ਬਲਬੇੜਾ ਦੇ ਬਾਜ਼ਾਰ ਵਿੱਚੋਂ ਰਾਹਗੀਰਾਂ ਦਾ ਲੰਘਣਾ ਹੋਇਆ ਔਖਾ : The Tribune India

ਬਲਬੇੜਾ ਦੇ ਬਾਜ਼ਾਰ ਵਿੱਚੋਂ ਰਾਹਗੀਰਾਂ ਦਾ ਲੰਘਣਾ ਹੋਇਆ ਔਖਾ

ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਤੇ ਵਾਹਨ ਬੇ-ਤਰਤੀਬੇ ਢੰਗ ਨਾਲ ਖੜ੍ਹਾਉਣ ਕਾਰਨ ਸਮੱਸਿਆ ਵਧੀ

ਬਲਬੇੜਾ ਦੇ ਬਾਜ਼ਾਰ ਵਿੱਚੋਂ ਰਾਹਗੀਰਾਂ ਦਾ ਲੰਘਣਾ ਹੋਇਆ ਔਖਾ

ਮੇਨ ਬਾਜ਼ਾਰ ਵਿੱਚ ਖੜ੍ਹੇ ਬੇ-ਤਰਤੀਬੇ ਵਾਹਨ।

ਮਾਨਵਜੋਤ ਭਿੰਡਰ

ਡਕਾਲਾ, 8 ਦਸੰਬਰ

ਨੇੜਲੇ ਕਸਬਾ ਬਲਬੇੜਾ ਦੇ ਮੇਨ ਬਾਜ਼ਾਰ ਵਿੱਚ ਖਰੀਦਦਾਰਾਂ ਵੱਲੋਂ ਆਪਣੇ ਵਾਹਨ ਸੜਕ ’ਤੇ ਬੇ-ਤਰਤੀਬੇ ਢੰਗ ਨਾਲ ਖੜ੍ਹੇ ਕਰਨ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬਾਹਰਵਾਰ ਵਧਾ ਕੇ ਰੱਖੇ ਆਪਣੀ ਸੇਲ ਵਾਲੇ ਸਾਮਾਨ ਨਾਲ ਰਾਹਗੀਰਾਂ ਨੂੰ ਲੰਘਣ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹੀ ਸਥਿਤੀ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੀ ਕਾਫੀ ਔਖਾ ਹੋਣਾ ਪੈ ਰਿਹਾ ਹੈ। ਰਸਤਾ ਨਾ ਮਿਲਣ ਦੀ ਵਜ੍ਹਾ ਕਈ ਵਾਹਨ ਚਾਲਕਾਂ ਦੇ ਵਿੱਚ ਆਪਸੀ ਤਕਰਾਰ ਬਾਜੀ ਦਾ ਵੀ ਮਾਹੌਲ ਬਣਿਆ ਰਹਿੰਦਾ ਹੈ। ਜਿਸ ਨਾਲ ਕਸਬੇ ਵਿੱਚ ਅਮਨ ਤੇ ਸੁਰੱਖਿਆ ਉੱਤੇ ਵੀ ਸਵਾਲ ਖੜੇ ਹੋ ਰਹੇ ਹਨ। ਭਾਵੇਂ ਕਿ ਇੱਥੇ ਪੁਲੀਸ ਚੌਕੀ ਵੀ ਸਥਿਤ ਹੈ ਅਤੇ ਜ਼ਿਲ੍ਹਾ ਪੁਲੀਸ ਵੱਲੋਂ ਵੀ ਦਿਹਾਤੀ ਖੇਤਰ ਲਈ ਟਰੈਫਿਕ ਵਿੰਗ ਵੀ ਬਣਾਇਆ ਹੋਇਆ ਹੈ ਪ੍ਰੰਤੂ ਟਰੈਫਿਕ ਵਿੰਗ ਵਾਲੇ ਕਦੇ-ਕਦਾਈਂ ਹੀ ਇੱਥੇ ਡਿਊਟੀ ਉੱਤੇ ਤਾਇਨਾਤ ਹੁੰਦੇ ਹਨ, ਨਹੀਂ ਤਾਂ ਅਕਸਰ ਟਰੈਫਿਕ ਪੁਲੀਸ ਵਾਲਿਆਂ ਦੀ ਗੈਰ-ਮੌਜੂਦਗੀ ਹੀ ਵੇਖੀ ਜਾਂਦੀ ਹੈ।

ਇਸ ਮਾਮਲੇ ਸਬੰਧੀ ਪੁਲੀਸ ਚੌਕੀ ਬਲਬੇੜਾ ਦੇ ਇੰਚਾਰਜ ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਕਿਸੇ ਵੀ ਰਾਹਗੀਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਾ ਉਠਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All