗੁਰਪ੍ਰੀਤ ਸਿੰਘ ਬੈਜੀ, ਰਵਿੰਦਰ ਸਿੰਘ ਬਿੰਦਰਾ, ਵਿਕਰਮ ਸਿੰਘ, ਅਰਮਾਨਦੀਪ ਸਿੰਘ, ਡਿੰਪਲ ਸ਼ਰਮਾ, ਸੂਬੇਦਾਰ ਸੁਰਿੰਦਰ ਸਿੰਘ, ਡਾ. ਅਵਤਾਰ ਸਿੰਘ ਅਤੇ ਅਬਕਾਰ ਸਿੰਘ ਜੱਗਾ  ਦੀ ਅਗਵਾਈ ਵਿੱਚ ਕਿਸਾਨਾਂ ਦਾ 14ਵਾਂ ਜਥਾ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਬੰਟੀ ਸਿੰਘ ਖਾਨਪੁਰ, ਮੋਹਨ ਸਿੰਘ ਅਤੇ ਜਥੇਦਾਰ ਪ੍ਰੀਤਮ ਸਿੰਘ ਨੇ ਆਖਿਆ ਕਿ ਪਹਿਲਾਂ ਅਸੀਂ ਟਰਾਲੀਆਂ ਵਿੱਚ ਪੋਹ ਮਾਘ ਦੀਆਂ ਠੰਢਾਂ ਹੰਢਾਈਆਂ ਹੁਣ ਜੇਠ ਹਾੜ੍ਹ ਦੀਆਂ ਧੁੱਪਾਂ ਸਹਿਣ ਲਈ ਤਿਆਰ ਹਾਂ ਜਦੋਂ ਤੱਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਨਹੀਂ ਮੰਨਦੀ ਅਸੀਂ ਸੜਕਾਂ  ’ਤੇ ਡੇਰੇ ਲਗਾ ਕੇ ਰੱਖਾਂਗੇ। ਉਨ੍ਹਾਂ ਕਿਹਾ ਕਿ ਗਰਮੀ ਦੇ ਟਾਕਰੇ ਲਈ ਕੂਲਰ ਪੱਖਿਆਂ ਦਾ ਪ੍ਰਬੰਧ ਹੋ ਗਿਆ ਹੈ। ਹਰ ਪਿੰਡ ਦਿੱਲੀ ਦੀਆਂ ਹੱਦਾਂ ’ਤੇ ਆਪੋ ਆਪਣੇ ਪਿੰਡਾਂ ਦੀਆਂ ਹੱਟ ਟਾਈਪ ਝੌਪੜੀਆਂ ਬਣਾ ਰਿਹਾ ਹੈ ਤਾਂ ਜੋ ਅੰਦੋਲਨਕਾਰੀ ਅੰਤਾਂ ਦੀ ਗਰਮੀ ਵਿੱਚ ਵੀ ਦਿੱਲੀ ਦੀਆਂ ਹੱਦਾਂ ’ਤੇ ਡਟੇ ਰਹਿਣ। ਜਥੇ ਨੂੰ ਰਵਾਨਾ ਕਰਨ ਮੌਕੇ ਅੰਦੋਲਨ ਦੀ ਸਫਲਤਾ ਲਈ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All