ਕਿਸਾਨਾਂ ਨਾਲ ਧੱਕੇ ਦੇ ਰੋਸ ਵਜੋਂ ਸੌ ਪਰਿਵਾਰਾਂ ਨੇ ਭਾਜਪਾ ਛੱਡੀ

ਕਿਸਾਨਾਂ ਨਾਲ ਧੱਕੇ ਦੇ ਰੋਸ ਵਜੋਂ ਸੌ ਪਰਿਵਾਰਾਂ ਨੇ ਭਾਜਪਾ ਛੱਡੀ

ਪਟਿਆਲਾ ਵਿੱਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਨੌਜਵਾਨ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਅਪਰੈਲ

ਪਟਿਆਲਾ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਅੱਜ ਆਮ ਆਦਮੀ ਪਾਰਟੀ ਦੀ ਪਟਿਆਲਾ (ਸ਼ਹਿਰੀ) ਇਕਾਈ ਦੀ ਅਗਵਾਈ ਵਿਚ ਭਾਜਪਾ ਦੇ 100 ਪਰਿਵਾਰ ‘ਆਪ’ ਵਿੱਚ ਸ਼ਾਮਲ ਹੋਏ ਹਨ। ‘ਆਪ’ ਵਿਚ ਸ਼ਾਮਲ ਪਰਿਵਾਰਾਂ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਕਿਸਾਨਾਂ ਨਾਲ ਵਾਧੂ ਦਾ ਕਲੇਸ਼ ਛੇੜ ਕੇ ਪੂਰੇ ਵਿਸ਼ਵ ਵਿਚ ਬਦਨਾਮੀ ਖੱਟੀ ਹੈ,ਇਸ ਕਰਕੇ ਉਨ੍ਹਾਂ ਦਾ ਮਨ ਭਾਜਪਾ ਤੋਂ ਪਿੱਛੇ ਹਟ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 47 ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿੱਚ ਪਾਰਟੀ ਦੇ ਯੂਥ ਆਗੂ ਕਮਲ ਕੁਮਾਰ ਦੀ ਪ੍ਰੇਰਨਾ ਸਦਕਾ 100 ਦੇ ਕਰੀਬ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਜੀ ਅਤੇ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਆਗੂਆਂ ਦਾਅਵਾ ਕੀਤਾ ਕਿ ਪਟਿਆਲਾ ਸ਼ਹਿਰ ਵਿੱਚ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਵਾਰਡ ਨੰ: 47 ਵਿੱਚ ਨੌਜਵਾਨ ਰਾਜਿੰਦਰ ਚਹਿਲ, ਕੁੰਦਨ ਡਾਬੀ, ਵਿਨੋਦ ਕੁਮਾਰ, ਖ਼ੁਸ਼ਹਾਲ ਚਯਲ, ਪਵਨ ਡਾਲੀਆ, ਇੰਦਰ ਚਯਲ, ਦੀਪੂ ਚਿਤਾਰਾ ਆਦਿ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਦੇ ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਰਾਜਿੰਦਰ ਮੋਹਨ, ਸੁਸ਼ੀਲ ਮਿੱਡਾ, (ਚਾਰੋ ਬਲਾਕ ਪ੍ਰਧਾਨ) ਯੂਥ ਆਗੂ ਗੋਲੂ ਰਾਜਪੂਤ, ਸੰਨ੍ਹੀ ਡਾਬੀ, ਵਰਿੰਦਰ ਗੌਤਮ, ਹਰੀਸ਼ ਕਾਂਤ ਵਾਲੀਆ, ਵਿਨੋਦ ਕੁਮਾਰ, ਕਰਨ ਸ਼ਰਮਾ, ਕਮਲ ਕੁਮਾਰ, ਧੀਰਜ ਨੋਨੀ, ਨਦੀਮ ਖ਼ਾਨ, ਸੋਨੂੰ ਕੁਮਾਰ, ਸੰਨ੍ਹੀ ਕੁਮਾਰ, ਗਗਨ ਕੁਮਾਰ, ਰੋਹਿਤ ਕੁਮਾਰ, ਨਰਿੰਦਰ ਕੁਮਾਰ, ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All