ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਐੱਮ ਫੁਰਕਾਨ ਖ਼ਾਨ ਦੀ ਸਰਪ੍ਰਸਤੀ ਹੇਠ ਗਰਮ ਰੁੱਤ ਦੀ 15 ਦਿਨਾਂ ਥੀਏਟਰ ਵਰਕਸ਼ਾਪ ਸ੍ਰੀ ਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦਘਾਟਨ ਸ੍ਰੀ ਮਹਾ ਕਾਲੀ ਚੈਰੀਟੇਬਲ ਟਰੱਸਟ ਦੇ ਟਰੱਸਟੀ ਅਤੇ ਸਮਾਜ ਸੇਵੀ ਸੀ ਏ ਰਾਜੀਵ ਗੋਇਲ ਨੇ ਕੀਤਾ। ਉਨ੍ਹਾਂ ਇਸ ਮੌਕੇ ਜਿੱਥੇ ਸਭਿਆਚਾਰਕ ਕੇਂਦਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਉੱਥੇ ਨਾਲ ਹੀ ਉਨ੍ਹਾਂ ਕਲਾ ਕ੍ਰਿਤੀ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਜੋ ਵਰਕਸ਼ਾਪ ਦੇ ਡਾਇਰੈਕਟਰ ਵਜੋਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸਕੂਲੀ ਵਿਦਿਆਰਥੀਆਂ ਨੂੰ ਸਿਖਲਾਈ ਦੇ ਰਹੇ ਹਨ, ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਬਾਂਸਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪਰਮਿੰਦਰ ਪਾਲ ਕੌਰ ਨੇ ਵੀ ਆਏ ਮਹਿਮਾਨਾਂ ਧੰਨਵਾਦ ਕੀਤਾ। ਕਲਾ ਕ੍ਰਿਤੀ ਵੱਲੋਂ ਪਰਮਿੰਦਰ ਪਾਲ ਕੌਰ ਦੀ ਨਿਰਦੇਸ਼ਨਾ ਹੇਠ 15 ਦਿਨਾਂ ਸਮਰ ਥੀਏਟਰ ਵਰਕਸ਼ਾਪ ਦੇ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ, ਜਿਨ੍ਹਾਂ ਦੀ ਗਿਣਤੀ 30 ਦੇ ਕਰੀਬ ਹੈ, ਨੂੰ ਰੰਗ ਮੰਚ ਦੀਆਂ ਵੱਖ-ਵੱਖ ਤਕਨੀਕਾਂ ਰਾਹੀਂ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਵਿੱਚ ਐਕਟਿੰਗ,ਆਵਾਜ਼, ਮੂਵਮੈਂਟ, ਐਕਸਪ੍ਰੈਸ਼ਨ, ਮੇਕਅਪ, ਸਟੇਜ ਅਤੇ ਹੈਂਡ ਪ੍ਰਾਪਰਟੀ, ਮੰਚ ਸੱਜਾ ਅਤੇ ਵੇਸ਼ ਭੂਸ਼ਾ ਆਦਿ ਸ਼ਾਮਲ ਹੈ। ਬੱਚਿਆਂ ਨੂੰ ਇੱਕ ਸਰਵੇਸਬਰ ਦਿਆਲ ਸਕਸੈਨਾ ਦਾ ਲਿਖਿਆ ਨਾਟਕ ‘ਲਾਖ ਕੀ ਨਾਕ’ ਵੀ ਤਿਆਰ ਕਰਵਾਇਆ ਜਾ ਰਿਹਾ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

