DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਅਕ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਹੋਲੀ ਉਤਸ਼ਾਹ ਨਾਲ ਮਨਾਈ

ਮਾਡਰਨ ਕਾਲਜ, ਬੀਰ ਕਲਾਂ (ਸੰਗਰੂਰ) ਵਿੱਚ ਹੋਲੀ ਮਨਾਈ ਗਈ। ਵਿਦਿਆਰਾਥੀਆਂ ਵੱਲੋਂ ਕਾਲਜ ਦੇ ਵਿਹੜੇ ਨੂੰ ਕੁਦਰਤੀ ਰੰਗ-ਬਿਰੰਗੇ ਰੰਗਾਂ ਨਾਲ਼ ਰੰਗੋਲੀ ਬਣਾ ਕੇ ਸਜਾਇਆ ਗਿਆ। ਪ੍ਰਿੰਸੀਪਲ ਡਾਕਟਰ ਵੀ ਕੇ ਰਾਏ ਨੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਪਿਆਰ,...

  • fb
  • twitter
  • whatsapp
  • whatsapp
featured-img featured-img
ਹੋਲੀ ਮਨਾਉਣ ਮਗਰੋਂ ਵਿਦਿਆਰਥੀ ਅਤੇ ਕਾਲਜ ਦੇ ਸਟਾਫ਼ ਮੈਂਬਰ। -ਫੋਟੋ: ਸੁਖਜੀਤ ਸਿੰਘ
Advertisement

ਮਾਡਰਨ ਕਾਲਜ, ਬੀਰ ਕਲਾਂ (ਸੰਗਰੂਰ) ਵਿੱਚ ਹੋਲੀ ਮਨਾਈ ਗਈ। ਵਿਦਿਆਰਾਥੀਆਂ ਵੱਲੋਂ ਕਾਲਜ ਦੇ ਵਿਹੜੇ ਨੂੰ ਕੁਦਰਤੀ ਰੰਗ-ਬਿਰੰਗੇ ਰੰਗਾਂ ਨਾਲ਼ ਰੰਗੋਲੀ ਬਣਾ ਕੇ ਸਜਾਇਆ ਗਿਆ। ਪ੍ਰਿੰਸੀਪਲ ਡਾਕਟਰ ਵੀ ਕੇ ਰਾਏ ਨੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਪਿਆਰ, ਏਕਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਹੋਲੀ ਮੌਕੇ ਕੁਦਰਤੀ ਅਤੇ ਘਰੇਲੂ ਰੰਗਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੇ ਇਕ-ਦੂਜੇ ਨੂੰ ਰੰਗ ਲਗਾ ਕੇ ਅਤੇ ਮਠਿਆਈ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਚੇਅਰਮੈਨ ਰਵਿੰਦਰ ਬਾਂਸਲ ਅਤੇ ਅਸਿ. ਪ੍ਰੋ. ਮਹਿੰਦਰਪਾਲ ਹਾਜ਼ਰ ਸਨ।

ਲਹਿਰਾਗਾਗਾ (ਪੱਤਰ ਪ੍ਰੇਰਕ): ਅਕੈਡਮਿਕ ਵਰਲਡ ਸਕੂਲ ਖੋਖਰ ਵਿੱਚ ਅੱਜ ਹੋਲੀ ਮਨਾਈ ਗਈ। ਸਕੂਲ ਦ ਵਿਹੜੇ ਨੂੰ ਰੰਗ-ਬਿਰੰਗੇ ਗੁਬਾਰਿਆਂ, ਫੁੱਲਾਂ ਅਤੇ ਰੰਗੋਲੀ ਨਾਲ ਸਜਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਪ੍ਰਿੰਸੀਪਲ ਕੇਸਰੀ ਦੇਵੀ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ, ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਨੇ ਰੰਗਾਂ ਨਾਲ ਹੋਲੀ ਖੇਡੀ।

Advertisement

ਦੇਵੀਗੜ੍ਹ (ਪੱਤਰ ਪ੍ਰੇਰਕ): ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਵਿੱਚ ਹੋਲੀ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਸਮੂਹ ਸਟਾਫ ਮੈਂਬਰਾਂ ਦੇ ਨਾਲ ਰੰਗਾਂ ਦੀ ਹੋਲੀ ਖੇਡੀ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਭਾਰਤੀ ਤੇ ਵਾਈਸ ਪ੍ਰਿੰਸੀਪਲ ਸੰਜਨਾ ਭਾਰਤੀ ਨੇ ਬੱਚਿਆਂ ਨੂੰ ਹੋਲੀ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਤੇ ਹੋਲੀ ਦੇ ਰੰਗਾਂ ਵਾਂਗ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਰੰਗੀਨ ਅਤੇ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ।

Advertisement

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ਦੇ ਸਮੂਹ ਆਂਗਣਵਾੜੀ ਕੇਂਦਰਾਂ ਵਿੱਚ ਹੋਲੀ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਲਈ ਵਿਸ਼ੇਸ਼ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਾਈਚਾਰੇ ਤੇ ਪਿਆਰ ਦਾ ਸੰਦੇਸ਼ ਦਿੱਤਾ ਗਿਆ।

ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਨੇ ਸਫਾਈ ਮੁਹਿੰਮ ਚਲਾਈ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਮਰੀਜ਼ਾਂ ਵੱਲੋਂ ਸਫਾਈ ਮੁਹਿੰਮ ਚਲਾਈ ਗਈ। ਇਸ ਮੌਕੇ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਸਫਾਈ ਮੁਹਿੰਮ ਦੌਰਾਨ ਮਰੀਜ਼ਾਂ ਨੇ ਮਿਲਜੁਲ ਕੇ ਕੰਮ ਕੀਤਾ ਅਤੇ ਇਹ ਸਾਬਤ ਕੀਤਾ ਕਿ ਨਸ਼ਾ ਮੁਕਤ ਜੀਵਨ ਸਿਰਫ਼ ਇਲਾਜ ਨਾਲ ਨਹੀਂ, ਸਗੋਂ ਅਨੁਸ਼ਾਸਨ ਅਤੇ ਸਾਫ਼-ਸੁਥਰੇ ਮਾਹੌਲ ਨਾਲ ਵੀ ਸੰਭਵ ਹੈ। ਅੰਤ ਵਿੱਚ ਸਾਇਕੈਟਰਿਸਟ ਡਾਕਟਰ ਦੀਪਕ ਕਾਂਸਲ ਵੱਲੋਂ ਸਾਰੇ ਮਰੀਜ਼ਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਅਕਾਊਂਟੈਂਟ ਸਿਮਰਨਪ੍ਰੀਤ ਕੌਰ, ਸਟਾਫ ਨਰਸ ਸ਼ਮਿੰਦਰਪਾਲ ਕੌਰ,ਹਾਜ਼ਰ ਸਨ।

Advertisement
×