DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Garbage Piles Patiala: ਪੌਸ਼ ਇਲਾਕੇ ਵਿੱਚ ਕੂੜੇ ਦੇ ਢੇਰਾਂ ਕਾਰਨ ਲੋਕ ਪੇਸ਼ਾਨ

ਬਿਮਾਰੀਆਂ ਫੈਲਣ ਦਾ ਡਰ; ਸਰਕਾਰ ਦੀ ਸਫ਼ਾਈ ਮੁਹਿੰਮ ਦੀ ਫੂਕ ਨਿਕਲੀ

  • fb
  • twitter
  • whatsapp
  • whatsapp
featured-img featured-img
ਪਟਿਆਲਾ ਦੇ ਪੌਸ਼ ਖੇਤਰ ਵਿੱਚ ਸੜਕ ’ਤੇ ਪਿਆ ਕੂੜਾ। -ਫੋਟੋ: ਭੰਗੂ
Advertisement

ਸਰਕਾਰ ਵੱਲੋਂ ਰਾਜ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੋਣ ਦੇ ਬਾਵਜੂਦ ਪਟਿਆਲਾ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਸਥਿਤ ਮਟੀਰੀਅਲ ਰਿਕਵਰੀ ਫੈਸਿਲਿਟੀ (ਐੱਮ ਆਰ ਐੱਫ) ਵਿੱਚ ਲੱਗੇ ਕੂੜੇ ਦੇ ਢੇਰ ਅਜਿਹੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਕੂੜੇ ਦੇ ਇਹ ਢੇਰ ਸਥਾਨਕ ਸਰਕਾਰੀ ਫਿਜ਼ੀਕਲ ਕਾਲਜ ਦੇ ਨੇੜੇ ਸਥਿਤ ਹਨ, ਜਿਥੇ ਕੂੜਾ ਨਿਰਧਾਰਤ ਥਾਂ ਤੋਂ ਬਾਹਰ ਨਿਕਲ ਕੇ ਸੜਕ ਤੱਕ ਫੈਲਦਾ ਜਾ ਰਿਹਾ ਹੈ। ਇਸ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਐੱਮ ਆਰ ਐੱਫ ਕੇਂਦਰ ’ਤੇ ਕਾਰਜਸ਼ੀਲ ਨਗਰ ਨਿਗਮ ਦੇ ਮੁਲਾਜ਼ਮ ਦਾ ਕਹਿਣਾ ਸੀ ਕਿ ਕੇਂਦਰ ’ਤੇ ਲੱਗੇ ਕੂੜਾ ਕੰਪੈਕਟਰ ਸਣੇ ਹਾਈਡਰੌਲਿਕ ਹੁੱਕ-ਲੋਡਰ ਮਸ਼ੀਨ ਕਈ ਦਿਨਾਂ ਤੋਂ ਖਰਾਬ ਹੈ। ਇਥੋਂ ਤੱਕ ਕਿ ਇਹ ਕੂੜਾ ਲੈਂਡਫਿਲ ਸਾਈਟ ’ਤੇ ਚੁੱਕ ਕੇ ਲਿਜਾਣ ਲਈ ਐੱਮ ਆਰ ਐੱਫ ਨਾਲ ਜੁੜਿਆ ਟਰੱਕ ਵੀ ਹਫ਼ਤੇ ਤੋਂ ਖਰਾਬ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਫਿਜ਼ੀਕਲ ਕਾਲਜ, ਸਰਕਾਰੀ ਓਪਨ ਯੂਨੀਵਰਸਿਟੀ ਅਤੇ ਕਾਮਰਸ ਕਾਲਜ ਆਦਿ ਸਰਕਾਰੀ ਅਦਾਰਿਆਂ ਅਤੇ ਰਿਹਾਇਸ਼ੀ ਇਲਾਕਿਆਂ ਦਾ ਕੂੜਾ ਇਹ ਐੱਮ ਆਰ ਐੱਫ ਸੰਭਾਲਦਾ ਹੈ। ਵਸਨੀਕਾਂ ਅਨੁਸਾਰ ਖੁੱਲ੍ਹੇ ਵਿੱਚ ਪਏ ਕੂੜੇ ਕਾਰਨ ਆਵਾਰਾ ਕੁੱਤੇ ਵੀ ਅਕਸਰ ਕੂੜੇ ਵਿੱਚੋਂ ਖਾਣ ਲਈ ਚੀਜ਼ਾਂ ਲੱਭਦੇ ਦਿਖਾਈ ਦਿੰਦੇ ਹਨ, ਜਿਸ ਨਾਲ ਰਾਹਗੀਰਾਂ ਲਈ ਇੱਕ ਹੋਰ ਸਮੱਸਿਆ ਅਤੇ ਸੁਰੱਖਿਆ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਖੇਤਰ ਦੇ ਵਸਨੀਕ ਮਦਨ ਭਾਰਦਵਾਜ ਸਣੇ ਹੋਰਨਾਂ ਦਾ ਕਹਿਣਾ ਸੀ ਕਿ ਇੱਥੋਂ ਕੂੜੇ ਨੂੰ ਤੁਰੰਤ ਚੁੱਕਣ ਦੀ ਲੋੜ ਹੈ।

ਮੇਅਰ ਕੁੰਦਨ ਗੋਗੀਆ ਨੇ ਇਸ ਮਾਮਲੇ ਨੂੰ ਵਾਚ ਕੇ ਕੂੜਾ ਜਲਦ ਚੁਕਵਾਉਣ ਦੀ ਗੱਲ ਆਖੀ ਹੈ। ਉਧਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਣੇ ਕਈ ਅਧਿਕਾਰੀ ਸਫਾਈ ਮੁਹਿੰਮ ਦਾ ਹਿੱਸਾ ਬਣਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਇਸ ਪੌਸ ਇਲਾਕੇ ਦਾ ਅਜਿਹਾ ਹਾਲ ਹੈ।

Advertisement

ਸਫ਼ਾਈ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਪਟਿਆਲਾ: ਜ਼ਿਲ੍ਹੇ ਦੀ ਹਦੂਦ ਅੰਦਰ ਖਾਲੀ ਪਏ ਪਲਾਟਾਂ ਵਿੱਚ ਕੂੜਾ-ਕਰਕਟ, ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ ਸੀ ਡਾ. ਹਿਮਾਂਸ਼ੂ ਅਗਰਵਾਲ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਇਹ ਸਾਰਾ ਕੰਮ 20 ਸਤੰਬਰ ਤੱਕ ਹਰ ਹਾਲਤ ਵਿੱਚ ਮੁਕੰਮਲ ਕਰਵਾਇਆ ਜਾਵੇ। ਜੇ ਨਿਸ਼ਚਤ ਮਿਤੀ ਤੋਂ ਬਾਅਦ ਕਿਸੇ ਨਿੱਜੀ ਪਲਾਟ ਦੀ ਸਾਫ ਸਫਾਈ ਦਾ ਕੰਮ ਨਗਰ ਨਿਗਮ ਜਾ ਨਗਰ ਕੌਂਸਲ, ਪੰਚਾਇਤ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਸਾਫ ਸਫਾਈ ਦੇ ਹੋਣ ਵਾਲੇ ਖਰਚੇ ਦੀ ਰਿਕਵਰੀ ਪਲਾਟ ਦੇ ਕਾਬਜ, ਮਾਲਕ ਪਾਸੋਂ ਕੀਤੀ ਜਾਵੇ ਅਤੇ ਰਿਕਵਰੀ ਨਾ ਹੋਣ ਦੀ ਸੂਰਤ ਵਿਚ ਮਾਲ ਰਿਕਾਰਡ ਵਿੱਚ ਐਂਟਰੀ ਦਰਜ ਕਾਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਖਾਲੀ ਪਲਾਟਾਂ ਵਿੱਚ ਗੰਦਗੀ ਬਾਰੇ ਸੂਚਨਾ ਲਈ ਲੋਕਾਂ ਵੱਲੋਂ ਵਟਸਐੱਪ ਨੰਬਰ 95920 03366 ‘ਤੇ (ਸਿਰਫ ਮੈਸੇਜ, ਫੋਟੋ ਜਾਂ ਲੋਕੇਸ਼ਨ ਰਾਹੀਂ) ਸੂਚਨਾ ਦਿੱਤੀ ਜਾ ਸਕਦੀ ਹੈ।

Advertisement
Advertisement
×