ਖੇਤਰੀ ਪ੍ਰਤੀਨਿਧ
ਪਟਿਆਲਾ, 10 ਅਪਰੈਲ
ਪਟਿਆਲਾ ਸੈਸ਼ਨਜ਼ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਅਤੇ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਵੱਲੋਂ ਅੱਜ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿੱਚ ਬਣਾਏ ਗਏ ਨਵੇਂ ਤਣਾਅ ਮੁਕਤ ਕੇਂਦਰ ਦਾ ਉਦਘਾਟਨ ਕੀਤਾ ਗਿਆ। ਨਿਆਂਇਕ ਅਫ਼ਸਰਾਂ (ਜੱਜਾਂ) ਲਈ ਤਜਰਬੇ ਦੇ ਤੌਰ ’ਤੇ ਸ਼ੁਰੂ ਕੀਤੇ ਗਏ ਤਣਾਅ ਮੁਕਤ ਕੇਂਦਰ ਸਬੰਧੀ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਕੇਂਦਰ ਨਿਆਇਕ ਅਧਿਕਾਰੀਆਂ (ਜੱਜਾਂ) ਨੂੰ ਆਪਣੇ ਦਿਨ ਭਰ ਦੇ ਅਦਾਲਤੀ ਰੁਝੇਵੇਂ ਦੌਰਾਨ ਤਣਾਅ ਮੁਕਤ ਰੱਖਣ ’ਚ ਮਦਦਗਾਰ ਹੋਵੇਗਾ।
ਜ਼ਿਲ੍ਹਾ ਕਚਹਿਰੀਆਂ ਦੀ ਛੇਵੀਂ ਮੰਜ਼ਿਲ ਦੇ ਬਣਾਏ ਗਏ, ਇਸ ‘ਡੀ ਸਟ੍ਰੈੱਸ ਸੈਂਟਰ’ ਵਿੱਚ ਅੰਦਰੂਨੀ ਖੇਡ ਗਤੀਵਿਧੀਆਂ (ਜਿਵੇਂ ਕਿ ਟੇਬਲ ਟੈਨਿਸ, ਸ਼ਤਰੰਜ ਤੇ ਕੈਰਮ ਬੋਰਡ) ਆਦਿ ਦਾ ਪ੍ਰਬੰਧ ਵੀ ਹੈ, ਜੋ ਨਿਆਂਇਕ ਅਧਿਕਾਰੀਆਂ ਨੂੰ ਦਿਨ ਭਰ ਦੇ ਰੁਝੇਵਿਆਂ ਮਗਰੋਂ ਤਣਾਅ ਮੁਕਤ ਕਰਨ ’ਚ ਸਹਾਈ ਹੋਵੇਗਾ। ਇਸ ਉਪਰੰਤ ਜਸਟਿਸ ਗੁਪਤਾ ਨੇ ਜ਼ਿਲ੍ਹਾ ਕਚਹਿਰੀਆਂ ਵਿੱਚ ਕੋਵਿਡ ਟੀਕਾਕਰਨ ਕੈਂਪ ਦੀ ਸ਼ੁਰੂਆਤ ਵੀ ਕਰਵਾਈ ਅਤੇ ਹਰੇਕ ਯੋਗ ਵਿਅਕਤੀ ਨੂੰ ਟੀਕਾਕਰਨ ਕਰਵਾਉਣਾ ਲਈ ਪ੍ਰੇਰਿਆ।