ਬਲਬੇੜਾ ਡਿਸਪੈਂਸਰੀ ’ਚ ਅਚਨਚੇਤ ਪੁੱਜੇ ਸਿਹਤ ਮੰਤਰੀ : The Tribune India

ਬਲਬੇੜਾ ਡਿਸਪੈਂਸਰੀ ’ਚ ਅਚਨਚੇਤ ਪੁੱਜੇ ਸਿਹਤ ਮੰਤਰੀ

ਡਿਸਪੈਂਸਰੀ ਦੀ ਮਾੜੀ ਹਾਲਤ ਅਤੇ ਖ਼ਰਾਬ ਐਂਬੂਲੈਂਸ ਲਈ ਅਧਿਕਾਰੀਆਂ ਦੀ ਝਾੜ-ਝੰਬ

ਬਲਬੇੜਾ ਡਿਸਪੈਂਸਰੀ ’ਚ ਅਚਨਚੇਤ ਪੁੱਜੇ ਸਿਹਤ ਮੰਤਰੀ

ਬਲਬੇੜਾ ਡਿਸਪੈਂਸਰੀ ਵਿੱਚ ਖੜ੍ਹੀ ਐਂਬੂਲੈਂਸ ਨੂੰ ਚੈੱਕ ਕਰਦੇ ਹੋਏ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ।

ਮੁਖਤਿਆਰ ਸਿੰਘ ਨੌਗਾਵਾਂ

ਦੇਵੀਗੜ੍ਹ, 6 ਦਸੰਬਰ

ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਅਚਨਚੇਤ ਪ੍ਰਾਇਮਰੀ ਸਿਹਤ ਕੇਂਦਰ ਬਲਬੇੜਾ ਦਾ ਦੌਰਾ ਕੀਤਾ। ਉਨ੍ਹਾਂ ਸਿਹਤ ਕੇਂਦਰ ਦੇ ਸਫਾਈ ਪ੍ਰਬੰਧਾਂ ਅਤੇ ਸਿਹਤ ਸੇਵਾਵਾਂ ਸਬੰਧੀ ਡਾਕਟਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਮੌਜੂਦ ਸਨ। ਇਸ ਦੌਰੇ ਦੌਰਾਨ ਸਿਹਤ ਮੰਤਰੀ ਜੌੜੇਮਾਜਰਾ ਨੇ ਡਿਸਪੈਂਸਰੀ ਦੇ ਵੱਖ ਵੱਖ ਕਮਰਿਆਂ ਵਿੱਚ ਜਾ ਕੇ ਵੇਖਿਆ ਤਾਂ ਉਥੇ ਕਮਰਿਆਂ ਦੀਆਂ ਕੰਧਾਂਂ ਵਿੱਚ ਟੈਂਕੀ ਦਾ ਪਾਣੀ ਲੀਕ ਹੋ ਰਿਹਾ ਸੀ ਅਤੇ ਬਾਥਰੂਮ ਵਿੱਚ ਸਫਾਈ ਦਾ ਬੁਰਾ ਹਾਲ ਸੀ। ਇਸ ਦੌਰਾਨ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਡਾਕਟਰਾਂ ਨੂੰ ਝਾੜ ਪਾਈ ਅਤੇ ਤੁਰੰਤ ਸਫਾਈ ਕਰਵਾਉਣ ਦੇ ਹੁਕਮ ਦਿੱਤੇ। ਇਸ ਮੌਕੇ ਇਹ ਵੀ ਪਾਇਆ ਗਿਆ ਕਿ ਡਿਸਪੈਂਸਰੀ ਵਿੱਚ ਮੌਜੂਦ ਐਂਬੂਲੈਂਸ ਪਿਛਲੇ ਦੋ ਮਹੀਨਿਆਂ ਤੋਂ ਬੈਟਰੀ ਡਾਊਨ ਹੋਣ ਕਾਰਨ ਖੜ੍ਹੀ ਸੀ, ਜਿਸ ਨੂੰ ਸਿਹਤ ਮੰਤਰੀ ਨੇ ਮੌਕੇ ’ਤੇ ਸਟਾਰਟ ਕਰਵਾ ਕੇ ਵੀ ਵੇਖਿਆ ਪਰ ਐਂਬੂਲੈਂਸ ਸਟਾਰਟ ਨਾ ਹੋਈ ਤਾਂ ਉਨ੍ਹਾਂ ਤੁਰੰਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਐਂਬੂਲੈਂਸ ਦੀ ਹਾਲਤ ਬਾਰੇ ਵੀਡੀਓ ਕਾਲ ਕਰਕੇ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਹੀ ਐਂਬੂਲੈਂਸਾਂ ਦੀ ਰਿਪੋਰਟ ਦਿਓ ਕਿ ਕਿੰਨੀਆਂ ਚੱਲਦੀਆਂ ਹਨ ਅਤੇ ਕਿੰਨੀਆਂ ਖੜ੍ਹੀਆਂ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਬੇੜਾ ਡਿਸਪੈਂਸਰੀ ਨੂੰ ਜਲਦ ਹੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਡਾਕਟਰਾਂ ਅਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਿਹਤ ਮੰਤਰੀ ਵੱਲੋਂ ਡਿਸਪੈਂਸਰੀ ਦੇ ਕੀਤੇ ਅਚਨਚੇਤ ਦੌਰੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਹਲਕਾ ਸਨੌਰ ਦੀਆਂ ਡਿਸਪੈਂਸਰੀਆਂ ਦੀ ਹਾਲਤ ਸੁਧਾਰੀ ਜਾਵੇ ਅਤੇ ਦੁੂਧਨਸਾਧਾਂ ਕਮਿਉਨਿਟੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ ਉਸ ਨੂੰ ਸਿਵਲ ਹਸਪਤਾਲ ਬਣਾਇਆ ਜਾਵੇ। ਇਸ ਦੌਰਾਨ ਜਦੋਂ ਸਿਹਤ ਮੰਤਰੀ ਜੌੜੇਮਾਜਰਾ ਅਤੇ ਵਿਧਾਇਕ ਪਠਾਣਮਾਜਰਾ ਡਿਸਪੈਂਸਰੀ ਦਾ ਦੌਰਾ ਕਰ ਰਹੇ ਸਨ ਤਾਂ ਉਸੇ ਸਮੇਂ ਗਾਇਨੀ ਵਾਰਡ ਵਿੱਚ ਇੱਕ ਬੱਚੇ ਨੇ ਜਨਮ ਲਿਆ ਤਾਂ ਉਨ੍ਹਾਂ ਉਸ ਨਵਜੰਮੇ ਬੱਚੇ ਨੂੰ ਪੋਲਿਓ ਬੂੰਦਾਂ ਪਿਲਾਈਆਂ ਅਤੇ ਸ਼ਗਨ ਵੀ ਦਿੱਤਾ। ਇਸ ਮੌਕੇ ਕੁਲਵੰਤ ਸਿੰਘ ਬਲਬੇੜਾ, ਬੰਤ ਸਿੰਘ, ਗੁਰਪ੍ਰੀਤ ਸਿੰਘ ਗੁਰੀ ਪੀ.ਏ., ਹੈਪੀ ਪਹਾੜੀਪੁਰ ਅਤੇ ਹੋਰ ਡਾਕਟਰ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All