ਖੇਤਰੀ ਪ੍ਰਤੀਨਿਧ
ਸਨੌਰ, 31 ਅਗਸਤ
ਮੁਲਾਜ਼ਮਾਂ ’ਤੇ ਐਸਮਾ ਲਾਉਣ ਨੂੰ ਜਮਹੂਰੀਅਤ ਦਾ ਘਾਣ ਕਰਨ ਵਾਲੀ ਕਾਰਵਾਈ ਦੱਸਦਿਆਂ, ਸਨੌਰ ਤੋਂ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਧਰਨੇ ਪ੍ਰਦਰਸ਼ਨ ਆਪਣੀ ਗੱਲ ਰੱਖਣ ਦਾ ਅਹਿਮ ਤਰੀਕਾ ਹਨ ਪਰ ਮੁੱਖ ਮੰਤਰੀ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਣਾ ਤਾਨਾਸ਼ਾਹੀ ਰਵੱਈਆ ਹੈ। ਮੁਲਾਜ਼ਮ ਸਰਕਾਰ ਦਾ ਅਹਿਮ ਹਿੱਸਾ ਹਨ, ਜੋ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦੀ ਮੁੱਖ ਕੜੀ ਹਨ। ਉਨ੍ਹਾਂ ਹੋਰ ਕਿਹਾ ਕਿ ਖੁਦ ਦੂਜੇ ਸੂਬਿਆਂ ਵਿੱਚ ਘੁੰਮਦਿਆਂ ਪੰਜਾਬ ਵਿੱਚੋਂ ਗੈਰਹਾਜ਼ਰ ਰਹਿਣ ਵਾਲ਼ੇ ਮੁੱਖ ਮੰਤਰੀ ਨੂੰ ਤਾਂ ਅਜਿਹੀ ਕਾਰਵਾਈ ਉੱਕਾ ਹੀ ਸ਼ੋਭਾ ਨਹੀਂ ਦਿੰਦੀ।
ਅੱਜ ਇੱਥੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਆਪ ਦਾ ਐਲਾਨ ਸੀ ਕਿ ਮੰਤਰੀ ਦਫ਼ਤਰਾਂ ਵਿੱਚ ਨਹੀਂ, ਸੱਥਾਂ ਵਿਚ ਬੈਠਣਗੇ ਪਰ ਹਕੀਕਤ ਇਹ ਹੈ ਕਿ ਉਹ ਦਫ਼ਤਰਾਂ ਵਿੱਚ ਨਹੀਂ ਦਿਖਾਈ ਦਿੰਦੇ। ਇਸ ਮੌਕੇ ਠੇਕੇਦਾਰ ਜਸਬੀਰ ਸਿੰਘ ਬਘੌਰਾ, ਹਰਫੂਲ ਸਿੰਘ ਬੋਸਰ ਸਰਪੰਚ ਗੁਰਨਾਮ ਹਾਜੀਪੁਰ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਤਿਰਲੋਕ ਹਾਜੀਪੁਰ, ਐਚ.ਪੀ. ਮਿੱਠੂਮਾਜਰਾ, ਵਰਿੰਦਰ ਡਕਾਲਾ, ਗੁਰਮੁਖ ਸੋਹਾਗਹੇੜੀ, ਸ਼ੇਰ ਸਿੰਘ ਪੰਜੇਟਾ ਅਤੇ ਹਾਜ਼ਰ ਸਨ।