ਹਰਦੀਪ ਸਿੰਘ ਭੰਗੂ
ਭਾਦਸੋਂ, 27 ਫਰਵਰੀ
ਦਿੱਲੀ ਵਿੱਚ ਕਿਸਾਨ ਮੋਰਚੇ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਕਿਸਾਨ ਨਵਜੋਤ ਸਿੰਘ ਦਾ ਜੱਦੀ ਪਿੰਡ ਖੇੜੀ ਜੱਟਾਂ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਐਡਵੋਕੇਟ ਪਿੰਦਰਪਾਲ ਸਿੰਘ, ਜਥੇਦਾਰ ਗੁਰਬਚਨ ਸਿੰਘ ਨਾਨੋਕੀ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਨੌਜਵਾਨ ਨਵਜੋਤ ਸਿੰਘ ਦੀ ਕੀਤੀ ਗਈ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਅੱਜ ਸਸਕਾਰ ਮੌਕੇ ਇਲਾਕੇ ਦੇ ਕੈਬਨਿਟ ਮੰਤਰੀ ਸਮੇਤ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਮੌਕੇ ’ਤੇ ਪੁੱਜ ਕੇ ਸ਼ਹੀਦ ਦੇ ਪਰਿਵਾਰ ਦੀ ਸਾਰ ਨਾ ਲਈ, ਜਿਸ ਦੀ ਇਲਾਕੇ ਵਿਚ ਸਖ਼ਤ ਨਿੰਦਾ ਹੋ ਰਹੀ ਹੈ। ਸ੍ਰੀ ਟੌਹੜਾ ਕਿਹਾ ਕਿ ਇਸ ਨੌਜਵਾਨ ਦੀ ਘਾਟ ਕਦੀ ਪੂਰੀ ਨਹੀ ਹੋਵੇਗੀ । ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਥਾਣਾ ਮੁਖੀ ਅ੍ਰਮਿੰਤਵੀਰ ਸਿੰਘ ਚਾਹਲ, ਦਰਬਾਰਾ ਸਿੰਘ ਖੱਟੜਾ, ਅਜਮੀਲ ਖਾਂ, ਮੀਤ ਪ੍ਰਧਾਨ ਗੁਰਜੰਟ ਸਿੰਘ, ਦਰਸ਼ਨ ਸਿੰਘ ਧਾਰਨੀ, ਬਲਜਿੰਦਰ ਸਿੰਘ ਸ਼ਾਹਪੁਰ, ਐਡਵੋਕੇਟ ਰਵਿੰਦਰ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ (ਡੀ),ਪਵਨਪ੍ਰੀਤ ਸਿੰਘ ਗਰਚਾ ਸ਼੍ਰੀਨਗਰ, ਪ੍ਰਧਾਨ ਬਲਜੀਤ ਸਿੰਘ ਘਣੀਵਾਲ, ਸਰਬਜੀਤ ਸਿੰਘ ਮੀਤ ਪ੍ਰਧਾਨ, ਗੁਰਜੀਤ ਸਿੰਘ ਦਰਗਾਪੁਰ, ਮਨਜਿੰਦਰ ਸਿੰਘ ਘੁੰਡਰ, ਜਗਤਾਰ ਸਿੰਘ ,ਜਰਨੈਲ ਸਿੰਘ,ਧਰਮ ਸਿੰਘ ਸਾਬਕਾ ਸਰਪੰਚ , ਬੁੱਧ ਸਿੰਘ ਸਧਨੌਲੀ, ਯੋਗੀ ਖਿਜਰਪੁਰ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ ।