DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਨਲਾਈਨ ਕੌਂਸਲਿੰਗ ਸਿਖਲਾਈ ਸੈੱਲ ਦਾ ਉਦਘਾਟਨ

ਮਾਨਸਿਕ ਸਿਹਤ ਦੇ ਖੇਤਰ ਵਿੱਚ ‘ਉੱਦਮਤਾ ਸਿਖਲਾਈ’ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਸੰਸਥਾ ਬਣੀ ਯੂਨੀਵਰਸਿਟੀ

  • fb
  • twitter
  • whatsapp
  • whatsapp
Advertisement
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਮਾਨਸਿਕ ਸਿਹਤ ਸਬੰਧੀ ਸੇਵਾਵਾਂ ਦੇ ਖੇਤਰ ਵਿੱਚ ਅਹਿਮ ਪ੍ਰਾਪਤੀ ਕਰਦਿਆਂ ਸਥਾਪਤ ਕੀਤੇ ਗਏ ‘ਆਨਲਾਈਨ ਅਤੇ ਟੈਲੀਫੋਨਿਕ ਕੌਂਸਲਿੰਗ ਟਰੇਨਿੰਗ ਸੈੱਲ’ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਉਪਰਾਲੇ ਨਾਲ ਪੰਜਾਬੀ ਯੂਨੀਵਰਸਿਟੀ ਮਾਨਸਿਕ ਸਿਹਤ ਦੇ ਖੇਤਰ ਵਿੱਚ ‘ਉੱਦਮਤਾ ਸਿਖਲਾਈ’ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਸੰਸਥਾ ਬਣ ਗਈ ਹੈ। ਯੂਨੀਵਰਸਿਟੀ ਦੇ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਦੇ ਸਹਿਯੋਗ ਨਾਲ ਸਥਾਪਤ ਇਸ ਸੈੱਲ ਦੇ ਰਸਮੀ ਉਦਘਾਟਨ ਉਪਰੰਤ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਮਾਹਿਰਾਂ ਨੇ ਵਰਚੁਅਲ ਕੌਂਸਲਿੰਗ ਅਤੇ ਮਨੋਵਿਗਿਆਨਕ ਉੱਦਮਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਖਾਸ ਤੌਰ ਉੱਤੇ ਸਾਡੇ ਨੌਜਵਾਨ ਬਹੁਤ ਸਾਰੀਆਂ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਅਦਾਰਿਆਂ ਦਾ ਫ਼ਰਜ਼ ਹੈ ਕਿ ਉਹ ਮਾਨਸਿਕ ਤੰਦਰੁਸਤੀ ਨਾਲ ਜੁੜੀਆਂ ਸੇਵਾਵਾਂ ਦੇ ਮਾਮਲੇ ਵਿੱਚ ਅੱਗੇ ਆਉਣ। ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਨੌਜਵਾਨਾਂ ਨੂੰ ਮਾਨਸਿਕ ਤੌਰ ਉੱਤੇ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈੱਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਨਾਲ ਸਬੰਧਤ ਸਟਾਰਟ-ਅਪ, ਡਿਜੀਟਲ ਕੌਂਸਲਿੰਗ ਪਲੇਟਫਾਰਮ ਅਤੇ ਸੁਤੰਤਰ ਕੌਂਸਲਿੰਗ ਅਭਿਆਸ ਸ਼ੁਰੂ ਕਰਨ ਦੇ ਯੋਗ ਬਣਾਉਣਾ ਹੈ।

Advertisement

ਪੀ ਜੀ ਆਈ ਐੱਮ ਈ ਆਰ ਚੰਡੀਗੜ੍ਹ ਦੇ ਮਨੋਚਿਕਿਤਸਾ ਵਿਭਾਗ ਤੋਂ ਡਾ. ਰਾਹੁਲ ਚੱਕਰਵਰਤੀ ਅਤੇ ਡਾ. ਰਾਜ ਲਕਸ਼ਮੀ ਵੱਲੋਂ ਇਸ ਵਰਕਸ਼ਾਪ ਦੌਰਾਨ ਟੈਲੀ-ਮਾਨਸ ਪ੍ਰਾਜੈਕਟ ਅਤੇ ਐਮਰਜੈਂਸੀ ਕਾਲਜ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ। ਉਨ੍ਹਾਂ ਇਸ ਖੇਤਰ ਨਾਲ਼ ਸਬੰਧਤ ਆਪਣੇ ਰੋਜ਼ਾਨਾ ਦੇ ਡਾਕਟਰੀ ਅਨੁਭਵ ਸਾਂਝੇ ਕਰਦਿਆਂ ਵੱਖ-ਵੱਖ ਨੁਕਤੇ ਸਾਂਝੇ ਕੀਤੇ।

Advertisement

ਕੌਂਸਲਿੰਗ ਮਨੋਵਿਗਿਆਨੀ ਡਾ. ਹਰਸ਼ਮੀਤ ਕੌਰ ਨੇ ਆਨਲਾਈਨ ਸੇਵਾਵਾਂ ਦੇ ਖੇਤਰ ਵਿੱਚ ਵਿੱਚ ਨੈਤਿਕਤਾ, ਕਾਨੂੰਨੀ ਢਾਂਚੇ ਅਤੇ ਪੇਸ਼ੇਵਰ ਜਵਾਬਦੇਹੀ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰੋ. ਰੋਹਿਤ ਗਰਗ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਈ ਆਈ ਸੀ ਐੱਚ ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।

ਦੂਜੇ ਸੈਸ਼ਨ ਦੌਰਾਨ ਮਨੋਵਿਗਿਆਨ ਖੇਤਰ ਦੇ ਨੌਜਵਾਨ ਖੋਜਾਰਥੀ ਹਰਸਸ਼ਿਤ ਕਟੋਚ, ਰਾਧਾ ਅਤੇ ਸ਼ੈਰਨ ਰਤਨ ਨੇ ਏ ਆਈ ਆਧਾਰਤ ਮਾਨਸਿਕ ਸਿਹਤ ਚੈਟਬੋਟਸ, ਸੁਰੱਖਿਆ ਪ੍ਰੋਟੋਕੋਲ ਅਤੇ ਨੈਤਿਕ ਮਿਆਰਾਂ ਬਾਰੇ ਚਰਚਾ ਕੀਤੀ।

ਮਨੋਵਿਗਿਆਨ ਵਿਭਾਗ ਦੇ ਮੁਖੀ ਅਤੇ ਓ.ਟੀ.ਸੀ.ਟੀ.ਸੀ. ਦੇ ਨੋਡਲ ਅਫ਼ਸਰ ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਇਸ ਸੈੱਲ ਦਾ ਟੀਚਾ ਭਵਿੱਖ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਚੌਵੀ ਘੰਟੇ ਲਈ ਮਾਨਸਿਕ ਸਿਹਤ ਹੈਲਪਲਾਈਨ ਸੇਵਾ ਸ਼ੁਰੂ ਕਰਨਾ ਹੈ।

Advertisement
×