ਗੁਰਜੀਤ ਸਿੰਘ ਕੋਹਲੀ ਭਾਜਪਾ ਸੂਬਾ ਕਾਰਜਕਾਰਨੀ ’ਚ ਸਪੈਸ਼ਲ ਇਨਵਾਇਟੀ ਨਾਮਜ਼ਦ

ਗੁਰਜੀਤ ਸਿੰਘ ਕੋਹਲੀ ਭਾਜਪਾ ਸੂਬਾ ਕਾਰਜਕਾਰਨੀ ’ਚ ਸਪੈਸ਼ਲ ਇਨਵਾਇਟੀ ਨਾਮਜ਼ਦ

ਰਵੇਲ ਸਿੰਘ ਭਿੰਡਰ
ਪਟਿਆਲਾ, 11 ਜੁਲਾਈ

ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਘੇ ਟਕਸਾਲੀ ਪਰਿਵਾਰ ਦੇ ਫਰਜ਼ੰਦ ਗੁਰਜੀਤ ਸਿੰਘ ਕੋਹਲੀ ਨੂੰ  ਭਾਜਪਾ ਦੀ ਸੂਬਾ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਸਟੇਟ ਬਾਡੀ ਦੀ ਐਲਾਨੀ ਸੂਚੀ ਵਿੱਚ ਉਨ੍ਹਾਂ ਨੂੰ ਸਥਾਈ ਕਾਰਜਕਾਰਨੀ ਵਿੱਚ ਬਤੌਰ ਇਨਵਾਇਟੀ ਮੈਂਬਰ ਸ਼ਾਮਲ ਕੀਤਾ ਹੈ। 

ਗੁਰਜੀਤ ਸਿੰਘ ਕੋਹਲੀ ਨੇ ਗੱਲਬਾਤ ਦੌਰਾਨ ਆਖਿਆ ਕਿ ਭਾਜਪਾ ਦੀ ਰਾਜ ਪੱਧਰੀ ਸੂਚੀ ਵਿੱਚੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਸਥਾਈ ਕਾਰਜਕਾਰਨੀ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਰਐੱਸਐੱਸ ਦੀ ਅਹਿਮ ਸਾਖ਼ਾ ਰਾਸ਼ਟਰੀ ਸਿੱਖ ਸੰਗਤ ਵਿੱਚ ਪਿਛਲੇ ਸੱਤ-ਅੱਠ ਵਰ੍ਹਿਆਂ ਤੋਂ ਭੂਮਿਕਾ ਨਿਭਾ ਰਹੇ ਹਨ ਤੇ ਮੁਲਕ ਨੂੰ ਭਾਜਪਾ ਤੋਂ ਵੱਡੀਆਂ ਉਮੀਦਾਂ ਹਨ। ਉਧਰ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਦੱਸਿਆ ਕਿ ਗੁਰਜੀਤ ਸਿੰਘ ਕੋਹਲੀ ਨੇ ਸਥਾਨਕ ਪੱਧਰ ’ਤੇ ਭਾਜਪਾ ਲਈ ਕਦੇ ਕੋਈ ਯੋਗਦਾਨ ਨਹੀਂ ਪਾਇਆ ਤੇ ਉਪਰਲੀ ਰਾਜੀਨੀਤੀ ਵਿੱਚ ਸਰਗਰਮ ਦੱਸੇ ਜਾਂਦੇ ਸਨ। 

ਬਲਵਿੰਦਰ ਤੇ ਗੋਇਲ ਜਨਰਲ ਸਕੱਤਰ ਤੇ ਮਨਪ੍ਰੀਤ ਸਿੰਘ ਚੱਢਾ ਸਕੱਤਰ ਨਿਯੁਕਤ

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪਟਿਆਲਾ ਜ਼ਿਲ੍ਹਾ ਸ਼ਹਿਰੀ ਦੀ ਇਕਾਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਦੱਸਿਆ ਕਿ ਨਵੇਂ ਜਥੇਬੰਦਕ ਢਾਂਚੇ ’ਚ ਬਲਵਿੰਦਰ ਸਿੰਘ ਤੇ  ਵਰੁਣ ਗੋਇਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਜਦੋਂ ਕਿ ਮਨਪ੍ਰੀਤ ਸਿੰਘ ਚੱਢਾ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਦੱਸਿਆ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪਟਿਆਲਾ ਸ਼ਹਿਰੀ ਜ਼ਿਲੇ ਦੇ ਨਵੇਂ ਐਲਾਨੇ ਗਏ ਮੀਤ ਪ੍ਰਧਾਨਾਂ ’ਚ ਵਰਿੰਦਰ ਬਤਰਾ, ਮਨੋਜ ਹਿੰਗੋਨਾ, ਅਰਵਿੰਦਰ ਰਤਨ ਆਸ਼ੂ, ਇੰਦਰ ਕੁਮਾਰ, ਵਰੁਣ ਜਿੰਦਲ, ਵਰਿੰਦਰ ਖੰਨਾ, ਸੁਸੀਲ ਗੋਇਲ ਹੈਪੀ ਤੇ ਪਰਦੀਪ ਗੋਇਲ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਸਤਨਾਮ ਸਿੰਘ ਵਿਰਕ, ਹਰਮੇਸ਼ ਕੁਮਾਰ, ਨਰੇਸ਼ ਜਸੂਸਾ, ਵਿਸ਼ਾਲ ਸ਼ਰਮਾ, ਰਮਨ ਸ਼ਰਮਾ, ਕੁਲਦੀਪ ਮਿੱਤਲ, ਸਵਿੱਤਾ ਨਈਅਰ, ਮਨਪ੍ਰੀਤ ਸਿੰਘ ਚੱਢਾ ਜ਼ਿਲ੍ਹਾ ਸਕੱਤਰ ਬਣਾਇਆ ਹੈ, ਜਦੋਂ ਕਿ ਜਗਦੀਸ਼ ਕੁਮਾਰ ਜ਼ਿਲ੍ਹਾ ਸਹਾਇਕ ਤੇ ਸੁਭਾਸ਼ ਸ਼ਰਮਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ  ਹਿਤੇਸ਼ ਸੇਠ ਨੂੰ ਜੁਆਇੰਟ ਪ੍ਰੈੱਸ ਸਕੱਤਰ ਤੇ ਰਾਹੁਲ ਮਹਿਤਾ ਨੂੰ ਮੀਡੀਆ ਸਲਾਹਕਾਰ ਤੇ ਕਵਿਤਾ ਸਾਰੋਵਾਲ ਨੂੰ ਜ਼ਿਲ੍ਹਾ ਬੁਲਾਰਾ ਵਜੋਂ ਚੁਣਿਆ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All