DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋਜ਼ਾ ਇਫ਼ਤਾਰ ਪਾਰਟੀ ਵਿੱਚ ਹਿੰਦੂ ਅਤੇ ਸਿੱਖ ਸ਼ਾਮਲ

ਜਮਾਅਤ ਇਸਲਾਮੀ ਹਿੰਦ ਤੇ ਸਟੂਡੈਂਟਸ ਇਸਲਾਮਿਕ ਆਰਗੇਨਾਈਜ਼ੇਸ਼ਨ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ’ਚ ਰੋਜ਼ਾ ਇਫ਼ਤਾਰ ਪਾਰਟੀ ਹੋਈ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਰੋਜ਼ੇਦਾਰਾਂ ਨਾਲ ਸੈਂਕੜੇ ਹਿੰਦੂ ਅਤੇ ਸਿੱਖ ਵੀ ਸ਼ਾਮਲ ਹੋਏ। ਰੋਜ਼ਾ ਇਫਤਾਰ ਸਮਾਗਮ ਦੀ ਪ੍ਰਧਾਨਗੀ ਸੇਵਾ ਮੁਕਤ ਪੀ ਸੀ ਐੱਸ...

  • fb
  • twitter
  • whatsapp
  • whatsapp
featured-img featured-img
ਰੋਜ਼ਾ ਇਫ਼ਤਾਰ ਪਾਰਟੀ ਸਮਾਗਮ ਵਿਚ ਸ਼ਾਮਲ ਪਤਵੰਤੇ। -ਫੋਟੋ: ਕੁਠਾਲਾ
Advertisement

ਜਮਾਅਤ ਇਸਲਾਮੀ ਹਿੰਦ ਤੇ ਸਟੂਡੈਂਟਸ ਇਸਲਾਮਿਕ ਆਰਗੇਨਾਈਜ਼ੇਸ਼ਨ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ’ਚ ਰੋਜ਼ਾ ਇਫ਼ਤਾਰ ਪਾਰਟੀ ਹੋਈ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਰੋਜ਼ੇਦਾਰਾਂ ਨਾਲ ਸੈਂਕੜੇ ਹਿੰਦੂ ਅਤੇ ਸਿੱਖ ਵੀ ਸ਼ਾਮਲ ਹੋਏ। ਰੋਜ਼ਾ ਇਫਤਾਰ ਸਮਾਗਮ ਦੀ ਪ੍ਰਧਾਨਗੀ ਸੇਵਾ ਮੁਕਤ ਪੀ ਸੀ ਐੱਸ ਅਬਦੁਲ ਲਤੀਫ ਥਿੰਦ ਨੇ ਕੀਤੀ ਜਦਕਿ ਸਮਾਰੋਹ ਦੀ ਸ਼ੁਰੂਆਤ ਮਾਸਟਰ ਮੁਹੰਮਦ ਸ਼ਮਸ਼ਾਦ ਵੱਲੋਂ ਪਵਿੱਤਰ ਕੁਰਾਨ ਦੀ ਤਲਾਵਤ ਨਾਲ ਕੀਤੀ ਗਈ। ਜਨਾਬ ਸ਼ੀਰਾਜ਼ ਅਹਿਮਦ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰੋਜ਼ਿਆਂ ਦਾ ਵਿਚਾਰ ਕੁਝ ਨਾ ਕੁਝ ਬਦਲਵੇਂ ਰੂਪਾਂ ਵਿੱਚ ਸੰਸਾਰ ਦੇ ਕਈ ਹੋਰ ਧਰਮਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਅਤੇ ਇਸ ਨਿਰੋਲ ਇਬਾਦਤ ਦੀ ਪੂਰਤੀ ਮੌਕੇ ਮਿਲਣ ਵਾਲੀ ਖੁਸ਼ੀ ਨੂੰ ਇਫ਼ਤਾਰ ਪਾਰਟੀ ਦੀ ਸ਼ਕਲ ਵਿੱਚ ਆਪਣੇ ਹਿੰਦੂ ਸਿੱਖ ਵੀਰਾਂ ਨਾਲ ਸਾਂਝੀ ਕਰਕੇ ਉਹ ਸਮਾਜ ਅਤੇ ਦੇਸ਼ ਵਾਸੀਆਂ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦੇਣਾ ਚਾਹੁੰਦੇ ਹਨ। ਜਮਾਅਤ ਦੇ ਆਗੂ ਡਾ. ਮੁਹੰਮਦ ਇਰਸ਼ਾਦ ਨੇ ਰੋਜ਼ਿਆਂ ਦੀ ਇਸਲਾਮ ਧਰਮ ਵਿੱਚ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੁਫੈਲ ਮਲਿਕ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਅਮਰਿੰਦਰ ਸਿੰਘ ਮੰਡੀਆਂ, ਗਿਆਨੀ ਨਰਿੰਦਰ ਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਹਾਅ ਦਾ ਨਾਅਰਾ, ਗਿਆਨੀ ਅਵਤਾਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਮਜ਼ਦ ਅਲੀ ਸਨਅਤਕਾਰ, ਅਜੀਤ ਗੋਗੀਆ ਸਕੱਤਰ ਭਾਰਤ ਵਿਕਾਸ ਪਰਿਸ਼ਦ, ਗੁਰਿੰਦਰਪਾਲ ਮੜਕਨ, ਸਵਰਨਜੀਤ ਸਿੰਘ ਦਸ਼ਮੇਸ਼ ਕੰਬਾਈਨਜ਼, ਨਿਰਮਲ ਸਿੰਘ ਕੇ ਐਸ ਕੰਬਾਈਨਜ਼, ਸਨਅਤਕਾਰ ਕਿੱਟੀ ਚੋਪੜਾ, ਮਾਸਟਰ ਸਾਬਰ ਅਲੀ ਸ਼ਾਮਲ ਸਨ।

Advertisement
Advertisement
×