DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪੁਰਾ ਗੋਲੀਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ, ਵਿਧਾਇਕ ਨੀਨਾ ਮਿੱਤਲ ਨੂੰ ਧਮਕੀ

ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਪ੍ਰਾਪਰਟੀ ਡੀਲਰ ਦੇ ਦਫਤਰ ਬਾਹਰ ਹੋਈ ਗੋਲੀਬਾਰੀ ਦੇ ਇਕ ਦਿਨ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡਿਆ ਦੀ ਪੋਸਟ ਰਾਹੀਂ ਜਿੰਮੇਵਾਰੀ ਲਈ ਹੈ | ਵਾਇਰਲ ਸੋਸ਼ਲ ਮੀਡਿਆ ਪੋਸਟ ਵਿਚ ਐੱਮ.ਐੱਲ.ਏ ਨੀਨਾ ਮਿੱਤਲ ਅਤੇ ਉਨ੍ਹਾਂ...

  • fb
  • twitter
  • whatsapp
  • whatsapp
Advertisement

ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਪ੍ਰਾਪਰਟੀ ਡੀਲਰ ਦੇ ਦਫਤਰ ਬਾਹਰ ਹੋਈ ਗੋਲੀਬਾਰੀ ਦੇ ਇਕ ਦਿਨ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡਿਆ ਦੀ ਪੋਸਟ ਰਾਹੀਂ ਜਿੰਮੇਵਾਰੀ ਲਈ ਹੈ | ਵਾਇਰਲ ਸੋਸ਼ਲ ਮੀਡਿਆ ਪੋਸਟ ਵਿਚ ਐੱਮ.ਐੱਲ.ਏ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ| ‘ਗੋਲਡੀ ਢਿੱਲੋਂ’ ਨਾਮ ਦੇ ਸੋਸ਼ਲ ਮੀਡਿਆ ਹੈਂਡਲ ਤੇ ਇਹ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਗੈਂਗਸਟਰ ਰਾਣਾ ਢਿੱਲੋਂ ਅਤੇ ਗੋਲਡੀ ਢਿੱਲੋਂ ਨੇ ਬੀਤੇ ਦਿੰਨੀ ਹੋਈ ਵਾਰਦਾਤ ਦੀ ਜਿੰਮੇਵਾਰੀ ਲਈ ਹੈ|

ਹਾਲਾਂਕਿ, ਵਾਈਰਲ ਪੋਸਟ ਦੀ ਪ੍ਰਮਾਣਿਕਤਾ ਜਾ ਇਸ ਘਟਨਾ ਨਾਲ ਕੋਈ ਸੰਬੰਧ ਹੋਣ ਦੀ ਪੁਸ਼ਟੀ ਫਿਲਹਾਲ ਪੁਲੀਸ ਵੱਲੋਂ ਨਹੀਂ ਕੀਤੀ ਗਈ | ਪੋਸਟ ਵਿੱਚ ਵਿਧਾਇਕ ਅਤੇ ਪ੍ਰਾਪਰਟੀ ਡੀਲਰ ਖਿਲਾਫ ਲਗਾਏ ਗਏ ਇਲਜਾਮਾਂ ਦੀ ਪੁਸ਼ਟੀ ਵੀ ਨਹੀਂ ਹੋਈ |

Advertisement

ਐੱਮ.ਐੱਲ.ਏ ਨੀਨਾ ਮਿੱਤਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਲਖਸ਼ਮੀ ਪ੍ਰਾਪਰਟੀ ਡੀਲਰ ਪਿਛਲੇ 20-25 ਸਾਲਾਂ ਤੋਂ ਇਲਾਕੇ ਵਿੱਚ ਕਾਰੋਬਾਰ ਕਰ ਰਿਹਾ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕੇ ਉਨ੍ਹਾਂ ਦੇ ਪਰਿਵਾਰ ਦਾ ਲਖਸ਼ਮੀ ਡੀਲਰ ਨਾਲ ਕੋਈ ਸੰਬੰਧ ਨਹੀਂ ਹੈ| ਪੁਲੀਸ ਅਨੁਸਾਰ, ਹਮਲਾਵਰ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਏ ਅਤੇ ਕਰੀਬ 8 ਰਾਊਂਡ ਫਾਈਰਿੰਗ ਕਰਨ ਤੋਂ ਬਾਅਦ ਫਰਾਰ ਹੋ ਗਏ |

Advertisement

ਘਟਨਾ ਵਿੱਚ ਜਾਨੀ ਨੁਕਸਾਨ ਹੋਣੋ ਬਚ ਗਿਆ, ਜਾਣਕਾਰੀ ਅਨੁਸਾਰ, ਹਮਲਾਵਰਾਂ ਵਲੋਂ ਦੁਕਾਨ ਵਿੱਚ ਦਾਖਲ ਹੋ ਕੇ ਰਮੇਸ਼ ਪਹੁਜਾ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਦੇ ਨਾ ਮੌਜੂਦ ਹੋਣ ਤੇ ਗੋਲੀਬਾਰੀ ਕਰ ਦਿਤੀ ਗਈ| ਪੁਲੀਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

Advertisement
×