ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਣਨ ’ਤੇ ਸਨਮਾਨ

ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਣਨ ’ਤੇ ਸਨਮਾਨ

ਬਹਾਦਰ ਖਾਨ ਦਾ ਸਨਮਾਨ ਕਰਦੇ ਹੋਏ ਮਦਨ ਭਾਰਦਵਾਜ ਤੇ ਹੋਰ।

ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੁਲਾਈ

ਸੀਨੀਅਰ ਕਾਂਗਰਸ ਆਗੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਸਿਫ਼ਾਰਸ਼ ’ਤੇ ਸਰਕਾਰ ਵੱਲੋਂ ‘ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ’ ਦੇ ਸੂਬਾਈ ਮੈਂਬਰ ਨਿਯੁਕਤ ਕੀਤੇ ਗਏ ਬਹਾਦਰ ਖਾਨ ਧਬਲਾਨ ਦਾ ਅੱਜ ਇੱਥੇ ਨੌਜਵਾਨ ਕਾਂਗਰਸ ਆਗੂ ਮਦਨ ਭਾਰਦਵਾਜ (ਆਲੋਵਾਲ) ਦੀ ਅਗਵਾਈ ਹੇਠਾਂ ਇਲਾਕੇ ਦੇ ਕਾਂਗਰਸੀ ਵਰਕਰਾਂ ਨੇ ਸਨਮਾਨ ਕੀਤਾ।ਇਸ ਮੌਕੇ ਮਦਨ ਭਾਰਦਵਾਜ, ਸੇਵਾ ਬਰਸਟ, ਧਰਮ ਸਿੰਘ ਪਹਾੜਪੁਰ, ਰਾਜਵਿੰਦਰ ਰਵੀ (ਨੰਦਪੁਰ ਕੇਸੋਂ), ਵਿਜੇ ਸ਼ਰਮਾ, ਰਜਿੰਦਰ ਕਾਲ਼ਾ, ਬੱਲੀ ਵਿਰਕ, ਨੀਟਾ ਲੌਟ ਅਤੇ ਐਡਵੋਕੇਟ ਬਲਜਿੰਦਰ ਬਵੀ ਆਦਿ ਨੇ ਸਰਕਾਰ ਤੇ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ। ਸ੍ਰੀ ਭਾਰਦਵਾਜ ਨੇ ਕਿਹਾ ਕਿ ਬਹਾਦਰ ਖਾਨ ਪਾਰਟੀ ਦੇ ਵਫ਼ਾਦਾਰ ਤੇ ਮਿਹਨਤੀ ਸਿਪਾਹੀ ਹਨ। ਕਈ ਵਰ੍ਹਿਆਂ ਤੋਂ ਸ੍ਰੀ ਮਹਿੰਦਰਾ ਨਾਲ ਜੁੜੇ ਬਹਾਦਰ ਖਾਨ ਇਸ ਵਕਤ ਉਨ੍ਹਾਂ ਦੇ ਪੀਏ ਵਜੋਂ ਕਾਰਜਸ਼ੀਲ ਹਨ। ਉਹ ਮੰਤਰੀ ਦੀ ਕੋਠੀ ਆਉਣ ਵਾਲ਼ੇ ਪਾਰਟੀ ਵਰਕਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ। ਸ੍ਰੀ ਮਹਿੰਦਰਾ ਆਪਣੇ ਵਰਕਰਾਂ ਦਾ ਮਾਣ ਸਨਮਾਨ ਯਕੀਨੀ ਬਣਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All