ਜਗਰੂਪ ਕੌਰ ਨੇ ਡੀਨ ਦਾ ਅਹੁਦਾ ਸੰਭਾਲਿਆ

ਜਗਰੂਪ ਕੌਰ ਨੇ ਡੀਨ ਦਾ ਅਹੁਦਾ ਸੰਭਾਲਿਆ

ਡਾ. ਜਗਰੂਪ ਕੌਰ ਡੀਨ ਕਾਲਜਿਜ਼ ਦਾ ਅਹੁਦਾ ਸੰਭਾਲਦੇ ਹੋਏ।

ਰਵੇਲ ਸਿੰਘ ਭਿੰਡਰ

ਪਟਿਆਲਾ, 3 ਅਗਸਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਵੱਲੋਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿੱਚ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਜਗਰੂਪ ਕੌਰ ਨੂੰ ਯੂਨੀਵਰਸਿਟੀ ਡੀਨ, ਕਾਲਜ ਵਿਕਾਸ ਕੌਂਸਲ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ. ਜਗਰੂਪ ਕੌਰ ਨੇ ਅੱਜ ਬਤੌਰ ਡੀਨ, ਕਾਲਜ ਵਿਕਾਸ ਕੌਂਸਿਲ ਵਜੋਂ ਅਹੁਦਾ ਸੰਭਾਲ ਲਿਆ। ਡਾ. ਜਗਰੂਪ ਕੌਰ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰਾਂ ਵਿੱਚੋਂ ਹਨ ਤੇ ਪਿਛਲੇ 30 ਸਾਲਾਂ ਤੋਂ ਰਾਜਨੀਤੀ ਵਿਗਿਆਨ ਵਿਭਾਗ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਇਨ੍ਹਾਂ ਦੇ 25 ਰਿਸਰਚ ਪੇਪਰ ਕੌਮੀ ਤੇ ਕੌਮਾਂਤਰੀ ਖੋਜ ਰਸਾਲਿਆ ਵਿੱਚ ਛਪ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਜਗਰੂਪ ਕੌਰ ਨੇ ਆਪਣੇ ਕਾਰਜਕਾਰ ਦੌਰਾਨ 20 ਦੇ ਕਰੀਬ ਕਾਨਫਰੰਸਾਂ ’ਚ ਹਿੱਸਾ ਲਿਆ ਹੈ। ਡਾ. ਜਗਰੂਪ ਕੌਰ ਹੁਣ ਤੱਕ 11 ਪੀਐਚ.ਡੀ. ਅਤੇ 35 ਐੱਮ.ਫਿਲ ਦੇ ਖੋਜਾਰਥੀਆਂ ਨੂੰ ਰਿਸਰਚ ਦਾ ਕੰਮ ਕਰਵਾ ਚੁੱਕੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ, ਡਿਪਟੀ ਰਜਿਸਟਰਾਰ (ਕਾਲਜਿਜ) ਕੰਵਲਜੀਤ ਕੌਰ, ਡੀਨ, ਕਾਲਜਿਜ ਦਾ ਸਟਾਫ ਤੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਭੁਪਿੰਦਰ ਸਿੰਘ ਨੇਗੀ ਵੀ ਹਾਜ਼ਰ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All