ਰਾਜਿੰਦਰਾ ਹਸਪਤਾਲ ਵਿੱਚ ਵੜਿਆ ਮੀਂਹ ਦਾ ਪਾਣੀ

ਡਾਕਟਰ, ਮਰੀਜ਼ ਤੇ ਰਿਸ਼ਤੇਦਾਰ ਹੋਏ ਪ੍ਰੇਸ਼ਾਨ: ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਜਲਥਲ

ਰਾਜਿੰਦਰਾ ਹਸਪਤਾਲ ਵਿੱਚ ਵੜਿਆ ਮੀਂਹ ਦਾ ਪਾਣੀ

ਰਾਜਿੰਦਰਾ ਹਸਪਤਾਲ ਕੰਪਲੈਕਸ ਵਿੱਚ ਭਰਿਆ ਮੀਂਹ ਦਾ ਪਾਣੀ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਗਸਤ

ਮੰਗਲ਼ਵਾਰ ਨੂੰ ਪਏ ਭਰਵੇਂ ਮੀਂਹ ਦੌਰਾਨ ਇੱਕ ਵਾਰ ਫੇਰ ਸ਼ਾਹੀ ਸ਼ਹਿਰ ਜਲ ਥਲ ਹੋ ਗਿਆ। ਮੌਸਮ ਵਿਭਾਗ ਮੁਤਾਬਿਕ ਅੱਜ ਇੱਥੇ 30.8 ਐਮ.ਐਮ ਮੀਂਹ ਪਿਆ। ਇਸ ਦੌਰਾਨ ਸ਼ਹਿਰ ਦੀਆਂ ਅਨੇਕਾਂ ਸੜਕਾਂ ਅਤੇ ਹੋਰ ਨੀਵੇਂ ਥਾਵਾਂ ’ਤੇ ਬਰਸਾਤ ਦੇ ਭਰੇ ਪਾਣੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਹੀ ਬੱਸ ਨਹੀਂ, ਸਰਕਾਰੀ ਰਾਜਿੰਦਰਾ ਹਸਪਤਾਲ ਦਾ ਸਮੁੱਚਾ ਕੰਪਲੈਕਸ ਵੀ ਪਾਣੀ ਨਾਲ ਭਰਿਆ ਰਿਹਾ। ਇੱਥੇ ਮਾਲ ਰੋਡ ’ਤੇ ਸਥਿਤ ਵਰ੍ਹਿਆਂ ਤੋਂ ਬੇਰੁਖੀ ਦਾ ਸ਼ਿਕਾਰ ਪਈ ‘ਰਾਜਿੰਦਰਾ ਝੀਲ’ ਦੇ ਸੁੰਦਰੀਕਰਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਅੱਜ ਤਾਂ ਅਜਿਹਾ ਵਿੱਤੀ ਖਰਚਾ ਕੀਤੇ ਤੋਂ ਬਿਨਾਂ ਹੀ ਇੱਥੋਂ ਦਾ ਸਰਕਾਰੀ ਰਾਜਿੰਦਰਾ ਹਸਪਤਾਲ ‘ਰਾਜਿੰਦਰਾ ਝੀਲ’ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ।

ਇਸ ਹਸਪਤਾਲ ਦੀ ਕਾਇਆ-ਕਲਪ ਕਰਨ ਲਈ ਵੀ ਸਰਕਾਰ ਵੱਲੋਂ ਕਈ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਖਾਸ ਕਰਕੇ ਹਸਪਤਾਲ ਵਿਚਲੀ ਕਾਰ ਪਾਰਕਿੰਗ ਦੀ ਦਸ਼ਾ ਸੁਧਾਰਨ ਲਈ ਵੀ ਚੋਖੇ ਫੰਡ ਖਰਚ ਕੀਤੇ ਜਾ ਚੁੱਕੇ ਹਨ ਪਰ ਅੱਜ ਦੇ ਮੀਂਹ ਦੌਰਾਨ ਅਜਿਹੇ ਸਾਰੇ ਫੰਡ ਬੇਅਰਥ ਹੋਏ ਨਜ਼ਰ ਆਏ। ਕਿਉਂਕਿ ਇਸ ਪਾਰਕਿੰਗ ਵਿੱਚ ਖੜ੍ਹੀਆਂ ਮਰੀਜ਼ਾਂ ਅਤੇ ਉਨ੍ਹਾ ਦੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੀਆਂ ਕਾਰਾਂ, ਮੋਟਰਸਾਈਕਲ ਅਤੇ ਸਕੂਟਰ ਆਦਿ ਸਭ ਦੇ ਦੁਆਲ਼ੇ ਪਾਣੀ ਹੀ ਪਾਣੀ ਫਿਰ ਰਿਹਾ ਸੀ। ਲੋਕਾਂ ਨੂੰ ਕਾਰਾਂ ਤੱਕ ਅੱਪੜਨ ਲਈ ਜੁੱਤੀਆਂ ਉਤਾਰਨੀਆਂ ਪਈਆਂ।

ਇੱਥੋਂ ਤੱਕ ਕਿ ਡਾਕਟਰਾਂ , ਨਰਸਾਂ ਅਤੇ ਹੋਰ ਸਿਹਤ ਮੁਲਾਜ਼ਮਾਂ ਸਮੇਤ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ਼ ਆਏ ਵਾਰਸਾਂ ਆਦਿ ਨੂੰ ਵੀ ਹਸਪਤਾਲ ਦੇ ਅੰਦਰ ਐਮਰਜੈਂਸੀ ਜਾਂ ਕਿਸੇ ਵਾਰਡ ਆਦਿ ਤੱਕ ਪਹੁੰਚਣ ਲਈ ਜੁੱਤੀਆਂ ਹੱਥਾਂ ਵਿੱਚ ਹੀ ਫੜਨੀਆਂ ਪਈਆਂ। ਇਸੇ ਦੌਰਾਨ ਸਥਾਨਕ ਸ਼ਹਿਰ ਦੇ ਮਾਡਲ ਟਾਊਨ ਵਿੱਚ ਸਥਿਤ ਕਮਿਊਨਿਟੀ ਹੈਲਥ ਸੈਂਟਰ ਕੰਪਲੈਕਸ ਵਿੱਚ ਵੀ ਪਾਣੀ ਭਰਿਆ ਰਿਹਾ। ਇੱਥੇ ਕੋਵਿਡ ਵੈਕਸੀਨਸ਼ਨ ਕਰਵਾਉਣ ਆਏ ਸ਼ਹਿਰੀਆਂ ਨੂੰ ਮੁਸ਼ਕਲਾਂ ਆਈਆਂ। ਸਰਕਾਰੀ ਦਫਤਰਾਂ ਵਾਲ਼ੀਆਂ ਕੁਝ ਹੋਰ ਇਮਾਰਤਾਂ ਵਿਚ ਵੀ ਮੀਂਹ ਦਾ ਪਾਣੀ ਦਾਖਲ ਹੋ ਗਿਆ। ਸ਼ਹਿਰ ਦੇ ਅਨਾਰਦਾਣਾ ਚੌਕ, ਚਾਂਦਨੀ ਚੌਕ, ਤ੍ਰਿਪੜੀ ਅਤੇ ਰਾਘੋਮਾਜਰਾ ਸਮੇਤ ਅਨੇਕਾਂ ਹੋਰ ਖੇਤਰਾਂ ’ਚ ਵੀ ਜਲ ਥਲ ਹੋਇਆ ਰਿਹਾ। ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਸੀ ਕਿ ਭਰਵਾਂ ਮੀਂਹ ਹਟਣ ਤੋਂ ਅੱਧੇ ਪੌਣੇ ਘੰਟੇ ਦੇ ਅੰਦਰ ਹੀ ਸਮੁੱਚੇ ਸ਼ਹਿਰ ਵਿੱਚੋਂ ਪਾਣੀ ਨਿਕਲ਼ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਿਰਫ਼ ਸੀਵਰੇਜ ਸਿਸਟਮ ਹੀ ਜ਼ਰੀਆ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਖਰਚ ਕਰਕੇ ਹੀ ਸਰਕਾਰ ਸ਼ਹਿਰ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੁਕਵੇਂ ਪ੍ਰਬੰਧ ਕਰਨ ’ਚ ਸਫਲ ਨਹੀਂ ਹੋ ਸਕੀ। ਅਕਾਲੀ ਆਗੂ ਹਰਪਾਲ ਜੁਨੇਜਾ ਸਮੇਤ ਕਈ ਹੋਰਨਾ ਨੇ ਵੀ ਸਰਕਾਰ ਨੂੰ ਇਸ ਮੁੱਦੇ ’ਤੇ ਘੇਰਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All