DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ’ਚ ਹੜ੍ਹ ਦੀ ਸਮੱਸਿਆ ਹੱਲ ਕਰਨ ਲਈ ਸੰਜੀਦਾ ਨਹੀਂ ਸਰਕਾਰਾਂ: ਅੰਟਾਲ

ਗੁਰਦੁਆਰਾ ਸਾਹਿਬ ਮੰਜੌਲੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਸੇਵਕ ਸਿੰਘ ਅੰਟਾਲ ਨੇ ਪਾਰਟੀ ਆਗੂਆਂ ਤੇ ਸਥਾਨਕ ਲੋਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਹਲਕਾ ਘਨੌਰ ਵਰ੍ਹਿਆਂ ਤੋਂ ਹੜ੍ਹਾ ਦੀ ਮਾਰ ਦਾ ਝੱਲ...

  • fb
  • twitter
  • whatsapp
  • whatsapp
Advertisement
ਗੁਰਦੁਆਰਾ ਸਾਹਿਬ ਮੰਜੌਲੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਸੇਵਕ ਸਿੰਘ ਅੰਟਾਲ ਨੇ ਪਾਰਟੀ ਆਗੂਆਂ ਤੇ ਸਥਾਨਕ ਲੋਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਹਲਕਾ ਘਨੌਰ ਵਰ੍ਹਿਆਂ ਤੋਂ ਹੜ੍ਹਾ ਦੀ ਮਾਰ ਦਾ ਝੱਲ ਰਿਹਾ ਹੈ ਪਰ ਕਿਸੇ ਵੀ ਰਾਜਸੀ ਪਾਰਟੀ ਦੀ ਸੂਬਾਈ ਜਾਂ ਕੇਂਦਰੀ ਹਕੂਮਤ ਨੇ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ। ਉਨ੍ਹਾਂ ਘੱਗਰ ਦੀ ਸਮੱਸਿਆ ਹੱਲ ਕਰਵਾਉਣ ਲਈ 11 ਮੈਂਬਰੀ ਕਮੇਟੀ ਵੀ ਬਣਾਈ। ਵਿਧਾਨ ਸਭਾ ਚੋਣਾਂ ਲਈ ਘਨੌਰ ਹਲਕੇ ਤੋਂ ਸੰਭਾਵੀ ਉਮੀਦਵਾਰ ਗੁਰਸੇਵਕ ਅੰਟਾਲ ਦਾ ਕਹਿਣਾ ਸੀ ਕਿ ਉਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਮੁੱਦੇ ਨੂੰ ਉਭਾਰਨਗੇ। 11 ਮੈਂਬਰੀ ਵਿੱੱਚ ਗੁਰਸੇਵਕ ਅੰਟਾਲ, ਜੈ ਸਿੰਘ ਤੇ ਬਲਵਿੰਦਰ ਸਿੰਘ ਸਰਾਲਾ ਖੁਰਦ, ਕੇਸਰ ਸਿੰਘ ਮੰਜੌਲੀ, ਜਸਵੀਰ ਸਿੰਘ ਨਹੇੜੀ, ਈਸ਼ਵਰ ਸਿੰਘ ਸਨੌਲੀਆ, ਬਿੱਟੂ ਮੰਜੌਲੀ, ਮਨਦੀਪ ਸਿੰਘ ਡੱਡੂਆਂ, ਸੁਖਦੇਵ ਸਿੰਘ ਰਾਏਪੁਰ, ਸੁਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਬਘੌਰਾ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ ਫ਼ੈਸਲਾ ਕੀਤਾ ਕਿ ਘੱਗਰ ਦਰਿਆ ਦੇ ਮੁੱਦੇ ਸਬੰਧੀ ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

Advertisement

Advertisement
Advertisement
×