DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ghanaur Road Accident: ਟਿੱਪਰ, ਕੈਂਟਰ ਤੇ ਕਾਰ ਦੀ ਟੱਕਰ ’ਚ ਸਿਪਾਹੀ ਸਣੇ ਦੋ ਹਲਾਕ

ਕੈਂਟਰ ਡਰਾੲੀਵਰ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਕਾਰਵਾੲੀ ਸ਼ੁਰੂ

  • fb
  • twitter
  • whatsapp
  • whatsapp
featured-img featured-img
ਸੜਕ ਹਾਦਸੇ ’ਚ ਨੁਕਸਾਨੀ ਪੁਲੀਸ ਮੁਲਾਜ਼ਮ ਦੀ ਕਾਰ।
Advertisement

ਥਾਣਾ ਘਨੌਰ ਦੇ ਪਿੰਡ ਸੰਧਾਰਸੀ ਕੋਲ ਟਿੱਪਰ, ਕੈਂਟਰ ਅਤੇ ਕਾਰ ਵਿਚਾਲੇ ਹਾਦਸਾ ਵਾਪਰ ਗਿਆ। ਇਸ ਦੌਰਾਨ ਪੁਲੀਸ ਮੁਲਾਜ਼ਮ ਸਣੇ ਦੋ ਜਣਿਆ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਟਿੱਪਰ ਅਤੇ ਕੈਟਰ ਦੀ ਟੱਕਰ ਹੋ ਗਈ ਤੇ ਇਨ੍ਹਾਂ ਦੋਵੇਂ ਵੱਡੇ ਵਾਹਨਾਂ ਨੇ ਇੱਕ ਆਈ-20 ਕਾਰ ਵੀ ਲਪੇਟ ’ਚ ਲੈ ਲਈ। ਪੰਜਾਬ ਪੁਲੀਸ ਦਾ ਸਿਪਾਹੀ ਸੁਖਜਿੰਦਰ ਸਿੰਘ ਇਸ ਕਾਰ ਵਿਚ ਹੀ ਸਵਾਰ ਸੀ। ਉਹ ਪਟਿਆਲਾ ਨਾਲ ਲੱਗਦੇ ਪਿੰਡ ਚੌਰਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਦਰ ਪਟਿਆਲਾ ਵਿੱਚ ਤਾਇਨਾਤ ਸੀ। ਦੂਜੇ ਮ੍ਰਿਤਕ ਦੀ ਪਛਾਣ ਮੋਹਣ ਸਿੰਘ ਗੋਲੂ ਵਜੋਂ ਹੋਈ ਜੋ ਥਾਣਾ ਸ਼ੰਭੂ ਦੇ ਅਧੀਨ ਪੈਂਦੇ ਪਿੰਡ ਜਖੇਪਲ ਦਾ ਵਾਸੀ ਸੀ। ਉਹ ਟਿੱਪਰ ਦਾ ਡਰਾਈਵਰ ਸੀ। ਕੈਂਟਰ ਦਾ ਡਰਾਈਵਰ ਮੋਹਿਤ ਕੁਮਾਰ ਜ਼ਖ਼ਮੀ ਹੋ ਗਿਆ। ਥਾਣਾ ਘਨੌਰ ਦੇ ਐੱਸ ਐੱਚ ਓ ਸਬ ਇੰਸਪੈਕਟਰ ਗੁਰਮੁਖ ਸਿੰਘ ਵਿਰਕ ਦਾ ਕਹਿਣਾ ਸੀ ਕਿ ਇਸ ਹਾਦਸੇ ਸਬੰਧੀ ਕੈਂਟਰ ਡਰਾਈਵਰ ਮੋਹਿਤ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪਟਿਆਲਾ ਦੇ ਐੱਸ ਐੱਚ ਓ ਇੰਸਪੈਕਟਰ ਗੁਰਮੀਤ ਸਿੰਘ ਕੈਲੇ, ਡੀ ਐੱਸ ਪੀ ਰੂਰਲ ਰਣਬੀਰ ਸਿੰਘ, ਰੀਡਰ ਗੁਰਬਖਸ਼ ਸਿੰਘ ਅਤੇ ਲੁਕੇਸ਼ ਸਰਮਾ ਨੇ ਸਾਥੀ ਸੁਖਜਿੰਦਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।

Advertisement
Advertisement
×