
ਵਾਤਾਵਰਨ ਪਾਰਕ ਦਾ ਨਿਰੀਖਣ ਕਰਦੇ ਹੋਏ ਮੰਤਰੀ ਡਾ. ਬਲਬੀਰ ਸਿੰਘ। -ਫੋਟੋ: ਅਕੀਦਾ
ਪੱਤਰ ਪ੍ਰੇਰਕ
ਪਟਿਆਲਾ, 23 ਮਈ
ਪੰਜਾਬ ਦੇ ਸਿਹਤ ਮੰਤਰੀ ਨੇ ਜੰਗਲਾਤ ਦੀ ਥਾਂ ਵਿੱਚ ਆਪਣੀ ਦੇਖ-ਰੇਖ ਵਿਚ ਬਣਾਏ ਐਨਵਾਇਰਨਮੈਂਟ ਪਾਰਕ ਦਾ ਅਚਾਨਕ ਦੌਰਾ ਕੀਤਾ। ਇਸ ਤੋਂ ਇਲਾਵਾ ਫੂਲਕੀਆ ਐਨਕਲੇਵ ਪਟਿਆਲਾ, ਤ੍ਰਿਪੜੀ ਇਲਾਕੇ ਵਿਚ ਜਿੱਥੇ ਬਰਸਾਤ ਦਾ ਪਾਣੀ ਖੜ੍ਹਨ ਕਾਰਨ ਦਿਕਤ ਆਉਂਦੀ ਹੈ, ਦਾ ਵੀ ਦੌਰਾ ਕੀਤਾ।
ਜਾਣਕਾਰੀ ਅਨੁਸਾਰ ਡਾ. ਬਲਬੀਰ ਸਿੰਘ ਇਨਵਾਇਰਨਮੈਂਟ ਪਾਰਕ ਦੇ ਫਾਊਂਡਰ ਪ੍ਰਧਾਨ ਵੀ ਰਹਿ ਚੁੱਕੇ ਹਨ। ਅੱਜ ਉਨ੍ਹਾਂ ਇਸੇ ਪਾਰਕ ਦਾ ਹਾਲ ਦੇਖਿਆ ਤੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਜਨਰਲ ਸਕੱਤਰ ਜਸਵੰਤ ਸਿੰਘ ਅਤੇ ਪਾਰਕ ਵਿਕਾਸ ਕਮੇਟੀ ਦੇ ਇੰਚਾਰਜ ਡਾ. ਅਨਿਲ ਗਰਗ ਨੇ ਪਾਰਕ ਵਿੱਚ ਸਿੰਜਾਈ ਪ੍ਰਬੰਧਾਂ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਵਿਨੋਦ ਅਗਰਵਾਲ, ਸਹਾਇਕ ਕਮਿਸ਼ਨਰ ਐਕਸਾਈਜ਼ ਇੰਦਰਜੀਤ ਸਿੰਘ, ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਦਿਲਬਾਗ ਸਿੰਘ, ਮੀਡੀਆ ਸਲਾਹਕਾਰ ਗੱਜਣ ਸਿੰਘ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਫੂਲਕੀਆ ਐਨਕਲੇਵ ਪਟਿਆਲਾ ਦੇ ਤ੍ਰਿਪੜੀ ਬਰਸਾਤੀ ਪਾਣੀ ਦਾ ਹੱਲ ਕਰਨ ਵਾਲੇ ਪ੍ਰਾਜੈਕਟ ਦਾ ਨਿਰੀਖਣ ਕਰਨ ਵੀ ਪੁੱਜੇ। ਇਸ ਦੌਰਾਨ ਫੂਲਕੀਆ ਐਨਕਲੇਵ ਵਾਸੀਆਂ ਨੇ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਅਨਿੱਲ ਗਰਗ ਨੇ ਦੱਸਿਆ ਕਿ ਇਹ ਪ੍ਰਾਜੈਕਟ ਲੰਬੇ ਸਮੇਂ ਤੋਂ ਬਕਾਇਆ ਸੀ ਡਾ. ਬਲਬੀਰ ਸਿੰਘ ਨੇ ਨਿਗਮ ਕਮਿਸ਼ਨਰ ਅਤੇ ਮੁੱਖ ਪ੍ਰਬੰਧਕ ਪੁੱਡਾ ਪਟਿਆਲਾ ਨੂੰ ਇਹ ਪ੍ਰਾਜੈਕਟ ਬਰਸਾਤ ਤੋਂ ਪਹਿਲਾਂ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਅਤੇ ਪੁੱਡਾ ਮੁੱਖ ਪ੍ਰਬੰਧਕ ਗੌਤਮ ਨੇ 15 ਜੂਨ ਤੋਂ ਪਹਿਲਾਂ-ਪਹਿਲਾਂ ਇਹ ਪ੍ਰਾਜੈਕਟ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਪ੍ਰਾਜੈਕਟ ਪੂਰਾ ਹੋਣ ਨਾਲ ਇਲਾਕੇ ਨੂੰ ਬਰਸਾਤ ਦੇ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਟਿਵਾਣਾ, ਸਕੱਤਰ ਸੁਖਦੇਵ ਸਿੰਘ, ਕੈਸ਼ੀਅਰ ਐਚਪੀ ਗੁਪਤਾ, ਪ੍ਰੇਮ ਧੀਰ, ਲੁਧਿਆਣਾ ਦੇ ਡੀਐੱਚਓ ਡਾ. ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਅਤੇ ਰਾਜ ਕੁਮਾਰ ਗਰਗ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ