DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gulzar Singh Case: ਅੱਗੇ ਲੱਗੀ ਜਥੇਬੰਦੀ ਵੱਲੋਂ ਕੀਤਾ ਸੌਦਾ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ: ਖਹਿਰਾ

ਕਾਂਗਰਸੀ ਵਿਧਾਇਕ ਨੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸੇਧੇ

  • fb
  • twitter
  • whatsapp
  • whatsapp
featured-img featured-img
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ
Advertisement

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਕੀਤੇ ਸਮਝੌਤੇ ਨੂੰ ਸੌਦਾ ਕਰਾਰ ਦਿੰਦਿਆਂ ਕਿਹਾ ਕਿ ਇਹ ਸੌਦਾ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਸਮਝੌਤਾ ਕਰ ਕੇ ਆਈ ਹੈ ਤਾਂ ਉਹ ਸਮਝਦੇ ਹਨ ਕਿ ਇਨ੍ਹਾਂ ਪਰਿਵਾਰ ਦਾ ਸੌਦਾ ਕੀਤਾ ਹੈ। ਜੇ ਜਥੇਬੰਦੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੂਹਰੇ ਲੱਗੀ ਸੀ ਤਾਂ ਉਸ ਦਾ ਫਰਜ਼ ਬਣਦਾ ਸੀ ਕਿ ਉਹ ਮੰਤਰੀ ਨੂੰ ਵਜ਼ਾਰਤ ਵਿੱਚੋਂ ਕਢਵਾਉਂਦੀ ਅਤੇ ਕੇਸ ਵਿਚ ਨਾਮਜ਼ਦ ਕਰਵਾਉਂਦੇ। ਸ੍ਰੀ ਖਹਿਰਾ ਪਿੰਡ ਤੂਰਬਣਜਾਰਾ ਵਿੱਜ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਖਹਿਰਾ ਨੇ ਪਰਿਵਾਰ ਨਾਲ ਕਰਵਾਏ ਸਮਝੌਤੇ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਗਰੀਬ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਇੱਕ ਏ ਡੀ ਜੀ ਪੀ ਦੀ ਅਗਵਾਈ ਹੇਠ ਐੱਸ ਆਈ ਟੀ ਬਣਾ ਦਿੱਤੀ ਹੈ ਅਤੇ ਗੁਲਜ਼ਾਰ ਦੇ ਪੁੱਤਰ ਨੂੰ ਨੌਕਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲ ਮਸਲਾ ਇਹ ਸੀ ਕਿ ਮੰਤਰੀ ਦਾ ਨਾਮ ਕੇਸ ਵਿਚ ਦਰਜ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮਰਨ ਤੋਂ ਪਹਿਲਾਂ ਗੁਲਜ਼ਾਰ ਸਿੰਘ ਸ਼ਰੇਆਮ ਵੀਡੀਓ ਵਿਚ ਮੰਤਰੀ ਦਾ ਨਾਮ ਲੈ ਰਿਹਾ ਹੈ ਜੋ ਇੱਕ ਸਬੂਤ ਹੈ। ਉਨ੍ਹਾਂ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਕਰੀਬ ਪੌਣੇ ਪੰਜ ਸਾਲਾਂ ਵਿਚ ਕਿੰਨੇ ਗਰੀਬਾਂ ਦੀਆਂ ਆਵਾਜ਼ਾਂ ਦਬਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਇਸ ਸਮਝੌਤੇ ਦਾ ਵਿਰੋਧ ਕਰਦੇ ਹਨ, ਕਿਉਂਕਿ ਇਹ ਲੜਾਈ ਇਕੱਲੇ ਇੱਕ ਪਰਿਵਾਰ ਦੀ ਨਹੀਂ ਸੀ ਸਗੋਂ ਸਮੁੱਚੇ ਭਾਈਚਾਰੇ ਦੀ ਸੀ।

Advertisement
Advertisement
×