ਖੇਤਰੀ ਪ੍ਰਤੀਨਿਧ
ਪਟਿਆਲਾ, 24 ਸਤੰਬਰ
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਨੂੰ ਰਾਜ ਸਰਕਾਰ ਵੱਲੋਂ ਇੰਪਰੂਵਮੈਟ ਟਰੱਸਟ ਪਟਿਆਲਾ ਦੇ ਚੇਅਰਮੈਨ ਨਿਯੁਕਤ ਕਰਨ ’ਤੇ ਮੁਲਾਜ਼ਮ ਜਥੇਬੰਦੀ ਦੇ ਸੂਬਾਈ ਆਗੂ ਬਚਿੱਤਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਸ਼ੇਰਮਾਜਰਾ ਨੂੰ ਪ੍ਰਧਾਨ ਬਣਾ ਕੇ ‘ਆਪ’ ਸਰਕਾਰ ਨੇ ਰਵਾਇਤੀ ਰਾਜਸੀ ਪਾਰਟੀਆਂ ਅਤੇ ਸਰਕਾਰਾਂ ਵੱਲੋਂ ਕੇਵਲ ਚਹੇਤਿਆਂ ਨੂੰ ਅਹੁਦੇਦਾਰੀਆਂ ਅਤੇ ਨੁਮਾਇੰਦਗੀਆਂ ਦੇਣ ਦੀ ਚੱਲੀ ਆ ਰਹੀ ਰੀਤ ਨੂੰ ਤੋੜ ਦਿੱਤਾ ਹੈ। ਜਲ ਸਰੋਤ ਵਿਭਾਗ ਦੇ ਕਲੈਰੀਕਲ ਮੁਲ਼ਾਜ਼ਮ ਜਥੇਬੰਦੀ ਦੇ ਕਈ ਸਾਲਾਂ ਤੱਕ ਸੂਬਾਈ ਪ੍ਰਧਾਨ ਰਹਿ ਚੁੱਕੇ ਖੁਸ਼ਿਵੰਦਰ ਕਪਿਲਾ ਦਾ ਕਹਿਣਾ ਸੀ ਕਿ ਇਸ ਚੇਅਰਮੈਨੀ ਲਈ ਮੇਘ ਚੰਦ ਸ਼ੇਰਮਾਜਰਾ ਨੇ ਉੱਕਾ ਹੀ ਕਿਸੇ ਪੱਧਰ ’ਤੇ ਵੀ ਕੋਈ ਚਾਰਾਜੋਈ ਨਹੀਂ ਸੀ ਕੀਤੀ। ਸਰਕਾਰ ਨੇ ਖੁਦ ਹੀ ਉਸ ਨੂੰ ਇਹ ਚੇਅਰਮੈਨੀ ਦਾ ਇਹ ਅਹਿਮ ਰੁਤਬਾ ਦੇ ਕੇ ਨਿਵਾਜਿਆ ਹੈ। ਇਸ ਮੌਕੇ ਗੁਰਲਾਲ ਸਿੰਘ ਮੱਲੀ ਚੇਅਰਮੈਨ ਖੇਤੀਬਾੜੀ ਸਹਿਕਾਰੀ ਬੈਂਕ ਨਾਭਾ, ਮਨਜੀਤ ਸਿੰਘ ਸਾਬਕਾ ਪ੍ਰਧਾਨ ਬੀ.ਐਸ਼.ਐਨ.ਐਲ ਅਤੇ ਕਈ ਹੋਰ ਵੀ ਮੌਜੂਦ ਸਨ।