DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Health Minister Dr. Balbir Singh: ਸਾਫ਼ ਵਾਤਾਵਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਬਲਬੀਰ ਸਿੰਘ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸਾਫ਼-ਸੁਥਰੇ, ਹਰੇ-ਭਰੇ ਅਤੇ ਵਾਤਾਵਰਨ ਪੱਖੀ ਪਟਿਆਲੇ ਦੀ ਸਿਰਜਣਾ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰਾਂ ਵਿੱਚ ਸਫ਼ਾਈ, ਹਰਿਆਵਲੀ ਅਤੇ ਵਾਤਾਵਰਨ ਸੁਰੱਖਿਆ ਨੂੰ ਪ੍ਰਮੁੱਖ ਤਰਜੀਹ ਦੇ ਰਹੀ...

  • fb
  • twitter
  • whatsapp
  • whatsapp
featured-img featured-img
ਵਾਤਾਵਰਨ ਪਾਰਕ ਵਿੱਚ ਬਟਰਫਲਾਈ ਅਤੇ ਹਰਬਲ ਪਾਰਕ ਦਾ ਦੌਰਾ ਕਰਦੇ ਹੋਏ ਮੰਤਰੀ ਬਲਬੀਰ ਸਿੰਘ।
Advertisement

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸਾਫ਼-ਸੁਥਰੇ, ਹਰੇ-ਭਰੇ ਅਤੇ ਵਾਤਾਵਰਨ ਪੱਖੀ ਪਟਿਆਲੇ ਦੀ ਸਿਰਜਣਾ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰਾਂ ਵਿੱਚ ਸਫ਼ਾਈ, ਹਰਿਆਵਲੀ ਅਤੇ ਵਾਤਾਵਰਨ ਸੁਰੱਖਿਆ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਇਸ ਮਿਸ਼ਨ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦਾ ਸਹਿਯੋਗ ਮਹੱਤਵਪੂਰਨ ਹੈ।

ਉਹ ਅੱਜ ਇੱਥੇ ਵਾਤਾਵਰਨ ਪਾਰਕ ਵਿੱਚ ਸਥਿਤ ਬਟਰਫਲਾਈ ਅਤੇ ਹਰਬਲ ਪਾਰਕ ਦੇ ਦੌਰੇ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਬੂਟਾ ਲਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਅਤੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਜਿੱਥੇ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਕਰਦੇ ਹਨ, ਉੱਥੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਨਾਲ ਜੁੜੇ ਵਾਰੀਅਰਜ਼ ਨਿਸ਼ਕਾਮ ਭਾਵਨਾ ਨਾਲ ਸ਼ਹਿਰ ਦੀ ਸੇਵਾ ਕਰ ਰਹੇ ਹਨ। ਇਹ ਟੀਮ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਨਾਗਰਿਕ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਸ਼ਹਿਰਾਂ ਦੀ ਤਸਵੀਰ ਬਦਲੀ ਜਾ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ‘ਕਲੀਨ ਪੰਜਾਬ ਪ੍ਰਾਜੈਕਟ’ ਤਹਿਤ ਸਫ਼ਾਈ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਹਰਿਆਵਲੀ ਵਧਾਉਣ ਲਈ ਵਿਆਪਕ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਛੋਟੀ ਨਦੀ ਦੀ ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦੋਂਕਿ ਵੱਡੀ ਨਦੀ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦੌਲਤਪੁਰ ਤੋਂ ਡਕਾਲਾ ਰੋਡ ਤੱਕ ਵੱਡੀ ਨਦੀ ਦੇ ਨਾਲ ਲਗਪਗ ਪੰਜ ਕਿਲੋਮੀਟਰ ਲੰਬਾ ਬਾਇਓਡਾਇਵਰਸਿਟੀ ਪਾਰਕ ਵਿਕਸਤ ਕੀਤਾ ਜਾਵੇਗਾ। ਛੋਟੀ ਨਦੀ ਦੇ ਦੋਵਾਂ ਕਿਨਾਰਿਆਂ ’ਤੇ ਦੋ ਵਾਤਾਵਰਨ ਪਾਰਕ ਬਣਾਏ ਜਾਣਗੇ। ਸਰਹਿੰਦ ਰੋਡ ਬਾਈਪਾਸ ’ਤੇ ਵੀ ਇਸੇ ਤਰ੍ਹਾਂ ਦਾ ਇੱਕ ਹੋਰ ਵਾਤਾਵਰਨ ਪਾਰਕ ਵਿਕਸਤ ਕੀਤਾ ਜਾਵੇਗਾ। ਇਸ ਹਰਿਆਲੀ ਲੜੀ ਨੂੰ ਨਾਭਾ ਰੋਡ ਤੱਕ ਲਿਜਾਣ ਦੀ ਯੋਜਨਾ ਹੈ।

Advertisement

ਮੰਤਰੀ ਨੇ ਨਿਗਮ ਦੀ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਅਤੇ ਵਣ ਮੰਡਲ ਅਫ਼ਸਰ ਸਤਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਵਾਤਾਵਰਨ ਪਾਰਕ ਅਤੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਫਲੈਕਸ ਬੋਰਡ ਆਦਿ ਨਾ ਲੱਗਣ ਦਿੱਤੇ ਜਾਣ।

Advertisement

ਇਸ ਮੌਕੇ ਕਰਨਲ ਜੇ ਵੀ ਸਿੰਘ, ਕਰਨਲ ਕਰਮਿੰਦਰ ਸਿੰਘ, ਕੈਪਟਨ ਸੁਖਜੀਤ ਕੌਰ, ਸੀ ਐੱਮ ਕੌੜਾ, ਗੁਰਪ੍ਰੀਤ ਫੂਲਕਾ, ਰਾਣਾ ਫੂਲਕਾ, ਰਾਜਬੀਰ ਗਰੇਵਾਲ, ਅਮਨ ਗਰੇਵਾਲ, ਰਾਕੇਸ਼ ਕੱਦ, ਗੁਰਪ੍ਰੀਤ ਦੁੱਲਤ, ਸਿਮਰਨ ਹਰੀਕਾ, ਐੱਸ ਸੀ ਮੱਕੜ, ਆਸ਼ੂ ਕਥੂਰੀਆ, ਰਿਤੂ ਜੈਨ, ਅਰਚਨਾ, ਗਿਆਨ, ਜਸਵਿੰਦਰ ਸਿੰਘ, ਮਨਮੋਹਨ ਸ਼ਰਮਾ, ਕੇ ਐੱਸ ਸੇਖੋਂ, ਅਭਿਸ਼ੇਕ ਜੈਨ, ਵਰੁਣ ਮਲਹੋਤਰਾ ਆਦਿ ਹਾਜ਼ਰ ਸਨ।

Advertisement
×