Harp Chemical Factory Protest: ਫੈਕਟਰੀ ਅੱਗੇ ਪੱਕਾ ਧਰਨਾ ਜਾਰੀ
ਵਾਤਾਵਰਨ ਪ੍ਰਦੂਸ਼ਣ ਤੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਦਾ ਮਾਮਲਾ
Advertisement
ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਘਨੌਰੀ ਕਲਾਂ ਤੇ ਜਹਾਂਗੀਰ ਵਿਚਾਲੇ ਚੱਲ ਰਹੀ ਹਾਰਪ ਕੈਮੀਕਲ ਫੈਕਟਰੀ ਅੱਗੇ ਵਾਤਾਵਰਨ ਪ੍ਰਦੂਸ਼ਣ ਦੇ ਮਾਮਲੇ ਉੱਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਦਿਨ-ਰਾਤ ਦਾ ਪੱਕਾ ਧਰਨਾ ਅੱਜ ਵੀ ਜਾਰੀ ਰਿਹਾ। ਸੰਘਰਸ਼ ਦੇ ਮੋਹਰੀ ਆਗੂ ਜਸਪਾਲ ਸਿੰਘ ਜੱਸਾ ਘਨੌਰ ਅਤੇ ਬਾਬਾ ਬਿੱਕਰ ਸਿੰਘ ਨੇ ਕਿਹਾ ਕਿ ਇਹ ਇਲਾਕਾ ਪਹਿਲਾਂ ਹੀ ਡਾਰਕ ਜ਼ੋਨ ਵਿੱਚ ਆਉਂਦਾ ਹੈ, ਇਸ ਲਈ ਫੈਕਟਰੀ ਵਿੱਚ ਪਾਣੀ ਦੀ ਕਥਿਤ ਵੱਡੇ ਪੱਧਰ ’ਤੇ ਵਰਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਫੈਕਟਰੀ ਦੇ ਜਨਰਲ ਮੈਨੇਜਰ ਜੈਨੇਂਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਲਾਕੇ ਦੇ ਸਰਪੰਚਾਂ ਦੀ ਹਾਜ਼ਰੀ ਵਿੱਚ ਵਿਭਾਗ ਵੱਲੋਂ ਲਏ ਨਮੂਨੇ ਠੀਕ ਪਾਏ ਜਾਣ ਤੋਂ ਸਪੱਸ਼ਟ ਹੈ ਕਿ ਲੋਕਾਂ ਦੇ ਸ਼ੰਕੇ ਨਿਰਮੂਲ ਹਨ।
Advertisement
Advertisement
×

