ਬਾਇਓ-ਤਕਨਾਲੋਜੀ ਨਾਲ ਸਬੰਧਤ ਕੌਮਾਂਤਰੀ ਕਾਨਫਰੰਸ ਭਲਕ ਤੋਂ
ਪੰਜਾਬੀ ਯੂਨੀਵਰਸਿਟੀ ਦੇ ਬਾਇਓ-ਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ 3 ਤੇ 4 ਫਰਵਰੀ ਨੂੰ ਸਾਇੰਸ ਆਡੀਟੋਰੀਅਮ ਵਿੱਚ ਹੋਵੇਗੀ। ਇਸ ਖੇਤਰ ਵਿੱਚ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਕਾਨਫਰੰਸ ਈ ਆਈ ਸੀ ਐੱਚ (ਐਂਟਰਪ੍ਰਿਨਿਊਰਸ਼ਿਪ, ਇਨੋਵੇਸ਼ਨ ਅਤੇ...
ਪੰਜਾਬੀ ਯੂਨੀਵਰਸਿਟੀ ਦੇ ਬਾਇਓ-ਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ 3 ਤੇ 4 ਫਰਵਰੀ ਨੂੰ ਸਾਇੰਸ ਆਡੀਟੋਰੀਅਮ ਵਿੱਚ ਹੋਵੇਗੀ। ਇਸ ਖੇਤਰ ਵਿੱਚ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਕਾਨਫਰੰਸ ਈ ਆਈ ਸੀ ਐੱਚ (ਐਂਟਰਪ੍ਰਿਨਿਊਰਸ਼ਿਪ, ਇਨੋਵੇਸ਼ਨ ਅਤੇ ਕਰੀਅਰ ਹੱਬ, ਰੂਸਾ-2) ਅਧੀਨ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਉਦੇਸ਼ ਬਾਇਓ-ਤਕਨਾਲੋਜੀ ਖੇਤਰ ਵਿੱਚ ਨਵੀਨਤਾ, ਉਦਯੋਗਿਕ ਵਿਕਾਸ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨਾ ਹੈ। ਕਾਨਫਰੰਸ ਵਿੱਚ ਫੂਡ ਅਤੇ ਹੈਲਥ, ਮੈਡੀਕਲ ਬਾਇਓ ਟੈਕਨਾਲਜੀ, ਬਾਇਓ ਐਂਟਰਪ੍ਰਿਨਿਓਰਸ਼ਿਪ ਅਤੇ ਉਦਯੋਗਿਕ ਬਾਇਓ ਟੈਕਨਾਲੋਜੀ ਦੇ ਖੇਤਰਾਂ ਨਾਲ ਜੁੜੇ ਦੇਸ਼-ਵਿਦੇਸ਼ ਦੇ ਵਿਗਿਆਨੀ, ਅਕਾਦਮਿਕ ਵਿਦਵਾਨ ਤੇ ਉਦਯੋਗਿਕ ਮਾਹਿਰ ਭਾਗ ਲੈਣਗੇ। ਦੋ ਦਿਨਾਂ ਦੌਰਾਨ ਅਕਾਦਮਿਕ ਅਤੇ ਉਦਯੋਗਿਕ ਖੇਤਰਾਂ ਦੇ ਪ੍ਰਮੁੱਖ ਵਿਦਵਾਨਾਂ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤੇ ਜਾਣਗੇ, ਜਿਨ੍ਹਾਂ ਰਾਹੀਂ ਖੋਜ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ।

