ਬਾਰ੍ਹਵੀਂ ਦੇ ਨਤੀਜੇ ’ਚ ਬੁੱਢਾ ਦਲ ਪਬਲਿਕ ਸਕੂਲ ਦੇ ਪ੍ਰਬਲਦੀਪ ਤੇ ਪਰਾਚੀ ਅੱਵਲ

ਬਾਰ੍ਹਵੀਂ ਦੇ ਨਤੀਜੇ ’ਚ ਬੁੱਢਾ ਦਲ ਪਬਲਿਕ ਸਕੂਲ ਦੇ ਪ੍ਰਬਲਦੀਪ ਤੇ ਪਰਾਚੀ ਅੱਵਲ

ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਬਲਦੀਪ ਸਿੰਘ ਨੂੰ ਉਸਦਾ ਪਰਿਵਾਰ ਮਠਿਆਈ ਖੁਆ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਕਰਦਾ ਹੋਇਆ। -ਫੋਟੋ: ਰਾਜੇਸ਼ ਸੱਚਰ

ਰਵੇਲ ਸਿੰਘ ਭਿੰਡਰ
ਪਟਿਆਲਾ, 13 ਜੁਲਾਈ

ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ ’ਚੋਂ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਬਲਦੀਪ ਸਿੰਘ ਤੇ ਵਿਦਿਆਰਥਣ ਪਰਾਚੀ ਗੋਇਲ ਦੋਵੇਂ 98.4 ਫੀਸਦੀ ਅੰਕਾਂ ਨਾਲ ਪਟਿਆਲਾ ਸ਼ਹਿਰ ’ਚੋਂ ਅੱਵਲ ਰਹੇ। ਕਾਮਰਸ ਸਟਰੀਮ ’ਚੋਂ ਡੀਏਵੀ ਸਕੂਲ ਦੇ ਚਾਣਕਿਆ ਨੇ ਪਹਿਲੀ ਥਾਂ ਮੱਲੀ ਹੈ। ਨਤੀਜਿਆਂ ਮੁਤਾਬਕ ਬੁੱਢਾ ਦਲ ਪਬਲਿਕ ਸਕੂਲ ਦੇ ਆਰਟਸ ਦੇ ਨਤੀਜੇ ’ਚੋਂ ਪ੍ਰਬਲਦੀਪ ਸਿੰਘ ਤੇ ਵਿਦਿਆਰਥਣ ਪਰਾਚੀ ਗੋਇਲ ਦੋਵਾਂ ਨੇ 98.4 ਫੀਸਦੀ ਅੰਕ ਲੈ ਕੇ ਜਿਥੇ ਸੰਸਥਾ ’ਚੋਂ ਮੋਹਰੀ ਰਹੇ ਉਥੇ ਸ਼ਹਿਰ ’ਚੋਂ ਵੀ ਅਵੱਲ ਰਹੇ। ਇਸ ਸਟਰੀਮ ’ਚੋਂ ਮਨਕਰਨਦੀਪ ਕੌਰ 97.6 ਫੀਸਦੀ ਨਾਲ ਸੰਸਥਾ ’ਚੋਂ ਦੂਜੇ ਸਥਾਨ ’ਤੇ ਰਹੀ। ਨਾਨ ਮੈਡੀਕਲ ’ਚੋਂ ਮੌਰੀਆ ਸ਼ਰਮਾ 98 ਫੀਸਦੀ ਨਾਲ ਸੰਸਥਾ ’ਚੋਂ ਮੈਡੀਕਲ ’ਚੋਂ ਅੱਵਲ ਤੇ 97.2 ਫੀਸਦੀ ਨਾਲ ਸ਼ੌਬਿਤ ਅਗਰਵਾਲ ਸੈਕਿੰਡ ਰਿਹਾ। ਕਾਮਰਸ ’ਚੋਂ ਜਪਨੀਤ ਕੌਰ ਰਾਏ ਸ਼ੈਰੀ ਗਰਗ ਨੇ 97.6 ਫੀਸਦੀ ਨਾਲ ਸਟਰੀਮ ’ਚੋਂ ਅੱਵਲ ਰਹੀਆਂ। ਮੈਡੀਕਲ ’ਚੋਂ ਅਗਮਨੂਰ ਕੌਰ ਤੇ ਸ਼ੌਰੀਆ ਭਾਟੀਆ 96.4 ਫੀਸਦੀ ਨਾਲ ਪ੍ਰਥਮ। ਸੰਸਥਾ ਦੇ 55 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਤੇ 116 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ। ਸੇਂਟ ਪੀਟਰਜ਼ ਅਕਾਦਮੀ ਦੀ ਇਸ਼ਾ ਕਟਾਰੀਆ ਨੇ ਕਾਮਰਸ ’ਚੋਂ 97.4 ਫੀਸਦੀ ਨਾਲ ਸੰਸਥਾ ’ਚੋਂ ਮੋਹਰੀ, ਸਾਇੰਸ ਸਟਰੀਮ ’ਚੋਂ 96.4 ਫੀਸਦੀ ਨਾਲ ਦਿਸ਼ਾ ਪਾਠਕ ਮੋਹਰੀ ਰਹੀ। ਸਕਾਲਰ ਫੀਲਡ ਪਬਲਿਕ ਸਕੂਲ ਦੀ ਦ੍ਰਿਸ਼ਟੀ ਜੈਨ ਨੇ 96.6 ਫੀਸਦੀ ਨਾਲ ਨਾਨ ਮੈਡੀਕਲ ’ਚੋਂ ਮੋਹਰੀ ਹੋਣ ਦਾ ਮਾਣ ਹਾਸਿਲ ਕੀਤਾ, ਯੀਸਤਾ ਨੇ 96.2 ਫੀਸਦੀ ਨਾਲ ਦੂਜਾ ਸਥਾਨ। ਮੈਡੀਕਲ ਗਰੁੱਪ ’ਚੋਂ ਪ੍ਰਨੀਤ ਕੌਰ 95.2 ਫੀਸਦੀ ਨਾਲ ਅੱਵਲ ਤੇ ਚਰਨਜੀਤ 94.4 ਫੀਸਦੀ ਨਾਲ ਦੂਜਾ ਸਥਾਨ ਮੱਲਿਆ। ਕਾਮਰਸ ’ਚੋਂ ਗੁਰਕੀਰਤ ਸਿੰਘ ਤੇ ਗੁਰਲਵਲੀਨ ਸਿੰਘ ਨੇ ਕ੍ਰਮਵਾਰ 96 ਫੀਸਦੀ ਤੇ 95.2 ਫੀਸਦੀ ਅੰਕ ਹਾਸਿਲ ਕਰਕੇ ਮੋਹਰੀ ਥਾਂ ਮੱਲੀ। ਕਾਮਰਸ ’ਚੋਂ ਖੁਸ਼ਪ੍ਰੀਤ ਨੇ 91.6 ਫੀਸਦੀ ਨਾਲ ਪਹਿਲੀ ਥਾਂ ਮੱਲੀ। ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਅਨਮੋਲ ਪਾਹਵਾ ਨੇ ਆਰਟਸ ’ਚੋਂ 94.4 ਫੀਸਦੀ ਜਦੋਂਕਿ ਕਾਮਰਸ ’ਚੋਂ ਸੌਰਵ ਸੋਨੀ ਨੇ 94.4 ਫੀਸਦੀ ਅੰਕ ਲਏ। ਪੈਰਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਦੇ ਜੋਤੀ ਸਿੰਗਲਾ ਲੇ ਸਾਇੰਸ ਸਟਰੀਮ ’ਚੋਂ 96 ਫੀਸਦੀ ਅੰਕ ਲੈ ਕੇ ਸਕੂਲ ’ਚੋਂ ਅੱਵਲ ਰਹੀ, ਹਰਮਨਜੀਤ ਕੌਰ ਨੇ 95.4 ਫੀਸਦੀ ਤੇ ਮਹਿਕਦੀਪ ਕੌਰ 95 ਫੀਸਦੀ ਨੰਬਰ ਹਾਸਿਲ ਕੀਤੇੇ ਮਨਦੀਪ ਕੌਰ ਨੇ 94.2 ਫੀਸਦੀ ਨਾਲ ਕਾਮਰਸ ’ਚੋਂ ਪ੍ਰਥਮ ਰਹੀ ਤੇ ਜਸਪ੍ਰੀਤ ਕੌਰ 91 ਫੀਸਦੀ ਨਾਲ ਆਰਟਸ ’ਚੋਂ ਮੋਹਰੀ ਬਣੀ। ਅਕਾਲ ਅਕਾਦਮੀ ਰੀਠ ਖੇੜੀ ਦੇ ਨਤੀਜੇ ਮੁਤਾਬਕਿ ਨਾਨ ਮੈਡੀਕਲ ’ਚੋਂ ਵਰਲਾਜ ਕੌਰ ਨੇ 96 ਫੀਸਦੀ, ਮੈਡੀਕਲ ’ਚੋਂ ਮਨਪ੍ਰੀਤ ਕੌਰ ਨੇ 95 ਫੀਸਦੀ, ਕਾਮਰਸ ’ਚੋਂ ਅਵਨੀਤ ਕੌਰ ਨੇ 96.6 ਫੀਸਦੀ ਤੇ ਕਾਮਰਸ ’ਚੋਂ ਅਰਸ਼ਦੀਪ ਕੌਰ ਨੇ 96 ਫੀਸਦੀ ਅੰਕ ਲੈ ਕੇ ਸਟਰੀਮ ਅੱਵਲ ਹੋਣ ਦਾ ਮਾਣ ਹਾਸਿਲ ਕੀਤਾ। ਡੀਏਵੀ ਪਬਲਿਕ ਸਕੂਲ ਦੇ ਚਾਣਕਿਆ ਨੇ ਕਾਮਰਸ ਸਟਰੀਮ ’ਚੋਂ 98 ਫੀਸਦੀ ਅੰਕ ਲੈ ਕੇ ਸੰਸਥਾ ਤੇ ਸ਼ਹਿਰ ’ਚੋਂ ਮੋਹਰੀ ਥਾਂ ਮੱਲੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All