ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਪਰੈਲ
ਕਾਫ਼ੀ ਸਮਾਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਹੇ ਤੇ ਹੁਣ ਸੰਗਰੂਰ ਜੇਲ੍ਹ ਦੇ ਸੁਪਰਡੈਂਟ ਵਜੋਂ ਕਾਰਜਸ਼ੀਲ ਮਨਜੀਤ ਸਿੰਘ ਟਿਵਾਣਾ ਦਾ ਰਾਸ਼ਟਰਪਤੀ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਦੀ ਵਰਦੀ ’ਤੇ ਇਹ ਮੈਡਲ ਪਟਿਆਲਾ ਵਿਖੇ ਏਡੀਜੀਪੀ ਜੇਲ੍ਹਾਂ ਅਰੁਣਪਾਲ ਸਿੰਘ ਨੇ ਲਾਇਆ। ਜ਼ਿਕਰਯੋਗ ਹੈ ਮਨਜੀਤ ਟਿਵਾਣਾ ਜੇਲ੍ਹ ਵਿਭਾਗ ਦੇ ਹੋਣਹਾਰ ਅਫ਼ਸਰ ਮੰਨੇ ਜਾਂਦੇ ਹਨ।